image caption:

ਪਾਕਿਸਤਾਨੀ ਟੀਵੀ ਚੈਨਲਾਂ 'ਤੇ ਹੁਣ ਨਹੀਂ ਦਿਖਾਈ ਦੇਣਗੇ ਭਾਰਤੀ ਪ੍ਰੋਗਰਾਮ

ਇਸਲਾਮਾਬਾਦ,-  ਪਾਕਿਸਤਾਨ ਦੇ ਮੁੱਖ ਜਸਟਿਸ ਸਾਕਿਬ ਨਾਸਿਰ ਨੇ ਕਿਹਾ ਕਿ ਪਾਕਿਸਤਾਨੀ ਸੁਪਰੀਮ ਕੋਰਟ ਭਾਰਤੀ ਪ੍ਰੋਗਰਾਮਾਂ ਨੂੰ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਨਹੀਂ ਦਿਖਾਉਣ ਦੇਵੇਗਾ। ਉਨ੍ਹਾਂ  ਦਾ ਕਹਿਣਾ ਹੈ ਕਿ ਭਾਰਤੀ ਪ੍ਰੋਗਰਾਮਾਂ ਨਾਲ ਪਾਕਿਸਤਾਨ ਦਾ ਸੱਭਿਆਚਾਰ ਖਰਾਬ ਹੋ ਰਿਹਾ ਹੈ। ਚੀਫ਼ ਜਸਟਿਸ ਨਾਸਿਰ ਨੇ ਇਹ ਟਿੱਪਣੀ ਤਦ ਕੀਤੀ ਜਦ ਪਾਕਿਸਤਾਨ ਦੀ ਇਲੈਕਟਰਾਨਿਕ ਮੀਡੀਆ  ਰੈਗੂਲੇਟਰੀ ਅਥਾਰਿਟੀ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਾਕਿਸਤਾਨ ਦੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ।
ਪਾਕਿਸਤਾਨੀ ਹਾਈ ਕੋਰਟ ਨੇ ਵੀ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਭਾਰਤੀ ਪ੍ਰੋਗਰਾਮਾਂ ਨੂੰ ਬੈਨ ਕਰਨ ਦਾ ਆਦੇਸ਼ ਦਿੱਤਾ ਸੀ। ਡੌਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਅਥਾਰਿਟੀ ਦੇ ਚੇਅਰਮੈਨ ਸਲੀਮ ਬੇਗ ਨੇ ਕਿਹਾ ਕਿ ਫਿਲਮਾਜਿਆ ਚੈਨਲ 'ਤੇ ਦਿਖਾਏ ਜਾਣ ਵਾਲੇ 65 ਫ਼ੀਸਦੀ ਪ੍ਰੋਗਰਾਮ ਵਿਦੇਸ਼ੀ ਹਨ।  ਉਨ੍ਹਾਂ ਦਾ ਪ੍ਰਤੀਸ਼ਤ 80 ਫ਼ੀਸਦੀ ਤੱਕ ਹੈ। ਇਸ 'ਤੇ ਚੀਫ਼ ਜਸਟਿਸ ਨੇ ਕਿਹਾ, ਅਸੀਂ ਪਾਕਿਸਤਾਨੀ ਚੈਨਲਾਂ 'ਤੇ ਭਾਰਤੀ  ਪ੍ਰੋਗਰਾਮਾਂ ਨੂੰ ਦਿਖਾਉਣ  ਦੀ ਆਗਿਆ ਨਹੀਂ ਦੇਵਾਂਗੇ। ਜਦ ਅਦਾਲਤ ਨੂੰ ਦੱਸਿਆ ਗਿਆ ਕਿ ਫ਼ਿਲਮਾਜਿਆ ਇੱਕ ਇੰਟਰਨੈਟ ਚੈਨਲ ਹੈ ਅਤੇ ਸਮਾਚਾਰ ਚੈਨਲ ਨਹੀਂ ਹੈ ਜਿਸ 'ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਦਿਖਾਇਆ ਜਾ ਸਕੇ। ਪੇਮਰਾ ਦੇ ਵਕੀਲ ਦੀ ਦਲੀਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਫੇਰ ਵੀ ਸਾਡੇ ਸੱਭਿਆਚਾਰ ਨੂੰ ਵਿਗਾੜ ਰਹੇ ਹਨ। ਜੱਜ ਨੇ ਫਰਵਰੀ ਦੇ ਪਹਿਲੇ ਹਫ਼ਤੇ ਵਿਚ ਅਗਲੀ ਸੁਣਵਾਈ ਯਕੀਨੀ ਕਰਦੇ ਹੋਏ ਸੁਣਵਾਈ ਟਾਲ ਦਿੱਤੀ।