image caption:

ਲੱਖਾਂ ਰੁਪਏ ‘ਚ ਵਿਕ ਰਹੀਆਂ ਹਨ ਦੀਪਿਕਾ ਦੇ ਵਿਆਹ ਤੇ ਰਿਸੈਪਸ਼ਨ ਦੀਆਂ ਸਾੜੀਆਂ

ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ 14 ਅਤੇ 15 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। 21 ਨਵੰਬਰ ਨੂੰ ਦੋਨੋਂ ਬੈਂਗਲੁਰੁ ਦੀ ਰਿਸੈਪਸ਼ਨ ਖਤਮ ਕਰ ਮੁੰਬਈ ਵਾਪਸ ਆਏ। ਇਸ ਰਿਸੈਪਸ਼ਨ ਵਿੱਚ ਦੀਪਿਕਾ ਦਾ ਖੂਬਸੂਰਤ ਲੁਕ ਕਾਫ਼ੀ ਚਰਚਾ ਵਿੱਚ ਰਿਹਾ ਸੀ। ਦੀਪਿਕਾ ਨੇ ਅੰਗਾੜੀ ਗੈਲੇਰਿਆ ਦੀ ਡਿਜਾਇਨ ਅਤੇ ਸਬਿਅਸਾਚੀ ਦੁਆਰਾ ਸਟਾਇਲ ਕੀਤੇ ਹੋਏ ਆਊਟਫਿਟ ਪਾਏ ਸਨ। ਹਾਲ ਹੀ ਵਿੱਚ ਅਜਿਹਾ ਸੁਣਨ ਵਿੱਚ ਆਇਆ ਹੈ ਕਿ ਵਿਆਹ ਦੇ ਦੌਰਾਨ ਦੀਪਿਕਾ ਨੇ ਜੋ ਸਾੜ੍ਹੀ ਪਾਈ ਸੀ ਉਨ੍ਹਾਂ ਦੀ ਸਾੜੀ ਰੇਪਲਿਕਾ ਡਿਜਾਇਨ ਵਿਕ ਚੁੱਕੀ ਹੈ। ਜੀ ਹਾਂ ਵਿਆਹ ਤੋਂ ਬਾਅਦ ਦੀਪਵੀਰ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਸੀ, ਉਹਨਾਂ ਦੋਨਾਂ ਦੇ ਆਊਂਟਫਿਟ ਨੇ ਸਾਰਿਆਂ ਨੂੰ ਦਿਵਾਨਾ ਬਣਾ ਦਿੱਤਾ ਸੀ।

 
ਰਿਪੋਰਟਸ ਦੇ ਮੁਤਾਬਕ ਦੀਪਿਕਾ ਨੇ ਜੋ ਸਾੜ੍ਹੀ ਵਿਆਹ ਅਤੇ ਰਿਸੈਪਸ਼ਨ ਦੇ ਦੌਰਾਨ ਪਾਈ ਸੀ, ਉਸ ਦੀ ਸਾਰੀ ਰੇਪਲਿਕਾ ਡਿਜਾਇਨ ਕਾਫ਼ੀ ਤੇਜੀ ਨਾਲ ਵਿਕ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਹਨਾਂ ਦੀ ਕੀਮਤ 2 &ndash 3 ਲੱਖ ਦੱਸੀ ਜਾ ਰਹੀ ਹੈ। ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਹੈ ਕਿ ਇਸ ਸਾੜੀਆਂ ਦਾ ਸਾਰਾ ਸਟਾਕ ਖਤਮ ਹੋ ਚੁੱਕਿਆ ਹੈ ਅਤੇ ਫੈਨਜ਼ ਨਵੇਂ ਸਟਾਕ ਦੀ ਤਿਆਰੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਨੇ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਲਈ ਜਰੀ ਕਾਂਜੀਵਰਮ ਸਾੜ੍ਹੀ ਪਾਈ ਸੀ। ਜਿਸ ਨੂੰ ਸਬਿਅਸਾਚੀ ਨੇ ਡਿਜਾਇਨ ਕੀਤਾ ਸੀ। ਫਿਰ ਉਨ੍ਹਾਂ ਨੇ ਬੈਂਗਲੁਰੁ ਰਿਸੈਪਸ਼ਨ ਪਾਰਟੀ ਦੇ ਸਮੇਂ ਗੋਲਡਨ ਕਾਂਜੀਵਰਮ ਸਾੜ੍ਹੀ ਪਾਈ ਸੀ।
 
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬੈਂਗਲੁਰੂ ਵਿੱਚ ਦੀਪਿਕਾ ਪਾਦੁਕੋਨ ਦਾ ਘਰ ਹੈ ਅਤੇ ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਨ ਇੱਕ ਮਸ਼ਹੂਰ ਬੈਡਮਿੰਟਨ ਖਿਡਾਰੀ ਹਨ। ਉਨ੍ਹਾਂ ਨੇ ਹੀ ਇਹ ਰਿਸੈਪਸ਼ਨ ਆਯੋਜਿਤ ਕਰਵਾਇਆ ਸੀ। ਦੋਨੋਂ ਹੀ ਸਿਤਾਰਿਆਂ &lsquoਤੇ ਵਿਆਹ ਦੀ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ। ਦੋਵਾਂ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ &lsquoਤੇ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਦੋਵੇਂ ਹੀ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਹਰ ਖਬਰ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਵਿਆਹ ਦੇ ਸਮੇਂ ਦੋਨੋਂ ਹੀ ਸਿਤਾਰੇ ਕਾਫੀ ਖੂਬਸੂਰਤ ਨਜ਼ਰ ਆ ਰਹੇ ਸਨ।