image caption:

ਦੁਬਈ ਦੀ ਰਾਜਕੁਮਾਰੀ ਲੱਭਣ ਤੇ ਮਿਸ਼ੇਲ ਨੂੰ ਭਾਰਤ ਹਵਾਲੇ ਕਰਨ ਦਾ ਕੋਈ ਸੰਬੰਧ ਤਾਂ ਨਹੀਂ

ਦੁਬਈ- ਭਾਰਤ ਦੀ ਮਦਦ ਨਾਲ ਯੂ ਏ ਈ ਦੀ ਰਾਜਕੁਮਾਰੀ ਨੂੰ ਸੁਰੱਖਿਅਤ ਵਾਪਸ ਕੀਤਾ ਜਾ ਚੁੱਕਾ ਹੈ। ਫਿਰ ਯੂ ਏ ਈ ਵੱਲੋਂ ਹੈਲੀਕਾਪਟਰ ਸੌਦੇ ਦੇ ਵਿਚੋਲੇ ਮਿਸ਼ੇਲ ਨੂੰ ਭਾਰਤ ਦੇ ਸਪੁਰਦ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਸੀ ਸਾਂਝ ਨਾਲ ਕੀਤੇ ਗਏ ਇਸ ਫੈਸਲੇ ਨੂੰ ਰਾਜਕੁਮਾਰੀ ਦੀ ਬਰਾਮਦਗੀ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਮਿਸੇਲ ਦੀ ਭਾਰਤ ਨੂੰ ਸੌਂਪਣ ਵਿੱਚ ਦੇਰੀ ਹੋ ਰਹੀ ਸੀ। ਰਾਜਕੁਮਾਰੀ ਦੇ ਸੁਰੱਖਿਅਤ ਉਸ ਦੇਸ਼ ਪਹੁੰਚਣ 'ਤੇ ਭਾਰਤ ਵੱਲੋਂ ਕੀਤੀ ਮਦਦ ਬਦਲੇ ਮਿਸ਼ੇਲ ਨੂੰ ਭਾਰਤ ਦੇ ਸਪੁਰਦ ਕੀਤਾ ਗਿਆ ਹੈ।
ਬੀ ਬੀ ਸੀ ਦੀ ਰਿਪੋਰਟ ਅਨੁਸਾਰ ਯੂ ਏ ਈ ਵਿੱਚੋਂ ਭੱਜਣ ਤੋਂ ਬਾਅਦ ਦੁਬਈ ਦੇ ਰਾਜੇ ਦੀ ਬੇਟੀ ਭਾਰਤੀ ਤਟ ਤੋਂ ਬਰਾਮਦ ਹੋਈ ਸੀ। 32 ਸਾਲਾ ਸ਼ੇਖਾ ਲਤੀਫ ਬਿਨ ਮੁਹੰਮਦ ਅਲ ਮਖਤੂਮ ਦੁਬਈ ਦੇ ਕਿੰਗ ਅਤੇ ਯੂ ਏ ਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਦੀ ਬੇਟੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮਾਰਚ 2018 ਦੇ ਸ਼ੁਰੂ ਵਿੱਚ ਉਸ ਨੂੰ ਭਾਰਤ ਦੇ ਤਟ ਤੋਂ ਤਕਰੀਬਨ 30 ਮੀਲ ਦੂਰ ਚਾਰ ਬੰਦੂਕਧਾਰੀ ਵਿਅਕਤੀਆਂ ਵੱਲੋਂ ਫੜੇ ਜਾਣ ਤੋਂ ਬਾਅਦ ਉਸ ਦੇ ਬਾਰੇ ਨਾ ਸੁਣਿਆ ਗਿਆ ਸੀ ਤੇ ਨਾ ਦੇਖਿਆ ਗਿਆ ਸੀ। ਬੀ ਬੀ ਸੀ ਦੀ ਡਾਕੂਮੈਂਟਰੀ &lsquoਐਸਕੇਪ ਫਰਾਮ ਦੁਬਈ&rsquo ਵਿੱਚ ਇੱਕ ਫਰਾਂਸੀਸੀ ਸਾਬਕਾ ਜਾਸੂਸ ਅਤੇ ਫਿਨਿਸ਼ ਟੀਚਰ ਨੇ ਪਹਿਲੀ ਵਾਰ ਰਾਜਕੁਮਾਰੀ ਦੇ ਗਾਇਬ ਹੋਣ ਦੀ ਵਿਸਥਾਰਿਤ ਯੋਜਨਾ ਬਾਰੇ ਦੱਸਿਆ ਹੈ। ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਯੋਜਨਾ ਬਣਾਈ ਤੇ ਫਿਲੀਪਿਨੋ ਕਰੂਅ ਨੇ ਰਾਜਕੁਮਾਰੀ ਨੂੰ ਨਵਾਂ ਜੀਵਨ ਦੇਣ ਲਈ ਉਸ ਨੂੰ ਭਜਾਉਣ 'ਚ ਮਦਦ ਕੀਤੀ। ਸ਼ੇਖ ਦੀਆਂ ਬੇਟੀਆਂ 'ਚ ਲਤੀਫਾ ਦੂਸਰੇ ਨੰਬਰ 'ਤੇ ਹੈ, ਜਿਸ ਨੇ ਸ਼ਾਨ ਵਾਲੀ ਜ਼ਿੰਦਗੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਦੁਬਾਰਾ ਫੜੇ ਜਾਣ ਤੋਂ ਬਾਅਦ ਅਲੋਪ ਹੋ ਗਈ।
ਇਸੇ ਤਰ੍ਹਾਂ ਉਸ ਦੀ ਛੋਟੀ ਭੈਣ ਸਾਲ 2000 ਵਿੱਚ ਪਰਵਾਰ ਦੇ ਸਰੀਵਾਲੇ ਅਸਟੇਟ 'ਚੋਂ ਭੱਜਣ ਪਿੱਛੋਂ ਕੈਂਬਰਿਜ ਦੀਆਂ ਗਲੀਆਂ 'ਚੋਂ ਮਿਲੀ ਸੀ। ਬ੍ਰਿਟਿਸ਼ ਪੁਲਸ ਨੇ ਸਪੱਸ਼ਟ ਦਿੱਸਦੀ ਅਗਵਾ ਦੀ ਘਟਨਾ ਨੂੰ ਪੂਰੀ ਤਰ੍ਹਾਂ ਜਾਂਚਿਆ ਨਹੀਂ ਸੀ। ਲਤੀਫਾ ਨੇ ਆਪਣੇ ਭੱਜਣ ਦੀ ਕੋਸ਼ਿਸ਼ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡਿੰਗ ਵਿੱਚ ਕਿਹਾ ਕਿ ਉਸ ਨੇ ਪਹਿਲਾਂ ਵੀ 16 ਸਾਲ ਦੀ ਉਮਰ ਵਿੱਚ ਯੂ ਏ ਈ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਸੀ। ਉਸੇ ਨੂੰ ਧਿਆਨ ਵਿੱਚ ਰੱਖ ਕੇ ਉਸ ਦੀ ਭੈਣ ਨੇ ਭੱਜਣ ਦੀ ਦੂਸਰੀ ਕੋਸ਼ਿਸ਼ ਨੂੰ ਯੋਜਨਾਬੱਧ ਢੰਗ ਨਾਲ ਕੀਤਾ। ਸਾਲ 2011 ਵਿੱਚ ਉਹ ਫਰਾਂਸੀਸੀ ਕਾਰੋਬਾਰੀ ਤੇ ਸਾਬਕਾ ਨੇਵੀ ਅਧਿਕਾਰੀ ਹਾਰਵੇ ਜੋਬਰਟ ਤੱਕ ਪਹੁੰਚੀ, ਜਿਸ ਦਾ ਦਾਅਵਾ ਸੀ ਕਿ ਉਸ ਨੇ ਉਸ ਨੂੰ ਭਾਰਤ ਤੱਕ ਪਹੁੰਚਾਇਆ ਹੈ।