image caption:

ਇਸ਼ਕ ਤੇ ਮੁਸ਼ਕ ਲੁਕਾਏ ਨਾ ਲੁਕਦੇ, ਜਸਟਿਨ ਬੀਬਰ ਨਾਲ ਵੀ ਵਾਪਰਿਆ ਕੁਝ ਅਜਿਹਾ

ਮੁੰਬਈ: ਹਾਲੀਵੁੱਡ ਸਿੰਗਰ ਜਸਟਿਨ ਬੀਬਰ ਅਕਸਰ ਸੁਰਖੀਆਂ &lsquoਚ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਜਸਟਿਨ ਬੀਬਰ ਖ਼ਬਰਾਂ &lsquoਚ ਆ ਗਏ ਹਨ। ਜਸਟਿਨ ਨੇ ਵਿਆਹ ਕਰ ਲਿਆ ਹੈ। ਜੀ ਹਾਂ, ਬੀਬਰ ਨੇ ਆਪਣੀ ਪ੍ਰੇਮਿਕਾ ਹੇਲੀ ਬਾਲਡਵਿਨ ਨਾਲ ਵਿਆਹ ਕਰ ਲਿਆ ਹੈ। ਕੁਝ ਦਿਨ ਪਹਿਲਾਂ ਹੀ ਜਸਟਿਨ ਨੇ ਹੇਲੀ ਨੂੰ ਪ੍ਰੋਪੋਜ਼ ਕੀਤਾ ਸੀ।
ਹਾਲਾਂਕਿ, ਉਨ੍ਹਾਂ ਇਸ ਗੱਲ ਦਾ ਪੜਦਾ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਹ ਖ਼ਬਰ ਬਾਹਰ ਆ ਹੀ ਗਈ। ਖ਼ਬਰਾਂ ਹਨ ਕਿ ਜਸਟਿਨ ਦੇ ਬਾਲਡਵਿਨ ਨਾਲ ਵਿਆਹ ਕਰਵਾਏ ਨੂੰ ਦੋ ਮਹੀਨੇ ਹੋ ਚੁੱਕੇ ਹਨ। ਵਿਆਹ ਤੋਂ ਬਾਅਦ ਦੋਵਾਂ ਨੂੰ ਮੈਰਿਜ ਕੋਰਟ ਹਾਊਸ ਦੇ ਬਾਹਰ ਸਪੋਟ ਕੀਤਾ ਗਿਆ ਜਿੱਥੇ ਇਹ ਵਿਆਹ ਦੀ ਰਜਿਸਟ੍ਰੇਸ਼ਨ ਲਈ ਆਏ ਸੀ। ਇੱਥੇ ਜਸਟਿਨ ਕੋਲੋਂ ਆਪਣੀ ਖੁਸ਼ੀ ਦੇ ਅੱਥਰੂ ਸਾਂਭੇ ਨਹੀਂ ਜਾ ਸਕੇ ਤੇ ਉਹ ਭਾਵੁਕ ਹੋ ਕੇ ਰੋਣ ਲੱਗ ਪਏ।
ਹੁਣ ਵਿਆਹ ਤੋਂ ਬਾਅਦ ਹੇਲੀ ਨੇ ਆਪਣੇ ਨਾਂਅ ਅੱਗੇ ਬੀਬਰ ਲੱਗਾ ਲਿਆ ਹੈ। ਇਹ ਅਸੀਂ ਨਹੀਂ ਸਗੋਂ ਹੇਲੀ ਦਾ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਬੋਲ ਰਿਹਾ ਹੈ। ਜੀ ਹਾਂ, ਹੇਲੀ ਬਾਲਡਵਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ &lsquoਤੇ ਹੇਲੀ ਅੱਗੇ ਬੀਬਰ ਸਰਨੇਮ ਲੱਗਾ ਲਿਆ ਹੈ।
ਬੀਤੇ ਕੁਝ ਦਿਨ ਪਹਿਲਾਂ ਹੀ ਜਸਟਿਨ ਨੇ ਪੋਸਟ ਸ਼ੇਅਰ ਕੀਤੀ ਸੀ ਜਿਸ &lsquoਚ ਉਨ੍ਹਾਂ ਲਿਖਿਆ ਸੀ ਕਿ ਹੇਲੀ ਦੇ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ ਹੈ। ਇਸ ਤੋਂ ਇਲਾਵਾ ਜਸਟਿਨ ਇੱਕ ਪੋਸਟ &lsquoਚ ਹੇਲੀ ਨੂੰ ਆਪਣੀ ਪਤਨੀ ਵੀ ਕਹਿ ਚੁੱਕੇ ਹਨ ਅਤੇ ਹੁਣ ਹੇਲੀ ਦਾ ਆਪਣੇ ਨਾਂਅ ਨੂੰ ਲੈ ਕੇ ਕੀਤਾ ਗਿਆ ਬਦਲਾਅ ਵੀ ਇਸ ਖ਼ਬਰ &lsquoਤੇ ਆਪਣੀ ਮੁਹਰ ਲਾਉਂਦਾ ਹੈ।