image caption:

ਮਿਜ਼ੋਰਮ ਵਿਧਾਨ ਸਭਾ ਚੋਣਾਂ: ਕਾਂਗਰਸ ਦੁਹਰਾਏਗੀ ਇਤਿਹਾਸ

ਮਿਜ਼ੋਰਮ &lsquoਚ ਵਿਧਾਨ ਸਭਾ ਚੋਣਾਂ &lsquoਚ ਜਿੱਤ ਲਈ ਪਾਰਟੀਆਂ ਪੂਰੀ ਤਰ੍ਹਾਂ ਤਿਆਰੀ ਕਰ ਚੁੱਕੀਆਂ ਹਨ। ਇੱਥੇ ਇੱਕ ਹੀ ਗੇੜ &lsquoਚ 28 ਨਵੰਬਰ ਨੂੰ ਵੋਟਾਂ ਪਈਆਂ ਤੇ 11 ਦਸੰਬਰ ਨੂੰ ਨਤੀਜੇ ਆ ਜਾਣਗੇ। ਮਿਜ਼ੋਰਮ &lsquoਚ ਕੁਲ 40 ਵਿਧਾਨ ਸਭਾ ਸੀਟਾਂ ਹਨ। ਸੂਬੇ ਦੀ ਮੁੱਖ ਪਾਰਟੀ ਕਾਂਗਰਸ ਹੈ ਜਿਸ ਨੇ ਪਿਛਲੇ ਸਾਲ ਚੋਣਾਂ &lsquoਚ ਸਭ ਤੋਂ ਜ਼ਿਆਦਾ 34 ਸੀਟਾਂ ਹਾਸਲ ਕੀਤੀਆਂ ਸੀ।
ਇਸ ਤੋਂ ਬਾਅਦ ਦੁਜੇ ਨੰਬਰ &lsquoਤੇ ਮਿਜੋ ਨੈਸ਼ਨਲ ਫ੍ਰੰਟ ਰਹੀ, ਜਿਸ ਨੇ 5 ਸੀਟਾਂ &lsquoਤੇ ਕਬਜ਼ਾ ਕੀਤਾ ਸੀ। ਮਿਜੋਰਮ ਪੀਪਲਸ ਫ੍ਰੰਟ ਨੂੰ ਇੱਕ ਸੀਟ ਮਿਲੀ ਸੀ। ਪਿਛਲੀ ਵਿਧਾਨ ਸਭਾ ਚੋਣਾਂ &lsquoਚ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਪਾਈ ਸੀ। ਮਿਜੋਰਮ ਦੀਆਂ ਮੁੱਖ ਪਾਰਟੀਆਂ ਹਨ ਕਾਂਗਰਸ, ਭਾਜਪਾ, ਮਿਜੋ ਨੈਸ਼ਨਲ ਫਰੰਟ।