image caption:

ਅੱਤਵਾਦੀ ਮੂਸਾ ਪੰਜਾਬ ‘ਚ ਮੌਜੂਦ ! ਸੁਰੱਖਿਆ ਏਜੰਸੀਆਂ ਵੱਲੋਂ ਹਾਈ ਅਲਰਟ

ਬਠਿੰਡਾ: ਪੰਜਾਬ &lsquoਚ ਇੱਕ ਵਾਰ ਫੇਰ ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਨੂੰ ਲੈ ਕੇ ਆਈਬੀ, ਸੀਆਈਡੀ ਤੇ ਆਰਮੀ ਇੰਟੈਲੀਜੈਂਸ ਦੇ ਇੰਨਪੁਟ ਮਿਲੇ ਹਨ। ਫਿਰੋਜ਼ਪੁਰ ਤੋਂ ਬਾਅਦ ਬੁੱਧਵਾਰ ਨੂੰ ਬਠਿੰਡਾ ਤੇ ਨੇੜਲੇ ਇਲਾਕਿਆਂ &lsquoਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਸੈਨਾ ਨੇ ਰੇਲਵੇ ਸਟੇਸ਼ਨ &lsquoਤੇ ਸੁਰੱਖਿਆ ਦਾ ਮੋਰਚਾ ਸਾਂਭ ਲਿਆ ਹੈ।
ਰਾਜਸਥਾਨ ਨਾਲ ਲੱਗਦੇ ਬਾਰਡਰ ਨੂੰ ਵੀ ਪੰਜਾਬ ਪੁਲਿਸ ਨੇ ਸੀਲ ਕਰ ਦਿੱਤਾ ਹੈ। ਪੁਲਿਸ ਦੇ 9 ਨਾਕਿਆਂ ਤੋਂ ਇਲਾਵਾ 6 ਪੈਟ੍ਰੋਲਿੰਗ ਪਾਰਟੀਆਂ ਇਲਾਕੇ &lsquoਚ ਗਸ਼ਤ ਕਰ ਰਹੀਆਂ ਹਨ। ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਕਿਾਹ ਕਿ ਇੰਟੈਲੀਜੈਂਸ ਤੋਂ ਮਿਲੀ ਹਾਈ ਸੈਂਸਟਿਵ ਇਨਪੁਟ ਤੋਂ ਬਾਅਦ ਮੰਗਲਵਾਰ ਨੂੰ ਸੈਨਾ ਦੇ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਸ਼ਹਿਰ &lsquoਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਸ਼ਹਿਰ &lsquoਚ ਸੈਨਾ ਨੇ ਮੋਰਚਾ ਸਾਂਭ ਲਿਆ ਹੈ। ਮੂਸਾ ਦੇ ਅੰਮ੍ਰਿਤਸਰ ਬੈਲਟ &lsquoਚ ਹੋਣ ਦੇ ਇਨਪੁਟ ਤੋਂ ਕੁਝ ਦਿਨ ਬਾਅਦ ਹੀ 18 ਨਵੰਬਰ, 2018 ਨੂੰ ਨਿਰੰਕਾਰੀ ਮਿਸ਼ਨ, ਅੰਮ੍ਰਿਤਸਰ &lsquoਤੇ ਗ੍ਰੇਨੇਡ ਅਟੈਕ ਹੋਇਆ, ਜਿਸ &lsquoਚ 3 ਲੋਕਾਂ ਦੀ ਮੌਤ ਤੇ 12 ਜ਼ਖ਼ਮੀ ਹੋ ਗਏ ਸੀ।
ਖੁਫਿਆ ਏਜੰਸੀਆਂ ਤੋਂ ਮਿਲੀ ਇਨਪੁਟ &lsquoਤੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਥਾਣਾ ਮਮਦੋਟ ਦੇ ਪਿੰਡ ਬਸਤੀ ਗੁਲਾਬ ਸਿੰਘ ਵਾਲੀ ਨੂੰ ਸੀਲ ਕਰ ਸਰਚ ਸ਼ੁਰੂ ਕੀਤੀ। ਜਿੱਥੇ ਪਾਕਿਸਤਾਨ ਕੰਪਨੀ ਦੀ ਐਕਟਿਵ ਸਿਮ ਮਿਲੀ ਹੈ। ਖ਼ਬਰਾਂ ਨੇ ਕਿ ਮੰਗਲਵਾਰ ਰਾਤ ਜ਼ਿਲ੍ਹਾ ਪੁਲਿਸ ਨੇ ਪਿੰਡ ਦੇ ਕੁਝ ਘਰਾਂ &lsquoਚ ਛਾਪੇਮਾਰੀ ਵੀ ਕੀਤੀ ਸੀ।
ਖ਼ਬਰਾਂ ਤਾਂ ਇਹ ਵੀ ਨੇ ਕਿ ਮੰਗਲਵਾਰ ਦੇਰ ਰਾਤ ਪੁਲਿਸ ਨੇ ਮਮਦੋਟ ਕੋਲੋ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਇਨ੍ਹੀਂ ਦਿਨੀਂ ਪੰਜਾਬ &lsquoਚ ਕਿਤੇ ਲੁੱਕਿਆ ਬੈਠਾ ਹੈ। ਉਹ ਆਪਣਾ ਹੁਲੀਆ ਬਦਲਦਾ ਰਹਿੰਦਾ ਹੈ। ਹੁਣ ਉਸ ਦੀ ਇੱਕ ਕਥਿਤ ਫੋਟੋ ਸਿੱਖ ਦੇ ਹੁਲੀਏ &lsquoਚ ਵਾਇਰਲ ਹੋ ਰਹੀ ਹੈ ਜਿਸ &lsquoਚ ਉਸ ਨੇ ਪੱਗ ਬੰਨ੍ਹੀ ਹੈ ਤੇ ਦਾੜ੍ਹੀ ਰੱਖੀ ਹੋਈ ਹੈ।