image caption:

ਆਈਨਸਟਾਈਨ ਦੀ ਚਿੱਠੀ ਕਰੀਬ 29 ਲੱਖ ਡਾਲਰ ਵਿੱਚ ਨੀਲਾਮ

ਵਾਸ਼ਿੰਗਟਨ- &lsquoਈਸ਼ਵਰ ਤੇ ਧਰਮ'' ਬਾਰੇ ਆਪਣੇ ਵਿਚਾਰਾਂ ਉਤੇ ਆਧਾਰਿਤ ਜਰਮਨੀ ਦੇ ਵਿਗਿਆਨੀ ਐਲਬਰਟ ਆਈਨਸਟਾਈਨ ਦਾ ਮਸ਼ਹੂਰ ਪੱਤਰ ਅਮਰੀਕਾ ਵਿਚ 28.9 ਲੱਖ ਅਮਰੀਕੀ ਡਾਲਰ ਦਾ ਨੀਲਾਮ ਹੋਇਆ ਹੈ। ਇਹ ਪੱਤਰ ਉਨ੍ਹਾਂ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਸੀ।
ਨੀਲਾਮ ਘਰ ਕ੍ਰਿਸਟੀਜ਼ ਨੇ ਇਕ ਬਿਆਨ ਵਿਚ ਦੱਸਿਆ ਕਿ ਨੀਲਾਮੀ ਹੋਣ ਤੋਂ ਪਹਿਲਾਂ ਇਸ ਪੱਤਰ ਦੀ ਕੀਮਤ 15 ਲੱਖ ਡਾਲਰ ਦਾ ਅੰਦਾਜ਼ਾ ਸੀ। ਦੋ ਸਫਿਆਂ ਦਾ ਇਹ ਪੱਤਰ 3 ਜਨਵਰੀ 1954 ਨੂੰ ਜਰਮਨੀ ਦੇ ਦਾਰਸ਼ਨਿਕ ਐਰਿਕ ਗਟਕਾਇੰਡ ਨੂੰ ਲਿਖਿਆ ਗਿਆ ਸੀ, ਜਿਨ੍ਹਾਂ ਨੇ ਆਈਨਸਟਾਈਨ ਨੂੰ ਆਪਣੀ ਕਿਤਾਬ &lsquoਚੂਜ਼ ਲਾਈਫ: ਦੀ ਬਿਬਲੀਕਲ ਕਾਲ ਟੂ ਰਿਵੋਲਟ'' ਦੀ ਇਕ ਕਾਪੀ ਭੇਜੀ ਸੀ। ਆਈਨਸਟਾਈਨ ਨੇ ਆਪਣੇ ਪੱਤਰ ਵਿਚ ਲਿਖਿਆ, &lsquoਮੇਰੇ ਲਈ ਭਗਵਾਨ ਸ਼ਬਦ ਦਾ ਅਰਥ ਕੁਝ ਨਹੀਂ, ਸਗੋਂ ਪ੍ਰਗਟਾਵੇ ਅਤੇ ਇਨਸਾਨ ਦੀ ਕਮਜ਼ੋਰੀ ਦਾ ਪ੍ਰਤੀਕ ਹੈ। ਬਾਈਬਲ ਇਕ ਪੂਜਾ ਦੇ ਯੋਗ ਕਿਤਾਬ ਹੈ, ਪਰ ਹਾਲੇ ਵੀ ਪੁਰਾਣੀਆਂ ਕਹਾਣੀਆਂ ਦਾ ਸੰਗ੍ਰਹਿ ਹੈ।'' ਉਨ੍ਹਾਂ ਨੇ ਲਿਖਿਆ, &lsquoਕੋਈ ਵਿਆਖਿਆ ਨਹੀਂ ਹੈ, ਨਾ ਹੀ ਕੋਈ ਰਹੱਸ ਮਹੱਤਵ ਰੱਖਦਾ ਹੈ, ਜੋ ਮੇਰੇ ਲਈ ਇਸ ਰਵੱਈਏ ਵਿਚ ਕੁਝ ਤਬਦੀਲੀ ਲਿਆ ਸਕੇ।'' ਇਸ ਦੀ ਬਜਾਏ ਆਈਨਸਟਾਈਨ ਨੇ 17ਵੀਂ ਸਦੀ ਦੇ ਯਹੂਦੀ ਡਚ ਦਾਰਸ਼ਨਿਕ ਬਾਰੂਚ ਸਿਪਨੋਜਾ ਦਾ ਜ਼ਿਕਰ ਕੀਤਾ ਹੈ, ਜਿਹੜੇ ਇਨਸਾਨ ਦੀ ਰੋਜ਼ਾਨਾ ਜ਼ਿੰਦਗੀ ਵਿਚ ਮਨੁੱਖ ਰੂਪੀ ਦੇਵਤਾ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਉਹ ਮੰਨਦੇ ਸਨ ਕਿ ਭਗਵਾਨ ਇਕ ਬ੍ਰਹਿਮੰਡ ਦੀ ਸ਼ਾਨਦਾਰ ਸੁੰਦਰਤਾ ਅਤੇ ਵਿਆਖਿਆ ਲਈ ਜ਼ਿੰਮੇਵਾਰ ਹੈ।