image caption:

ਤਲਵਾੜਾ ‘ਚ ਹੋਈ ਗੈਂਗਵਾਰ, ਫਾਇਰਿੰਗ ਦੌਰਾਨ ਇੱਕ ਵਿਅਕਤੀ ਜ਼ਖਮੀ

ਤਲਵਾੜਾ ਸਥਿਤ ਵੀਡੀਪੀਓ ਅਤੇ ਤਹਸੀਲ ਦਫ਼ਤਰ ਦੇ ਨਜ਼ਦੀਕ ਸ਼ਾਮ ਚਾਰ ਵਜੇ ਦੇ ਕਰੀਬ ਅਗਿਆਤ ਹਮਲਾਵਰਾਂ ਦੁਆਰਾ ਆਪਣੀ ਦੁਕਾਨ ਦੇ ਅੰਦਰ ਬੈਠੇ ਜਵਾਨ ਨਵਜੋਤ ਸਿੰਘ ਜਗਦੀਸ਼ ਸਿੰਘ ਵਾਸੀ ਪਿੰਂਡ ਘੋਗਰਾ ਉੱਤੇ ਤਾਬੜ ਤੋੜ ਫਾਇਰਿੰਗ ਕਰ ਕੇ ਉਸਨੂੰ ਜਖ਼ਮੀ ਕਰ ਦਿੱਤਾ ਗਿਆ।ਪੁਲਿਸ ਨੇ ਘਟਨਾ ਵਾਲੀ ਥਾਂ &lsquoਤੇ ਚੱਲੇ ਹੋਏ ਪੰਜ ਗੋਲੀ ਦੇ ਖੋਲ ਬਰਾਮਦ ਕੀਤੇ ਹਨ। ਗੋਲਾਬਾਰੀ ਦੇ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬੰਨ ਗਿਆ ਹੈ।ਉੱੱਥੇ ਹੀ ਹਮਲਾਵਰ ਘਟਨਾ ਤੋਂ ਬਾਅਦ ਫਰਾਰ ਹੋ ਗਏ ਹਨ।ਜਾਣਕਾਰੀ ਅਨੁਸਾਰ ਜਖਮੀ ਨਵਜੋਤ ਨੂੰ ਪਹਿਲਾਂ ਤਲਵਾੜਾ ਦੇ ਬੀਬੀਐਮਬੀ ਹਸਪਤਾਲ ਲੈ ਜਾਇਆ ਗਿਆ ਤੇ ਉੱਥੇ ਤੋਂ ਉਸਨੂੰ ਵਾਹਰ ਰੈਫਰ ਕਰ ਦਿੱਤਾ ਗਿਆ। ਪੁਲਿਸ ਦੀ ਟੀਮ ਜਿਸ ਵਿੱਚ ਏਐੱਸਆਈ ਹਰਮਿੰਦਰ ਸਿੰਘ, ਹਰਜੀਤ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਘਟਨਾ ਵਾਲੀ ਥਾਂ ਉੱਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਹਾਲੇ ਜਖ਼ਮੀ ਨਵਜੋਤ ਦਾ ਕੋਈ ਬਿਆਨ ਦਰਜ ਨਹੀ ਕੀਤਾ ਗਿਆ ਹੈ ਤੇ ਬਿਆਨ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਸੂਤਰਾਂ ਦੇ ਮੁਤਾਬਿਕ ਘਟਨਾ ਦੇ ਸਮੇਂ ਉੱਥੇ ਕੁਝ ਲੋਕ ਜੋ ਨਜ਼ਦੀਕ ਸਨ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਕੇ ਅੰਦਰ ਲੁਕ ਗਏ। ਉੱਧਰ ਪਤਾ ਚੱਲਿਆ ਹੈ ਕਿ ਦੇਰ ਸ਼ਾਮ ਜਦੋਂ ਪੁਲਿਸ ਪਾਰਟੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤਾਂ ਪੁਲਿਸ ਨੂੰ ਨਵਜੋਤ ਸਿੰਘ ਦੇ ਦਫ਼ਤਰ ਦੇ ਅੰਦਰ ਤੋਂ ਇੱਕ ਪਿਸਟਲ ਵੀ ਮਿਲਿਆ ਹੈ। ਇਹ ਸਪੱਸ਼ਟ ਨਹੀ ਹੋ ਸਕਿਆ ਕਿ ਮਿਲਿਆ ਪਿਸਟਲ ਹਮਲਾਵਰਾਂ ਦਾ ਹੈ ਜਾ ਜਖ਼ਮੀ ਨਵਜੋਤ ਸਿੰਘ ਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ ਜਿਸਨੂੰ ਗੈਂਗਵਾਰ ਵੀ ਕਿਹਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਨਵਜੋਤ ਸਿੰਘ ਉੱਤੇ ਜਨਮਾਸ਼ਟਮੀ ਮੇਲੇ ਦੇ ਮੌਕੇ ਉੱਤੇ ਵੀ ਗੋਲੀ ਚੱਲੀ ਸੀ ਜਿਸ ਦਾ ਮਾਮਲਾ ਪਹਿਲਾਂ ਦਰਜ ਹੈ। ਉੱਧਰ ਜਖ਼ਮੀ ਨਵਜੋਤ ਸਿੰਘ ਨੂੰ ਜਦੋਂ ਹਸਪਤਾਲ ਲੈ ਜਾਇਆ ਗਿਆ ਤਾਂ ਉਹ ਜਖ਼ਮੀ ਹਾਲਤ ਵਿੱਚ ਕੁਝ ਹਮਲਾਵਰਾਂ ਦੇ ਨਾਮ ਬੋਲ ਰਿਹਾ ਸੀ। ਹਮਲਾਵਰ ਇੱਕ ਬਾਇਕ ਉੱਤੇ ਆਏ ਅਤੇ ਘਟਨਾ ਦੇ ਬਾਅਦ ਨਹਿਰ ਵੱਲ ਭੱਜ ਗਏ।ਹੁਣ ਪੁਲਿਸ ਇਸ ਰਸਤੇ ਉੱਤੇ ਲੱਗੇ ਸੀਸੀਟੀਵੀ ਕੇਮਰੈ ਦੀ ਜਾਂਚ ਕਰ ਰਹੀ ਹੈ।