image caption:

ਬੌਲ ਟੈਂਪਿੰਗ ਮਾਮਲੇ ‘ਚ ਵੱਡਾ ਖ਼ੁਲਾਸਾ, ਵਾਰਨਰ ਵੱਲ ਘੁੰਮੀ ਸੂਈ

ਮੇਲਬਰਨ: ਬੌਲ ਟੈਂਪਿੰਗ &lsquoਚ ਕ੍ਰਿਕਟ ਆਸਟ੍ਰੇਲੀਆ ਵੱਲੋਂ 9 ਮਹੀਨੇ ਦਾ ਬੈਨ ਝੱਲ ਰਹੇ ਕੈਮਰੂਨ ਬੈਨਕ੍ਰਾਫਟ ਨੇ ਵਿਵਾਦ ਨਾਲ ਜੁੜਿਆ ਵੱਡਾ ਖ਼ੁਲਾਸਾ ਕੀਤਾ ਹੈ। ਬੈਨਕ੍ਰਾਫਟ ਨੇ ਬੁੱਧਵਾਰ ਨੂੰ ਇੰਟਰਵਿਊ &lsquoਚ ਕਿਹਾ ਕਿ ਉਸ ਨੂੰ ਗੇਂਦ ਨਾਲ ਛੇੜਛਾੜ ਕਰਨ ਲਈ ਟੀਮ ਦੇ ਉਪ ਕਪਤਾਨ ਡੇਵਿਡ ਵਾਰਨਰ ਨੇ ਉਕਸਾਇਆ ਸੀ।
ਬੈਨਕ੍ਰਾਫਟ ਮੁਤਾਬਕ, "ਉਨ੍ਹਾਂ ਨੇ ਵਾਰਨਰ ਦੀ ਗੱਲ ਸਿਰਫ ਇਸ ਲਈ ਮੰਨੀ ਕਿਉਂਕਿ ਉਹ ਟੀਮ ਨਾਲ ਚੰਗੀ ਤਰ੍ਹਾਂ ਜੁੜਣਾ ਚਾਹੁੰਦੇ ਸੀ।" ਇਸ ਸਾਲ ਮਾਰਚ &lsquoਚ ਦੱਖਣੀ ਅਫਰੀਕਾ ਖਿਲਾਫ ਕੈਪਟਾਉਨ ਟੈਸਟ &lsquoਚ ਬੈਨਕ੍ਰਾਫਟ ਬੌਲ ਨਾਲ ਛੇੜਛਾੜ ਕਰਦੇ ਹੋਏ ਕੈਮਰੇ &lsquoਚ ਕੈਪਚਰ ਹੋ ਗਏ ਸੀ। ਇਸ ਦੀ ਜਾਂਚ &lsquoਚ ਟੀਮ ਦੇ ਕਪਤਾਨ ਸਟੀਵ ਸਮਿਥ ਤੇ ਉਪ ਕਪਤਾਨ ਡੇਵਿਡ ਵਾਰਨਰ ਨੂੰ ਟੈਂਪਿੰਰਿੰਗ ਦੀ ਸਾਜ਼ਿਸ਼ ਦਾ ਦੋਸ਼ੀ ਪਾਇਆ ਗਿਆ ਸੀ ਤੇ ਦੋਨਾਂ ਉੱਪਰ 1-1 ਸਾਲ ਦਾ ਬੈਨ ਲੱਗਿਆ ਸੀ।
ਹਾਲ ਹੀ &lsquoਚ ਇੱਕ ਨਿਊਜ਼ ਚੈਨਲ &lsquoਤੇ ਆਨ-ਏਅਰ ਕੀਤੇ ਇੰਟਰਵਿਊ &lsquoਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਬੈਨਕ੍ਰਾਫਟ ਨੇ ਕਿਹਾ, "ਉਸ ਵੇਲੇ ਮੈਚ ਦੀ ਸਥਿਤੀ ਨੂੰ ਦੇਖਦੇ ਹੋਏ ਡੇਵਿਡ ਨੇ ਮੈਨੂੰ ਗੇਂਦ ਨਾਲ ਛੇੜਛਾੜ ਕਰਨ ਨੂੰ ਕਿਹਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਕਿਉਂਕਿ ਮੈਂ ਟੀਮ ਨਾਲ ਜੁੜਣਾ ਚਾਹੁੰਦਾ ਸੀ ਤੇ ਜੋ ਹੋਇਆ ਮੇਰੀ ਮਨਜ਼ੂਰੀ ਤੋਂ ਬਗੈਰ ਹੋਇਆ। ਤੁਹਾਨੂੰ ਪਤਾ ਹੀ ਹੈ ਕਿ ਟੀਮ ਨਾਲ ਜੁੜਣਾ ਤੁਹਾਨੂੰ ਇੱਜ਼ਤ ਦਵਾਉਂਦਾ ਹੈ ਪਰ ਇੱਕ ਗਲਤੀ ਦੀ ਮੈਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।"
ਹਾਲ ਹੀ &lsquoਚ ਸਮਿਥ ਨੇ ਵੀ ਕਿਹਾ ਕਿ ਉਨ੍ਹਾਂ ਕੋਲ ਇਸ ਸਭ ਨੂੰ ਰੋਕਣ ਦਾ ਮੌਕਾ ਸੀ ਪਰ ਉਹ ਸਭ ਤੋਂ ਅਣਜਾਣ ਬਣ ਅੱਗੇ ਵਧਦੇ ਰਹੇ।