image caption:

ਮੋਦੀ ਸਰਕਾਰ ਨੇ ਫੌਜ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਠੁਕਰਾਈ, ਥਲ ਸੈਨਾ ’ਚ ਰੋਸ

ਨਵੀਂ ਦਿੱਲੀ: ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੇ ਜੂਨੀਅਰ ਕਮਿਸ਼ਨਡ ਅਫਸਰਾਂ (ਜੇਸੀਓਜ਼) ਸਮੇਤ ਫੌਜ ਦੇ ਕਰੀਬ ਇੱਕ ਲੱਖ ਜਵਾਨਾਂ ਲਈ ਉੱਚ ਸੈਨਿਕ ਸੇਵਾ ਤਨਖਾਹਾਂ (ਐਮਐਸਪੀ) ਦੀ ਚਿਰਾਂ ਦੀ ਮੰਗ ਖਾਰਜ ਕਰ ਦਿੱਤੀ ਹੈ। ਫੌਜ ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿੱਤ ਮੰਤਰਾਲੇ ਦੇ ਇਸ ਫੈਸਲੇ ਬਾਅਦ ਥਲ ਸੈਨਾ ਕਾਫੀ ਨਾਰਾਜ਼ ਹੈ ਅਤੇ ਉਹ ਇਸ ਦੀ ਸਮੀਖਿਆ ਦੀ ਮੰਗ ਕਰੇਗੀ।

ਮੋਦੀ ਸਰਕਾਰ ਦੇ ਇਸ ਫੈਸਲੇ ਨਾਲ 87,646 ਜੇਸੀਓ ਤੇ ਥਲ ਸੈਨਾ ਅਤੇ ਹਵਾਈ ਫੌਜ ਦੇ 25,434 ਜਵਾਨਾਂ ਸਮੇਤ ਸਸ਼ਤਰ ਬਲਾਂ ਦੇ ਇੱਕ ਲੱਖ ਫੌਜੀ ਪ੍ਰਭਾਵਿਤ ਹੋਣਗੇ। ਸੈਨਿਕਾਂ ਦੀਆਂ ਵਿਸ਼ੇਸ਼ ਸੇਵਾ ਦੀਆਂ ਹਾਲਤਾਂ ਅਤੇ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਸਤਰ ਬਲਾਂ ਲਈ ਐਮਐਸਪੀ ਦੀ ਸ਼ੁਰੂਆਤ  ਕੀਤੀ ਗਈ ਸੀ।

ਇੱਕ ਸੂਤਰ ਨੇ ਦੱਸਿਆ ਕਿ ਵਿੱਤ ਮੰਤਰਾਲੇ ਨੇ ਜੇਸੀਓ ਤੇ ਨੇਵੀ ਅਤੇ ਏਅਰ ਫੋਰਸ ਦੇ ਬਰਾਬਰ ਰੈਂਕ ਲਈ ਉੱਚ ਐਮਐਸਪੀ ਦੀ ਦਾ ਪ੍ਰਸਤਾਵ ਰੱਦ ਕਰ ਦਿੱਤਾ ਹੈ। ਮੌਜੂਦਾ ਐਮਐਸਪੀ ਦੀਆਂ ਦੋ ਸ਼੍ਰੇਣੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਅਧਿਕਾਰੀਆਂ ਲਈ ਤੇ ਦੂਜੀ ਜੇਸੀਓ ਤੇ ਜਵਾਨਾਂ ਲਈ ਹੈ।