image caption:

ਅੰਮ੍ਰਿਤਸਰ ਰੇਲ ਹਾਦਸਾ: ਨਵਜੋਤ ਕੌਰ ਸਿੱਧੂ ਨੂੰ ਮਿਲੀ ਕਲੀਨ ਚਿੱਟ

ਅੰਮ੍ਰਿਤਸਰ- ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਲਈ ਰਾਹਤ ਭਰੀ ਖਬਰ ਹੈ। ਅੰਮ੍ਰਿਤਸਰ &lsquoਚ ਦੁਸਹਿਰੇ ਦੀ ਸ਼ਾਮ ਵਾਪਰੇ ਭਿਅਨਕ ਰੇਲ ਹਾਦਸੇ ਦੇ ਮਾਮਲੇ &lsquoਚ ਫਸੇ ਸਿੱਧੂ ਜੋੜੇ ਨੂੰ ਮੈਜਿਸਟ੍ਰੇਟੀ ਜਾਂਚ &lsquoਚੋਂ ਰਾਹਤ ਮਿਲ ਗਈ ਹੈ। ਜਾਂਚ ਕਰ ਰਹੇ ਜਲੰਧਰ ਡਿਵੀਜ਼ਨਲ ਕਮਿਸ਼ਨਰ ਪੁਰਸ਼ਾਰਥਾ ਅਨੁਸਾਰ ਦਰਦਨਾਕ ਹਾਦਸੇ &lsquoਚ ਸਿੱਧੂ ਜੋੜਾ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਹੈ। ਇਸ ਹਾਦਸੇ ਲਈ ਰੇਲਵੇ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਤੇ ਮਿੱਠੂ ਮਦਾਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਗ੍ਰਹਿ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਜਿਸਟ੍ਰੇਟ ਜਾਂਚ ਦੀ ਰਿਪੋਰਟ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਮੈਜਿਸਟ੍ਰੇਟ ਜਾਂਚ ਦੇ ਕੁਝ ਤੱਥ ਸਾਹਮਣੇ ਆਏ ਹਨ। ਇਨ੍ਹਾਂ ਤੱਥਾਂ ਦੇ ਅਧਾਰ ਉੱਤੇ ਨਵਜੋਤ ਕੌਰ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਹਾਲਾਂਕਿ ਹੋਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਜ਼ਿੰਮੇਵਾਰ ਦੱਸਦੇ ਹੋਏ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਅੰਮਿ੍ਰਤਸਰ &lsquoਚ ਕਮਿਸ਼ਨਰੇਟ ਸਿਸਟਮ ਹੈ ਇਸ ਲਈ ਉੱਥੇ ਕੋਈ ਵੀ ਪ੍ਰੋਗਰਾਮ ਕਰਨ ਲਈ ਪੁਲਿਸ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਮਨਜ਼ੂਰੀ ਦੇਣ ਤੋਂ ਪਹਿਲਾਂ ਪ੍ਰੋਗਰਾਮ ਵਾਲੀ ਥਾਂ &lsquoਤੇ ਜਾ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜ਼ਿਆਦਾ ਭੀੜ ਹੋਣ &lsquoਤੇ ਸੁਰੱਖਿਆ ਲਈ ਕਿੰਨੇ ਲੋਕਾਂ ਨੂੰ ਲਗਾਉਣਾ ਹੈ ਅਤੇ ਕਿੱਥੇ ਕਿੱਥੇ ਲਗਾਉਣਾ ਹੈ। ਇਸ ਤੋਂ ਪਹਿਲਾਂ ਰੇਲਵੇ ਸੁਰੱਖਿਆ ਬਾਰੇ ਕਮਿਸ਼ਨਰ ਕੇ ਪਾਠਕ ਵੱਲੋਂ ਜਾਂਚ ਕੀਤੀ ਗਈ ਸੀ ਜਿਸ &lsquoਚ ਉਹਨਾਂ ਨੇ ਰੇਲ ਟ੍ਰੈਕ &lsquoਤੇ ਖੜ੍ਹੇ ਲੋਕਾਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਜਿਕਰਯੋਗ ਹੈ ਕਿ 19 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਵਾਪਰੇ ਇਸ ਹਾਦਸੇ &lsquoਚ ਕਰੀਬ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ &lsquoਚ ਵਾਪਰੇ ਰੇਲ ਹਾਦਸੇ &lsquoਚ ਸੂਬੇ ਭਰ ਦੇ ਲੋਕਾਂ ਦੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਇਸ ਹਾਦਸੇ &lsquoਚ ਕਈ ਲੋਕਾਂ ਦੇ ਭੈਣ ਭਰਾ, ਪੁੱਤ ਅਤੇ ਕਈ ਸੁਹਾਗਣਾਂ ਦਾ ਸੁਹਾਗ ਉਜੜ ਗਿਆ ਸੀ ਅਤੇ ਕਈ ਪਰਿਵਾਰ ਉਜੜ ਗਏ ਸਨ।