image caption:

ਸੀਰੀਜ਼ ਹਾਰਨ ਤੋਂ ਬਾਅਦ ਸਾਬਕਾ ਕਪਤਾਨ ਦੀ ਮੈਨੇਜਰ ਨੇ ਲਾਏ ਹਰਮਨਪ੍ਰੀਤ 'ਤੇ ਗੰਭੀਰ ਦੋਸ਼

ਨਵੀਂ ਦਿੱਲੀ: ਇੰਗਲੈਂਡ ਖ਼ਿਲਾਫ਼ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਮੁਕਾਬਲੇ &lsquoਚ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਬਾਹਰ ਰੱਖਣ ਲਈ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਦੀ ਖੂਬ ਨਿਖੇਧੀ ਹੋ ਰਹੀ ਹੈ। ਕ੍ਰਿਕਟ ਪ੍ਰੇਮੀਆਂ ਤੋਂ ਬਾਅਦ ਮਿਤਾਲੀ ਰਾਜ ਦੀ ਮੈਨੇਜਰ ਅਨੀਸ਼ਾ ਗੁਪਤਾ ਨੇ ਇੱਕ ਟਵੀਟ ਰਾਹੀਂ ਹਰਮਨਪ੍ਰੀਤ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਹਨ ਅਤੇ ਉਸ ਨੂੰ &lsquoਝੂਠੀ&rsquo ਅਤੇ &lsquoਚਾਲਾਕ&rsquo ਕਿਹਾ ਹੈ।
ਅਨੀਸ਼ਾ ਨੇ ਆਪਣੇ ਟਵੀਟ &lsquoਚ ਲਿਖਿਆ, &lsquoਅਫ਼ਸੋਸ ਭਾਰਤੀ ਟੀਮ ਰਾਜਨੀਤੀ &lsquoਚ ਯਕੀਨ ਰੱਖਦੀ ਹੈ ਨਾ ਕੀ ਖੇਡ &lsquoਚ। ਭਾਰਤ ਅਤੇ ਆਈਰਲੈਂਡ ਮੈਚ &lsquoਚ ਮਿਤਾਲੀ ਦਾ ਤਜ਼ਰਬਾ ਕਿੰਨਾ ਕੰਮ ਆ ਸਕਦਾ ਸੀ ਇਹ ਜਾਣਦੇ ਹੋਣ ਦੇ ਬਾਵਜੂਦ ਵੀ  &lsquoਝੂਠੀ&rsquo ਅਤੇ &lsquoਚਾਲਾਕ&rsquo ਹੈ ਹਰਮਨਪ੍ਰੀਤ ਨੂੰ ਖੁਸ਼ ਕਰਨ ਲਈ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ।&rsquo
ਇਹ ਟਵੀਟ ਕਿਸੇ ਹੋਰ ਟਵਿਟਰ ਅਕਾਉਂਟ ਤੋਂ ਆਇਆ ਸੀ। ਕ੍ਰਿਕਇਨਫੋ ਨੇ ਜਦੋਂ ਅਨੀਸ਼ਾ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਆਪਣੇ ਬਿਆਨ &lsquoਤੇ ਕਾਈਮ ਰਹੀ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਅਕਾਊਟ ਹੀ ਡੀਲੀਟ ਕਰ ਦਿੱਤਾ ਗਿਆ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਪਣੇ ਟਵੀਟ &lsquoਤੇ ਪਛਤਾਵਾ ਹੈ, ਤਾਂ ਉਨ੍ਹਾਂ ਨੇ ਕਿਹਾ, &lsquoਹੋ ਸਕਦਾ ਹੈ ਕਿ ਮੈਂ ਜ਼ਿਆਦਾ ਗੁੱਸੇ &lsquoਚ ਹੋਵਾਂ, ਪਰ ਇਹ ਗੱਲ ਸਹੀ ਥਾਂ ਤੋਂ ਆਈ ਹੈ ਅਤੇ ਮੈਂ ਗ਼ਲਤ ਨਾਲ ਖੜ੍ਹੀ ਨਹੀਂ ਰਹੀ ਸਕਦੀ। ਜਿਸ ਤਰ੍ਹਾਂ ਦਾ ਫੇਵਰੇਟੀਜ਼ਮ ਦਿਖਾਈਆ ਜਾ ਰਿਹਾ ਹੈ, ਉਹ ਸਾਫ ਨਜ਼ਰ ਆ ਰਿਹਾ ਹੈ।&rsquo ਭਾਰਤ ਨੂੰ ਇੰਗਲੈਂਡ ਖਿਲਾਫ ਮੈਚ &lsquoਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਚੰਗੀ ਲੈਅ ਦੇ ਬਾਵਜੂਦ ਭਾਰਤ ਦਾ ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਚੈਂਪੀਅਨ ਬਣਨ ਦਾ ਸੁਫ਼ਨਾ ਵੀ ਚਕਨਾਚੂਰ ਹੋ ਗਿਆ।