image caption:

ਪੇਂਡੂ ਇਲਾਕਿਆਂ ਵਿੱਚ ਸੋਨੇ ਦੀ ਮੰਗ 50 ਫੀਸਦੀ ਘਟੀ

ਕੋਲਕਾਤਾ- ਸੋਨੇ ਦੀਆਂ ਕੀਮਤਾਂ 'ਚ ਵਾਧੇ ਦੇ ਨਾਲ ਹੀ ਰੂਰਲ ਇੰਡੀਆ ਤੋਂ ਇਸ ਦੀ ਮੰਗ 'ਚ ਦਸੰਬਰ ਦੇ ਅੱਧ ਤੋਂ ਬਾਅਦ ਪੰਜਾਹ ਫੀਸਦੀ ਦੀ ਕਮੀ ਆਈ ਹੈ। ਇਸ ਦੇ ਪਿੱਛੇ ਕੀਮਤਾਂ ਵਿੱਚ ਵਾਧੇ ਤੋਂ ਇਲਾਵਾ ਕਾਸ਼ਤਕਾਰ ਭਾਈਚਾਰੇ ਦੇ ਕੋਲ ਕੈਸ਼ ਦੀ ਕਮੀ ਨੂੰ ਵੀ ਮੁੱਖ ਵਜ੍ਹਾ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਦੇਸ਼ ਵਿੱਚ ਸੋਨੇ (ਗੋਲਡ) ਦੀ ਕੁੱਲ ਸਾਲਾਨਾ ਖਪਤ 'ਚ 60 ਫੀਸਦੀ ਹਿੱਸਾ ਕਾਸ਼ਤਕਾਰ ਭਾਈਚਾਰੇ ਦਾ ਹੈ। ਮੰਗ 'ਚ ਇਸ ਕਮੀ ਦੇ ਕਾਰਨ ਡੀਲਰਸ ਇਸ ਹਫਤੇ 10 ਤੋਂ 12 ਡਾਲਰ ਪ੍ਰਤੀ ਔਂਸ ਦੇ ਡਿਸਕਾਊਂਟ 'ਤੇ ਗੋਲਡ ਨੂੰ ਆਫਰ ਕਰ ਰਹੇ ਹਨ। ਪਿਛਲੇ ਹਫਤੇ ਇਹ ਡਿਸਕਾਊਂਟ ਅੱਠ ਡਾਲਰ ਪ੍ਰਤੀ ਔਂਸ ਸੀ।
ਬੁਲੀਅਨੇ ਫੈਡਰੇਸ਼ਨ ਦੇ ਸਕੱਤਰ ਹਰੇਸ਼ ਆਚਾਰੀਆ ਨੇ ਦੱਸਿਆ ਕਿ ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਸੋਨੇ ਦੀ ਕਾਫੀ ਘੱਟ ਮੰਗ ਹੈ। ਆਮ ਤੌਰ 'ਤੇ ਪੂਰੇ ਦੇਸ਼ ਵਿੱਚ ਸੋਨੇ ਦੀ ਰੋਜ਼ਾਨਾ 250 ਤੋਂ 300 ਕਿਲੋਗਰਾਮ ਦੀ ਖਪਤ ਹੁੰਦੀ ਹੈ, ਪਰ ਹੁਣ ਇਹ ਘੱਟ ਕੇ 50 ਤੋਂ 100 ਕਿਲੋਗਰਾਮ ਰਹਿ ਗਈ ਹੈ। ਕੈਸ਼ ਦੀ ਕਿੱਲਯੂ, ਪੀ 'ਚ ਬਰੇਲੀ ਜ਼ਿਲ੍ਹੇ ਦੇ ਸਰਾਫਾ ਐਸੋਸੀਏਸ਼ਨ ਦੇ ਰਾਜਕੁਮਾਰ ਅਗਰਵਾਲ ਨੇ ਵੀ ਗੌਰੀ ਦੀਆਂ ਗੱਲਾਂ ਨਾਲ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਸੋਨੇ ਦੀ ਮੰਗ ਕਾਫੀ ਡਿੱਗ ਗਈ ਹੈ। ਕਿਸਾਨਾਂ ਦੇ ਹੱਥ ਵਿੱਚ ਪੈਸਾ ਨਹੀਂ ਹੈ। ਇਸ ਲਈ ਉਹ ਸੋਨੇ 'ਚ ਨਿਵੇਸ਼ ਕਰਨ ਤੋਂ ਬਚ ਰਹੇ ਹਨ। ਸਰਕਾਰ ਨੇ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਨੂੰ ਤਾਂ ਜ਼ਰੂਰ ਵਧਾ ਦਿੱਤਾ ਹੈ, ਪਰ ਕਿਸਾਨ ਢੁੱਕਵਾਂ ਮੁੱਲ ਨਾ ਮਿਲਣ ਦੀ ਸ਼ਿਕਾਇਤ ਕਰ ਰਹੇ ਹਨ। ਜਦੋਂ ਤੱਕ ਕੈਸ਼ ਫਲੋਅ ਬਿਹਤਰ ਨਹੀਂ ਹੁੰਦਾ ਹੈ, ਉਦੋਂ ਤੱਕ ਸਾਨੂੰ ਸੋਨੇ ਦੀ ਮੰਗ 'ਚ ਵਾਧੇ ਦੀ ਉਮੀਦ ਨਹੀਂ ਹੈ।
ਦੇਸ਼ ਦੇ ਪੇਂਡੂ ਇਲਾਕਿਆਂ ਦੇ ਜਿਊਲਰਸ ਨੇ ਗੋਲਡ ਸੇਲਸ ਦੀ ਗਿਰਾਵਟ ਨੂੰ ਲੈ ਕੇ ਨਾਖੁਸ਼ੀ ਜ਼ਾਹਰ ਕੀਤੀ ਹੈ। ਮੱਧ ਪ੍ਰਦੇਸ਼ 'ਚ ਸਤਨਾ ਜ਼ਿਲ੍ਹੇ ਦੇ ਗੋਲਡ ਮਰਚੈਂਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਵੀ ਸ਼ੰਕਰ ਗੌਰੀ ਨੇ ਦੱਸਿਆ ਕਿ ਕਿਸਾਨਾਂ ਦੇ ਹੱਥ ਵਿੱਚ ਕੋਈ ਬੱਚਤ ਪੂੰਜੀ ਨਹੀਂ ਹੈ। ਉਨ੍ਹਾਂ ਨੇ ਏਸੈਟਸ ਬਣਾਉਣ ਲਈ ਸੋਨੇ ਵਿੱਚ ਨਿਵੇਸ਼ ਕਰਨਾ ਬੰਦ ਕਰ ਦਿੱਤਾ ਹੈ। ਜੋ ਥੋੜ੍ਹੀ ਬਹੁਤ ਖਰੀਦਦਾਰੀ ਇਸ ਸਮੇਂ ਦੇਖਣ ਨੂੰ ਮਿਲੀ ਹੈ, ਉਹ ਆਉਣ ਵਾਲੇ ਵਿਆਹ ਸੀਜ਼ਨ 'ਚ ਹੋਣ ਵਾਲੀ ਮੰਗ ਨੂੰ ਪੂਰਾ ਕਰਨ ਲਈ ਹੈ। ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਸੋਨੇ ਨੂੰ ਇੱਕ ਅਹਿਮ ਜਾਇਦਾਦ ਮੰਨਿਆ ਜਾਂਦਾ ਹੈ। ਦੇਸ਼ ਵਿੱਚ ਸੋਨੇ ਦੀ ਸਾਲਾਨਾ 800-850 ਟਨ ਦੀ ਖਪਤ ਹੁੰਦੀ ਹੈ, ਜਿਸ 'ਚੋਂ ਕਰੀਬ 60 ਫੀਸਦੀ ਕਿਸਾਨੀ ਭਾਈਚਾਰਾ ਖਰੀਦਦਾ ਹੈ। ਸੋਮਵਾਰ ਨੂੰ ਡਾਲਰ ਦੇ ਕਮਜ਼ੋਰ ਹੋਣ ਦੇ ਖਦਸ਼ੇ ਨਾਲ ਸੋਨੇ ਦੇ ਮੁੱਲ 'ਚ ਵਾਧਾ ਦੇਖਣ ਨੂੰ ਮਿਲਿਆ। ਸਪਾਟ ਗੋਲਡ 0.4 ਫੀਸਦੀ ਵਧ ਕੇ 1290.42 ਡਾਲਰ ਪ੍ਰਤੀ ਔਂਸ ਪਹੰੁਚ ਗਿਆ ਹੈ। ਭਾਰਤੀ ਮਾਰਕੀਟ ਵਿੱਚ ਸੋਨੇ ਦੀ ਕੀਮਤ (ਜੀ ਐੱਸ ਟੀ ਤੋਂ ਬਿਨਾਂ) 31800 ਰੁਪਏੇ ਪ੍ਰਤੀ ਦਸ ਗਰਾਮ ਦੇ ਆਸਪਾਸ ਹੈ।