image caption:

42 ਫੀਸਦੀ ਅਮਰੀਕੀਆਂ ਦੀ ਨੇੜਲੀ ਨਜ਼ਰ ਕਮਜ਼ੋਰ

ਹਿਊਸਟਨ- ਅਮਰੀਕਾ ਵਿੱਚ ਨੇੜਲੀ ਨਜ਼ਰ ਦੋਸ਼ (ਮਾਓਪਿਯਾ) ਦੀ ਸਮੱਸਿਆ ਹੁਣ ਮਹਾਮਾਰੀ ਦੀ ਹੱਦ ਤੱਕ ਵਧ ਰਹੀ ਹੈ। ਨੈਸ਼ਨਲ ਆਈ ਇੰਸਟੀਚਿਊਟ ਦੇ ਡਾਟਾ ਦੇ ਮੁਤਾਬਕ 42 ਫੀਸਦੀ ਅਮਰੀਕੀ ਇਸ ਦੀ ਜਦ ਵਿੱਚ ਹਨ ਜੋ 1971 ਵਿੱਚ 25 ਪ੍ਰਤੀਸ਼ਤ ਤੱਕ ਸੀਮਿਤ ਸੀ। ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਮੁਤਾਬਕ ਦੂਰ ਦੀਆਂ ਚੀਜ਼ਾਂ ਦੇਖ ਸਕਣ ਵਿੱਚ ਸਮਰੱਥ ਲੋਕਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਦਿੱਲੀ ਦੇ ਏਮਸ ਨੇ ਪਿਛਲੇ ਸਾਲ ਇਕ ਅਧਿਐਨ ਵਿੱਚ ਦੱਸਿਆ ਸੀ ਕਿ ਭਾਰਤ ਵਿੱਚ ਪੰਜ ਤੋਂ 15 ਉਮਰ ਵਰਗ ਦੇ ਬੱਚਿਆਂ ਵਿੱਚ ਹਰ ਛੇ 'ਚੋਂ ਇਕ ਇਸ ਸਮੱਸਿਆ ਨਾਲ ਗ੍ਰਸਤ ਹੈ। ਯੂ ਐਨ ਦੇ ਡਾਟਾ ਵਿੱਚ ਕਿਹਾ ਜਾ ਚੁੱਕਾ ਹੈ ਕਿ ਭਾਰਤ ਵਰਗੇ ਜਿਨ੍ਹਾਂ ਦੇਸ਼ਾਂ ਵਿੱਚ ਇਹ ਸਮੱਸਿਆ ਪਹਿਲਾ ਬਹੁਤ ਘੱਟ ਰਹੀ ਉਥੇ 2050 ਤੱਕ ਇਹ ਬਹੁਤ ਵਧ ਜਾਵੇਗੀ। ਨੇੜਲੀ ਨਜ਼ਰ ਦੋਸ਼ ਆਮ ਤੌਰ 'ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਜ਼ਿਆਦਾ ਹੁੰਦਾ ਹੈ ਤੇ ਇਹ ਕਾਲਾ ਮੋਤੀਆ ਰੋਗ (ਗਲੂਕੋਮਾ) ਅਤੇ ਥੋੜ੍ਹਾ ਅੰਨ੍ਹੇਪਣ ਵਰਗੀਆਂ ਅੱਖਾਂ ਦੀਆਂ ਜ਼ਿਆਦਾ ਸਮੇਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਤਕਨੀਕ ਦੇ ਅਤਿ ਆਧੁਨਿਕ ਇਸਤੇਮਾਲ ਨਾਲ ਬੱਚਿਆਂ ਵਿੱਚ ਨੇੜਲੀ ਨਜ਼ਰ ਦੋਸ਼ ਵਧਣ ਦੇ ਵਿਚਾਲੇ ਸੰਬੰਧ ਦੀ ਪੁਸ਼ਟੀ ਕਰਨ ਲਈ ਕੋਈ ਠੋਸ ਅਧਿਐਨ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਕਈ ਖੋਜਾਂ ਵਿੱਚ ਇਨ੍ਹਾਂ ਦੋਵਾਂ ਦੇ ਵਿਚਾਲੇ ਸੰਬੰਧ ਦਿਖਾਇਆ ਗਿਆ ਹੈ। ਨੇੜਲੀ ਨਜ਼ਰ ਦੋਸ਼ ਦੇ ਚੱਲਦੇ ਬੱਚਿਆਂ ਵਿੱਚ ਧੁੰਦਲਾ ਦਿਸਣ ਦੀ ਸਮੱਸਿਆ ਨੂੰ ਲੈ ਕੇ ਹਿਊਸਟਨ ਯੂਨੀਵਰਸਿਟੀ ਨੇਤਰ ਸੰਸਥਾ ਬੱਚਿਆਂ ਵਿੱਚ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਨੇੜਲੀ ਨਜ਼ਰ ਦੋਸ਼ ਪ੍ਰਬੰਧਨ ਸੇਵਾ ਉਪਲੱਬਧ ਕਰਵਾ ਰਿਹਾ ਹੈ। ਟੈਕਸਾਸ ਵਿੱਚ ਇਹ ਪਹਿਲੀ ਤਰ੍ਹਾਂ ਦੀ ਸੇਵਾ ਹੋਵੇਗੀ। ਪਹਿਲਾ ਵਿੱਚ ਹੋਏ ਅਧਿਐਨਾਂ ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣ, ਘਰ ਤੋਂ ਬਾਹਰ ਖੇਡਣ ਲਈ ਉਤਸ਼ਾਹਿਤ ਕਰਨ ਨਾਲ ਇਸ ਸਮੱਸਿਆ 'ਤੇ ਕੁਝ ਹੱਦ ਤੱਕ ਕੰਟਰੋਲ ਪਾਇਆ ਜਾ ਸਕਦਾ ਹੈ।