image caption:

ਵਟਸਐਪ ਉੱਤੇ ਭਾਰਤ ਵਿਚਲੇ ਗਰੁੱਪ ਵੀ ਫੈਲਾਈ ਜਾ ਰਹੇ ਨੇ ਚਾਈਲਡ ਪੋਰਨੋਗਰਾਫੀ

ਨਵੀਂ ਦਿੱਲੀ- ਵਟਸਐਪ ਉਤੇ ਨਾ ਸਿਰਫ ਫੇਕ ਨਿਊਜ਼ ਤੇ ਅਫਵਾਹਾਂ ਤੇਜ਼ੀ ਨਾਲ ਫੈਲਾਈਆਂ ਜਾ ਰਹੀਆਂ ਹਨ ਸਗੋਂ ਚਾਈਲਡ ਪੋਰਨੋਗਰਾਫੀ ਵੀ ਇੱਕ ਵੱਡੀ ਸਮੱਸਿਆ ਬਣ ਕੇ ਉਭਰੀ ਹੈ। ਅਜੇ ਹਾਲ ਹੀ ਵਿੱਚ ਇਸਰਾਈਲੀ ਆਨਲਾਈਨ ਸੈਫਟੀ ਸਟਰਾਟਅਪ ਐਂਟੀਟਾਕਸਿਨ ਨੇ ਖੁਲਾਸਾ ਕੀਤਾ ਹੈ ਕਿ ਦੁਨੀਆ ਭਰ 'ਚ ਵਟਸਐਪ 'ਤੇ ਸੈਂਕੜੇ ਚਾਈਲਡ ਪੋਰਨੋਗਰਾਫੀ ਨਾਲ ਜੁੜੇ ਗਰੁੱਪ ਹਨ। ਇਨ੍ਹਾਂ ਗਰੁੱਪਾਂ 'ਚ ਧੜੱਲੇ ਨਾਲ ਚਾਈਲਡ ਪੋਰਨੋਗਰਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗਰੁੱਪਾਂ ਦਾ ਨਾਂਅ ਵੀ ਚਾਈਲਡ ਪੋਰਨੋਗਰਾਫੀ ਨਾਲ ਜੁੜਿਆ ਹੁੰਦਾ ਹੈ। ਚਾਈਲਡ ਪੋਰਨੋਗਰਾਫੀ ਨਾਲ ਜੁੜੇ ਵਟਐਪ ਗਰੁੱਪ ਭਾਰਤ 'ਚ ਐਕਟਿਵ ਹਨ। ਜ਼ਿਕਰਯੋਗ ਹੈ ਕਿ ਚਾਈਲਡ ਪੋਰਨੋਗਰਾਫੀ ਨਾਜਾਇਜ਼ ਹੈ। ਇਸ ਦੀ ਉਲੰਘਣਾ ਕਰਨ 'ਤੇ ਸਖਤ ਸਜ਼ਾ ਤੇ ਜੁਰਮਾਨਾ ਦੋਵੇਂ ਹੋ ਸਕਦੇ ਹਨ। ਸੂਚਨਾ ਟੈਕਨਾਲੋਜੀ ਦੀ ਇੱਕ ਰਿਪੋਰਟ ਮੁਤਾਬਕ ਇਸਰਾਈਲ ਦੀ ਆਨਲਾਈਨ ਸੇਫਟੀ ਸਟਾਰਅਪ ਐਂਟੀਟਾਕਸਿਨ ਦੇ ਚੀਫ ਮਾਰਕੀਟਿੰਗ ਅਫਸਰ ਨੇ ਕਿਹਾ ਹੈ ਕਿ ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤੀ ਯੂਜ਼ਰਸ ਅਤੇ ਗਰੁੱਪ ਵੀ ਚਾਈਲਡ ਪੋਰਨੋਗਰਾਫੀ ਸ਼ੇਅਰ ਕਰ ਰਹੇ ਹਨ। ਮੇਰੇ ਕੋਲ ਉਹ ਖਾਸ ਨੰਬਰ ਨਹੀਂ ਹਨ, ਪਰ ਵਟਸਐਪ ਗਰੁੱਪ ਵੱਡੀ ਗਿਣਤੀ ਵਿੱਚ +91 ਨੰਬਰ ਹਨ, ਜੋ ਭਾਰਤ ਦਾ ਕੋਡ ਹੈ। ਦਿ ਨਿਊਜ਼ ਮਿੰਟ ਦੀ ਇੱਕ ਰਿਪੋਰਟ 'ਚ ਦਿ ਸਾਈਬਰ ਬਲਾਗ ਪ੍ਰੋਜੈਕਟ ਦੇ ਮੈਨੇਜਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਅਜਿਹੇ ਗਰੁੱਪ ਹਨ, ਜਿਨ੍ਹਾਂ ਦੇ ਨਾਂਅ ਚਾਈਲਡ ਪੋਰਨੋਗਰਾਫੀ ਨਾਲ ਜੁੜੇ ਹਨ। ਉਨ੍ਹਾਂ ਨੇ ਅਨਲਿਮਟਿਡ ਵਟਸਐਪ ਗਰੁੱਪ ਦਾ ਨਾਂਅ ਐਪ ਡਾਊਨਲਾਊਡ ਕੀਤਾ ਹੈ ਅਤੇ ਇਸ ਨੂੰ ਚੈਕ ਕੀਤਾ ਹੈ। ਉਨ੍ਹਾਂ ਦੇਖਿਆ ਕਿ ਇਥੇ ਸਿਰਫ ਚਾਈਲਡ ਲਿਖਣ ਨਾਲ ਸਜੈਸਟਿਵ ਫਰੇਜ਼ ਦੇ ਤੌਰ 'ਤੇ ਚਾਈਲਡ ਪੋਰਨੋਗਰਾਫੀ ਦੇ ਨਾਲ ਜੁੜੇ ਗਰੁੱਪ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੁੱਪਾਂ ਵਿੱਚੋਂ ਜ਼ਿਆਦਾਤਰ ਭਰੇ ਹੋਏ ਹਨ ਤੇ ਇਨ੍ਹਾਂ ਵਿੱਚ ਕੋਈ ਐਕਸਟਰਾ ਐਡ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਗਰੁੱਪਾਂ ਵਿੱਚ ਸਾਫ ਤੌਰ 'ਤੇ ਲਿਖਿਆ ਹੈ ਕਿ ਉਹ ਕਿਸ ਲਈ ਹਨ ਅਤੇ ਉਨ੍ਹਾਂ ਦਾ ਮਕਸਦ ਕੀ ਹੈ। ਪ੍ਰੋਫਾਈਲ ਫੋਟੋ, ਨਾਂਅ, ਐਂਟਰੀ ਹਰ ਜਗ੍ਹਾ ਚਾਈਲਡ ਪੋਰਨੋਗਰਾਫੀ ਬਾਰੇ ਲਿਖਿਆ ਹੈ। ਰਿਪੋਰਟ ਮੁਤਾਬਕ ਇਨ੍ਹਾਂ ਗਰੁੱਪਾਂ ਵਿੱਚੋਂ ਕਈਆਂ ਦੇ ਐਡਮਿਨ ਦਾ ਨੰਬਰ ਅਮਰੀਕਾ ਦਾ ਹੈ, ਜਦ ਕਿ ਉਨ੍ਹਾਂ ਦੀ ਡਿਟੇਲ ਹਿੰਦੀ ਵਿੱਚ ਲਿਖੀ ਹੈ ਅਤੇ ਇਨ੍ਹਾਂ ਗਰੁੱਪਾਂ ਦੇ ਜ਼ਿਆਦਾਤਰ ਮੈਂਬਰ ਭਾਰਤੀ ਹਨ। ਵਟਸਐਪ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਕੰਪਨੀ ਇਸ ਤਰ੍ਹਾਂ ਦੇ ਨਾਜਾਇਜ਼ ਗਰੁੱਪ ਨੂੰ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਹਟਾਉਣ ਦਾ ਕੰਮ ਕਰਦੀ ਹੈ, ਪਰ ਜੇ ਇਸ ਰਿਪੋਰਟ ਵਿੱਚ ਸੱਚਾਈ ਹੈ ਤਾਂ ਇਹ ਵਟਸਐਪ ਲਈ ਚਿਤਾਵਨੀ ਹੈ।