image caption:

ਹੁਣ ਜਹਾਜ਼ ‘ਚ ਵੀ ਵਰਤੋ ਫੋਨ ਤੇ ਇੰਟਰਨੈੱਟ

ਨਵੀਂ ਦਿੱਲੀ: ਜਹਾਜ਼ &lsquoਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਖ਼ਬਰ ਹੈ ਕਿ ਹੁਣ ਫਲਾਈਟ &lsquoਚ ਬੈਠ ਕੇ ਕਾਲ ਤੇ ਇੰਟਰਨੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਰਵਿਸ ਨੂੰ ਸਾਲ 2019 ਦੇ ਪਹਿਲੇ ਮਹੀਨੇ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦਾ ਐਲਾਨ ਬੁੱਧਵਾਰ ਨੂੰ ਟੈਲੀਕਾਮ ਮੰਤਰੀ ਮਨੋਜ ਸਿਨ੍ਹਾ ਨੇ ਕੀਤਾ ਹੈ।
ਸਿਨ੍ਹਾ ਨੇ ਕਿਹਾ ਕਿ ਉਹ ਕਾਨੂੰਨ ਮੰਤਰਾਲੇ ਤੋਂ ਫਲਾਈਟ ਕਨੈਕਟੀਵਿਟੀ ਨਿਯਮ ਲਾਗੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਨੂੰ ਜਲਦੀ ਹੀ ਸਾਰੀਆਂ ਫਲਾਈਟਾਂ &lsquoਚ ਲਾਗੂ ਕਰ ਦਿੱਤਾ ਜਾਵੇਗਾ। ਸਿਨ੍ਹਾ ਨੇ ਅੱਗੇ ਕਿਹਾ, &lsquoਉਨ੍ਹਾਂ ਨੇ ਇਸ ਕੰਮ ਲਈ ਕਾਨੂੰਨੀ ਮੰਤਰੀ ਤੋਂ ਇਜਾਜ਼ਤ ਮੰਗੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਫੈਸਲਾ ਇੱਕ ਹਫਤੇ ਜਾਂ 10 ਦਿਨਾਂ &lsquoਚ ਆ ਜਾਵੇਗਾ। ਉਧਰ ਫੈਸਲਾ ਆਉਣ ਤੋਂ ਬਾਅਦ ਇਸ ਨੂੰ ਜਨਵਰੀ &lsquoਚ ਲਾਗੂ ਕੀਤਾ ਜਾ ਸਕਦਾ ਹੈ।
1 ਮਈ ਨੂੰ ਡਿਪਾਰਟਮੈਂਟ ਆਫ ਟੈਲੀਕਾਮ ਨੇ ਇਹ ਮਤਾ ਰੱਖਿਆ ਸੀ ਜਿੱਥੇ ਵਾਇੰਡਰ ਇੰਨ ਫਲਾਈਟ ਕਨੈਕਟੀਵਿਟੀ ਨੂੰ ਤਕਰੀਬਨ ਸਭ ਡੇਵੈਲਪ ਮਾਰਕਿਟ &lsquoਚ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਸਰਵਿਸ ਦਾ ਵਿਸਤਾਰ ਤੇ ਏਅਰ ਇੰਡੀਆ ਨੇ ਸਵਾਗਤ ਕੀਤਾ ਹੈ।
GSAT-11 ਦੇ ਲੌਂਚ &lsquoਤੇ ਸਿਨ੍ਹਾ ਨੇ ਕਿਹਾ, &lsquoਇਸ ਨਾਲ ਡੇਟਾ ਕਨੈਕਟੀਵਿਟੀ ਨੂੰ ਫਾਇਦਾ ਹੋਵੇਗਾ ਤੇ ਇੰਰਟਨੈੱਟ ਦੀ ਸਪੀਡ &lsquoਚ ਵੀ ਕਾਫੀ ਵਾਧਾ ਹੋਵੇਗਾ। ਕਮਿਊਨੀਕੇਸ਼ਨ ਦੇ ਖੇਤਰ &lsquoਚ ਇਹ ਇੱਕ ਨਵੀਂ ਕ੍ਰਾਂਤੀ ਲੈ ਕੇ ਆਵੇਗਾ ਜੋ ਭਾਰਤ ਨੈੱਟ ਪ੍ਰੋਗ੍ਰਾਮ ਨੂੰ ਨਾਰਥ ਈਸਟ ਤੇ ਪਹਾੜੀ ਖੇਤਰਾਂ &lsquoਚ ਫੈਲਾਏਗਾ। ਇਨ੍ਹਾਂ ਥਾਂਵਾਂ &lsquoਤੇ ਵੀ ਜਲਦੀ ਹੀ ਹਾਈ ਸਪੀਡ ਡੇਟਾ ਮੁਹੱਈਆ ਹੋ ਸਕੇਗਾ।