image caption:

ਵਿਆਹ ‘ਤੇ ਅਜਿਹੇ ਕੱਪੜੇ ਪਾਉਣਗੇ ਕਪਿਲ ਸ਼ਰਮਾ, ਵੇਖੋ ਤਸਵੀਰਾਂ

ਕਾਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਗਿੰਨੀ ਦੀ ਫੇਵਰੇਟ ਬਨਾਰਸੀ ਪਿੰਕ ਸ਼ੇਰਵਾਨੀ ਪਾਉਣਗੇ, ਜੋ ਸ਼ਾਹੀ ਅੰਦਾਜ਼ ਨਾਲ ਡਿਜ਼ਾਇਨ ਕੀਤੀ ਗਈ ਹੈ।  , ਜੈਪੁਰ ਦੇ ਮਸ਼ਹੂਰ ਡਿਜ਼ਾਈਨਰ ਹਿੰਮਤ ਸਿੰਘ ਨੇ ਕਪਿਲ ਦੇ ਵਿਆਹ ਦੇੇ ਲਿਬਾਸ ਨੂੰ ਸ਼ਾਹੀ ਰੰਗ ਦੇਣ ਦਾ ਕੰਮ ਕੀਤਾ ਹੈ। ਸ਼ੇਰਵਾਨੀ ਉੱਤੇ ਬਨਾਰਸੀ ਜਰੀ ਦੀ ਗੋਲਡਨ ਕਢਾਈ ਹੈ। ਕਪਿਲ ਵੈਲਵੇਟ ਦਾ ਮੈਰੂਨ ਸਟੋਲ ਲੈਣਗੇ, ਜਿਸ ਉੱਤੇ ਜਰਦੋਜੀ ਦੇ ਤਾਰਾਂ ਨਾਲ ਸਪੈਸ਼ਲ ਸੁਨਹਿਰੀ ਵਰਕ ਹੈ।
 
ਕਢਾਈ ਵਿੱਚ ਹਿਰਨ ਅਤੇ ਦਰਖਤ ਬਣਾਏ ਹਨ। ਸਿਰ ਉੱਤੇ ਸਿਲਕ ਟਾਈ ਡਾਈ ਨਾਲ ਤਿਆਰ ਸੁਨਹਿਰੀ ਗੁਲਾਬੀ ਰੰਗ ਦੀ ਪੱਗ ਬੰਨਣਗੇ। ਵੈਲਵੇਟ ਦੀ ਜੁੱਤੀ ਉੱਤੇ ਵੀ ਜਰਦੋਜੀ ਦਾ ਕੰਮ ਹੈ।
 
ਸ਼ੇਰਵਾਨੀ ਦੇ ਨਾਲ ਸਪੈਸ਼ਲ ਪੰਜਾਬੀ ਕੈਂਠਾ ਡਿਜਾਇਨ ਕੀਤਾ ਗਿਆ ਹੈ। ਇਸ ਦੇ ਨਾਲ ਪੋਲਕੀ ਦਾ ਸੈੱਟ ਡਿਜਾਇਨ ਕੀਤਾ ਗਿਆ ਹੈ। ਕਪਿਲ ਦੀ ਵੈਡਿੰਗ ਡ੍ਰੈੱਸ ਬਣਾਉਣ ਵਿੱਚ ਕਾਰੀਗਰਾਂ ਨੂੰ 10 ਦਿਨ ਦਾ ਸਮਾਂ ਲੱਗਾ ਹੈ।
 
ਉੱਥੇ ਹੀ ਕਪਿਲ ਦੇ ਬਾਕੀ ਫੰਕਸ਼ਨਸ ਦੀਆਂ ਡ੍ਰੈਸਸ ਵੀ ਹਿੰਮਤ ਸਿੰਘ ਨੇ ਹੀ ਡਿਜ਼ਾਈਨ ਕੀਤੀਆਂ ਹਨ। ਉਹ ਵੀ ਵਿਆਹ ਵਿੱਚ ਸ਼ਿਰਕਤ ਕਰਨਗੇ। ਕਪਿਲ ਦੀਆਂ ਸਾਰੀਆਂ ਡ੍ਰੈੱਸਸ ਗਿੰਨੀ ਦੇ ਕੱਪੜਿਆਂ ਨਾਲ ਮੈਚਿੰਗ ਕਰਨਗੀਆਂ। ਕੱਪੜੇ ਖਾਸ ਤੌਰ ਉੱਤੇ ਬਨਾਰਸ ਤੋਂ ਤਿਆਰ ਕਰਵਾਏ ਗਏ ਹਨ।
 
ਕਪਿਲ ਗਲੇ ਵਿੱਚ ਰੂਬੀ ਅਤੇ ਏਮੇਰਾਲਡ ਦੀ ਮਾਲਾ ਪਾਉਣਗੇ। ਸ਼ੇਰਵਾਨੀ ਉੱਤੇ ਜਰਦੋਜੀ ਦੇ ਵਰਕ ਵਾਲੀ ਸ਼ਾਹੀ ਬੈਲਟ ਪਾਉਣਗੇ। ਸ਼ੇਰਵਾਨੀ ਉੱਤੇ ਮੀਨਾਕਾਰੀ ਵਾਲੇ ਰੂਬੀ ਅਤੇ ਏਮੇਰਾਲਡ ਦੇ ਬਟਨ ਲੱਗੇ ਹਨ।11 ਦਸੰਬਰ ਮਤਲਬ ਕਿ ਅੱਜ ਹੋਲੀ ਸਿਟੀ ਵਿੱਚ ਕੱਢੀ ਜਾ ਰਹੀ ਜਾਗੋ ਵਿੱਚ ਕਪਿਲ ਇੰਡੋ ਵੈਸਟਰਨ ਸ਼ੇਰਵਾਨੀ ਵਿੱਚ ਨਜ਼ਰ ਆਉਣਗੇ। ਇਹ ਹਲਕੇ ਸੁਨਹਿਰੇ ਅਤੇ ਕਰੀਮ ਰੰਗ ਦੇ ਮਟਕੇ ਸਿਲਕ ਨਾਲ ਤਿਆਰ ਕੀਤੀ ਗਈ ਹੈ। ਨਾਲ ਉਹ ਮੋਡਾਲ ਸਿਲਕ ਫੈਬਰਿਕ ਦੀ ਬਣੀ ਪਠਾਨੀ ਸਲਵਾਰ ਪਾਉਣਗੇ।  ਉੱਥੇ ਹੀ ਘਰ ਦੇ ਬਾਕੀ ਫੰਕਸ਼ਨ ਲਈ ਕਾਲੇ ਰੰਗ ਦੀ ਪਠਾਨੀ ਸਲਵਾਰ ਅਤੇ ਖਾਦੀ ਸਿਲਕ ਦਾ ਕੁੜਤਾ ਤਿਆਰ ਕੀਤਾ ਗਿਆ ਹੈ।
 
ਆਪਣੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਕਿਸੇ ਇੱਕ ਫੰਕਸ਼ਨ ਲਈ ਕਪਿਲ ਨੇ ਇੱਕ ਸਪੈਸ਼ਲ ਡ੍ਰੈੱਸ ਤਿਆਰ ਕਰਵਾਈ ਹੈ। ਜਿਸ ਵਿੱਚ ਬਲੂ ਕਲਰ ਦੀ ਵੈਲਵੇਟ ਸ਼ੇਰਵਾਨੀ ਹੈ, ਇਸ ਵਿੱਚ ਜਰਦੋਜੀ ਦੀ ਗੋਟਾ ਪੱਟੀ ਦਾ ਕੰਮ ਹੈ, ਨਾਲ ਪੈਂਟ ਤਿਆਰ ਹੈ। ਜਰਦੋਜੀ ਇੱਕ ਤਰ੍ਹਾਂ ਦੀ ਕਢਾਈ ਹੈ, ਜਿਸ ਨੂੰ ਹੱਥ ਨਾਲ ਕੀਤਾ ਜਾਂਦਾ ਹੈ। ਜੋ ਭਾਰਤ ਦੇ ਨਾਲ &ndash ਨਾਲ ਪਾਕਿਸਤਾਨ ਵਿੱਚ ਵੀ ਕਾਫ਼ੀ ਪ੍ਰਚੱਲਤ ਹੈ।
 
ਬਾਦਸ਼ਾਹ ਅਕਬਰ ਦੇ ਸਮੇਂ ਇਹ ਕਾਫ਼ੀ ਪ੍ਰਚੱਲਤ ਸੀ। ਮੀਂਹ ਦੇ ਕਾਰਨ ਹੋਟਲ ਵਿੱਚ ਸ਼ਿਫਟ ਜਗਰਾਤਾ ਦਾ ਵੈਨਿਊ :  ਅਮ੍ਰਿਤਸਰ ਵਿੱਚ ਸੋਮਵਾਰ ਨੂੰ ਕਪਿਲ ਦੀ ਭੈਣ ਦੇ ਘਰ ਜਗਰਾਤਾ ਸੀ। ਮੀਂਹ ਦੇ ਕਾਰਨ ਡਿਨਰ ਅਤੇ ਜਗਰਾਤਾ ਦਾ ਵੈਨਿਊ ਰੈਡੀਸਨ ਹੋਟਲ ਸ਼ਿਫਟ ਕਰ ਦਿੱਤਾ ਗਿਆ।
 
ਜਗਰਾਤਾ ਵਿੱਚ ਰਿਚਾ ਸ਼ਰਮਾ, ਕਪਿਲ ਦੇ ਸ਼ੋਅ ਵਿੱਚ ਪਤਨੀ ਦਾ ਕਿਰਦਾਰ ਕਰਣ ਵਾਲੀ ਸ਼ੁਮੋਨਾ ਚੱਕਰਵਰਤੀ ਅਤੇ ਕਾਮੇਡੀਅਨ ਕੀਕੂ ਸ਼ਾਰਦਾ ਪਹੁੰਚੇ। ਜਗਰਾਤਾ ਵਿੱਚ ਕਪਿਲ ਨੇ ਜਰਦੋਜੀ ਐਂਬਰਾਇਡਰੀ ਵਾਲਾ ਮੰਡ ਡਾਈ ਯੈਲੋ ਸਿਲਕ ਕੁੜਤਾ ਅਤੇ ਬਨਾਰਸੀ ਕਤਾਣ ਫੈਬਰਿਕ ਵਿੱਚ ਪੀਲੇ ਰੰਗ ਦੀ ਨੇਹਰੂ ਜੈਕੇਟ ਪਾਈ ਸੀ। ਰੇਸ਼ਮੀ ਕਢਾਈ ਨੂੰ ਕਰੀਮ ਕਲਰ ਦੇ ਜੋਧਪੁਰੀ ਬਰਿਚਿਜ ਦੇ ਨਾਲ ਪੇਅਰ ਕੀਤਾ ਗਿਆ ਹੈ।