image caption:

ਦੋ ਅਮਰੀਕੀ ਜਹਾਜ਼ ਆਪਸ 'ਚ ਟਕਰਾਏ, ਭਿਆਨਕ ਹਾਦਸਾ

ਟੋਕਿਓ: ਜਾਪਾਨ &lsquoਚ ਵੀਰਵਾਰ ਨੂੰ ਤੇਲ ਭਰਦੇ ਸਮੇਂ ਹਵਾ &lsquoਚ ਹੀ ਦੋ ਅਮਰੀਕੀ ਲੜਾਕੂ ਜਹਾਜ਼ ਐਫ-18 ਤੇ ਸੀ-130 ਟੈਂਕਰ ਟਕਰਾ ਗਏ। ਇਸ ਹਾਦਸੇ &lsquoਚ 6 ਜਵਾਨ ਲਾਪਤਾ ਹੋ ਗਏ ਹਨ। ਅਮਰੀਕੀ ਵਿਭਾਗ ਦੇ ਅਫਸਰਾਂ ਮੁਤਾਬਕ ਹਾਦਸਾ ਜਾਪਾਨ ਦੇ ਤੱਟ ਤੋਂ 300 ਕਿਲੋਮੀਟਰ ਦੂਰ ਹੋਇਆ।

ਇਸ ਹਾਦਸੇ &lsquoਚ ਇੱਕ ਏਅਰਮੈਨ ਨੂੰ ਬਚਾ ਲਿਆ ਗਿਆ ਹੈ। ਜਦਕਿ ਬਾਕੀ ਜਵਾਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਨੇਵਲ ਕਰਮਚਾਰੀਆਂ ਦਾ ਪਤਾ ਲਾਉਣ ਲਈ ਸਰਚ ਮੁਹਿੰਮ ਚਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀ-130 ਤੇ 5 ਤੇ ਐਪ-18 &lsquoਤੇ ਦੋ ਸਰਵਿਸਮੈਨ ਤਾਇਨਾਤ ਸੀ। ਜਾਪਾਨ ਨੇ ਵੀ ਮਰੀਨਜ਼ ਨੂੰ ਖੋਜਣ ਲਈ 4 ਏਅਰਕ੍ਰਾਫਟ ਤੇ ਤਿੰਨ ਜਹਾਜ਼ ਭੇਜੇ ਹਨ।

ਜਾਪਾਨ ਵੱਲੋਂ ਜਹਾਜ਼ ਭੇਜੇ ਜਾਣ &lsquoਤੇ ਅਮਰੀਕਾ ਨੇ ਉਸ ਦਾ ਸ਼ੁਕਰੀਆ ਵੀ ਕੀਤਾ ਹੈ। ਅਮਰੀਕਾ ਵੱਲੋਂ ਜਾਰੀ ਬਿਆਨ &lsquoਚ ਕਿਹਾ ਗਿਆ, &lsquoਦੋਨੋਂ ਜਹਾਜ਼ਾਂ ਨੇ ਇਵਾਕੁਨੀ ਦੇ ਮਰੀਨ ਕੌਪਰਸ ਏਅਰ ਸਟੇਸ਼ਨ ਤੋਂ ਉਡਾਣ ਭਰੀ ਸੀ। ਇਸ ਤਰ੍ਹਾਂ ਦੀਆਂ ਉਡਾਣਾਂ ਰੋਜਾਨਾ ਟ੍ਰੇਨਿੰਗ ਦਾ ਹਿੱਸਾ ਹਨ ਪਰ ਵੀਰਵਾਰ ਨੂੰ ਇਹ ਹਾਦਸਾ ਹੋ ਗਿਆ। ਹਾਦਸੇ ਦੀ ਜਾਂਚ ਜਾਰੀ ਹੈ।