image caption:

ਤਾਪਸੀ ਪਨੂੰ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ

ਚੰਡੀਗੜ੍ਹ-  ਬਾਲੀਵੁਡ ਦੇ ਹਰ ਸੈਲੀਬ੍ਰਿਟੀ ਨੇ ਆਪੋ ਅਪਣੇ ਅੰਦਾਜ਼ ਵਿਚ ਨਵੇਂ ਸਾਲ ਦਾ ਸਵਾਗਤ ਕੀਤਾ ਹੈ ਪਰ ਤਾਪਸੀ ਪਨੂੰ ਦਾ ਅੰਦਾਜ਼ ਕੁਝ ਵੱਖਰਾ ਹੈ। ਉਸ ਨੇ Îਇੱਕ ਫੈਸ਼ਨ ਮੈਗਜ਼ੀਨ ਦੇ ਕਵਰ 'ਤੇ ਆ ਕੇ ਅਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੱਤਾ ਹੈ। ਕਹਿ ਸਕਦੇ ਹੋ ਕਿ ਤਾਪਸੀ ਨੇ ਕੰਮ ਕਰਦਿਆਂ ਨਵੇਂ ਸਾਲ ਦਾ ਸਵਾਗਤ ਕੀਤਾ। ਮਨਮਰਜ਼ੀਆਂ ਦੀ ਅਦਾਕਾਰਾ ਗ੍ਰੈਜ਼ੀਆ ਨਾਂ ਦੀ ਮੈਗਜ਼ੀਨ ਦੇ ਜਨਵਰੀ ਐਡੀਸ਼ਨ ਦੀ ਕਵਰ ਗਰਲ ਬਣੀ ਹੈ। ਇਸ ਵਿਚ ਉਸ ਨੇ ਮਾਈਕਲ ਕਾਰਸ ਵਲੋਂ ਡਿਜ਼ਾਈਨ ਸਿਲਕ ਬਲਾਊਜ਼ ਤੇ ਸਕਰਟ ਪਾਈ ਹੈ। ਇਸ ਕਵਰ ਦੀ ਤਸਵੀਰ ਉਨ੍ਹਾਂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, ਤਾਪਸੀ ਬਾਰੇ ਇੱਥੇ ਕੁਝ ਹੈ। ਮੈਂ ਵੀ ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਲੱਭਣ ਦਾ ਯਤਨ ਕਰ ਰਹੀ ਹਾਂ। 2019 ਦਾ ਸਵਾਗਤ ਕਰੋ। ਬਾਲੀਵੁਡ ਵਿਚ ਵੱਡੇ ਵੱਡੇ ਸਿਤਾਰਿਆਂ ਨਾਲ ਅਪਣੀ ਅਦਾਕਾਰੀ ਤੇ ਐਕਸ਼ਨ ਦਾ ਲੋਹਾ ਮਨਵਾ ਚੁੱਕੀ ਤਾਪਸੀ ਫਿਲਹਾਲ ਮੰਗਲ ਮਿਸ਼ਨ ਵਿਚ ਮਸ਼ਰੂਫ ਹੈ। ਇਸ ਵਿਚ ਅਕਸ਼ੈ ਕੁਮਾਰ, ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ, ਸ਼ਰਮਨ ਜੋਸ਼ੀ ਤੇ ਕ੍ਰਿਤੀ ਕੁਲਹਾਰੀ ਵੀ ਹਨ। ਇਸ ਤੋਂ ਇਲਾਵਾ ਉਹ ਅਮਿਤਾਭ ਬੱਚਨ ਨਾਲ ਫ਼ਿਲਮ ਬਦਲਾ ਵਿਚ ਵੀ ਨਜ਼ਰ ਆਵੇਗੀ।