image caption:

ਚੀਨ ਵਿਚ ਤਾਈਵਾਨ ਦਾ ਮਾਲਵਾਹਕ ਜਹਾਜ਼ ਡੁੱਬਿਆ, ਇੱਕ ਦੀ ਮੌਤ, 10 ਲਾਪਤਾ

ਬੀਜਿਗ-  ਚੀਨ ਦੇ ਝੇਜਿਆਂਗ ਸੂਬੇ ਵਿਚ ਤਟ ਦੇ ਕੋਲ ਇੱਕ ਤਾਈਵਾਨ ਮਾਲਵਾਹਕ ਜਹਾਜ਼ ਡੁੱਬਣ ਕਾਰਨ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 10 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਸਥਾਨਕ ਸਮੁੰਦਰੀ ਅਧਿਕਾਰੀਆਂ ਨੇ ਦਿੱਤੀ। ਸਮੁੰਦਰੀ ਖੋਜ ਅਤੇ ਬਚਾਅ ਕੇਂਦਰ ਦੇ ਅਨੁਸਾਰ ਹਾਦਸੇ ਦੇ ਸਮੇਂ ਮਾਲਵਾਹਕ ਜਹਾਜ਼ 'ਤੇ 15 ਲੋਕ ਮੌਜੂਦ ਸਨ। ਲਗਭਗ ਸਾਢੇ ਚਾਰ ਵਜੇ ਝੇਜਿਆਂਗ ਵਿਚ ਯੁਹੁਆਨ ਦੇ ਤਟ ਦੇ ਕੋਲ ਲਗਭਗ 90 ਸਮੁੰਦਰੀ ਮੀਲ ਦੀ ਦੂਰੀ 'ਤੇ ਇਹ ਜਹਾਜ਼ ਡੁੱਬ ਗਿਆ। ਸਮਾਚਾਰ ਏਜੰਸੀ ਸਿੰਹੁਆ ਦੀ ਖ਼ਬਰ ਮੁਤਾਬਕ ਹਾਦਸੇ ਵਿਚ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦਸ ਲੋਕ ਲਾਪਤਾ ਦੱਸੇ ਜਾ ਰਹੇ  ਹਨ। ਇਸ ਮਾਲਵਾਹਕ ਜਹਾਜ਼ ਦਾ ਨਾਂ ਲੰਡਨ ਹੈ। ਇਹ 80 ਮੀਟਰ ਲੰਬਾ ਹੈ। ਜਹਾਜ਼ ਵਿਚ  14 ਮਿਆਂਮਾਰ ਚਾਲਕ ਦਲ ਦੇ ਮੈਂਬਰਾਂ ਅਤੇ ਇੱਕ  ਤਾਈਵਾਨ ਨਾਗਰਿਕ ਦੇ ਨਾਲ ਕਾਊਸ਼ੁਗ ਸ਼ਹਿਰ ਤੋਂ ਰਵਾਨਾ ਹੋਇਆ ਸੀ। ਸਥਾਨਕ ਐਮਰਜੈਂਸੀ  ਕੇਂਦਰ ਨੇ ਲਾਪਤਾ ਲੋਕਾਂ ਦੀ ਭਾਲ ਦੇ ਲਈ ਜਹਾਜ਼ ਭੇਜੇ ਹਨ।