image caption:

ਝੂਠੇ ਦੋਸ਼ ਵਿੱਚ 25 ਸਾਲ ਜੇਲ੍ਹ ਵਿੱਚ ਬੰਦ ਰਿਹਾ ਵਿਅਕਤੀ, 4.7 ਕਰੋੜ ਦਾ ਮੁਆਵਜ਼ਾ ਮਿਲਿਆ

ਬੀਜਿੰਗ- ਚੀਨ ਵਿੱਚ ਲਿਉ ਝੋਂਗਲਿਨ (50) ਲੜਕੀ ਦੀ ਹੱਤਿਆ ਦੇ ਦੋਸ਼ ਵਿੱਚ 25 ਸਾਲ ਜੇਲ੍ਹ ਵਿੱਚ ਰਿਹਾ। ਲਿਉ 'ਤੇ ਲੱਗੇ ਦੋਸ਼ ਝੂਠੇ ਸਾਬਤ ਹੋਏ ਤਾਂ ਉਸ ਨੂੰ 4.7 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਲਿਉ ਨੇ ਦੱਸਿਆ ਕਿ ਮੁਆਵਜ਼ੇ ਦੀ ਰਕਮ ਬਹੁਤ ਹੈ, ਪ੍ਰੰਤੂ ਉਹ ਜ਼ਿੰਦਗੀ ਦੇ ਉਨ੍ਹਾਂ ਦਿਨਾਂ ਨੂੰ ਗੁਆ ਚੁੱਕਾ ਹੈ, ਜੋ ਕਦੇ ਵਾਪਸ ਨਹੀਂ ਆਉਣਗੇ।
ਮਿਲੀ ਜਾਣਕਾਰੀ ਅਨੁਸਾਰ ਮਾਮਲਾ 1990 ਦਾ ਹੈ। ਜਿਲਿਨ ਸੂਬੇ ਦੇ ਹੁਇਲੀ ਪਿੰਡ ਵਿੱਚ 18 ਸਾਲ ਦੀ ਇੱਕ ਲੜਕੀ ਦੀ ਹੱਤਿਆ ਹੋਈ ਸੀ। ਤਦ ਲਿਉ ਨੂੰ ਹੱਤਿਆ ਦਾ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਗਈ ਸੀ। ਇਸ ਦੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਉਮਰ ਕੈਦ ਹੋ ਗਈ ਸੀ। ਲਿਉ ਪਿਛਲੇ 17 ਸਾਲ ਤੋਂ ਆਪਣੇ ਮਾਮਲੇ ਦੀ ਅਪੀਲ ਕਰ ਰਹੇ ਸਨ। 28 ਮਾਰਚ 2012 ਨੂੰ ਹਾਈ ਕੋਰਟ ਨੇ ਮਾਮਲੇ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ। ਛੇ ਸਾਲ ਤੋਂ ਵੱਧ ਦੀ ਸਮੀਖਿਆ ਦੇ ਬਾਅਦ ਕੋਰਟ ਨੇ ਸਬੂਤਾਂ ਦੀ ਘਾਟ ਵਿੱਚ ਲਿਉ ਨੂੰ ਬੇਕਸੂਰ ਕਰਾਰ ਦੇ ਦਿੱਤਾ। ਸਜ਼ਾ ਦੌਰਾਨ ਲਿਉ ਨੂੰ 9217 ਦਿਨ ਜੇਲ੍ਹ ਵਿੱਚ ਬਿਤਾਉਣੇ ਪਏ।