image caption:

ਦਿੱਲੀ ਤੋਂ ਪੰਜਾਬ ਆਇਆ 15 ਕਰੋੜ ਦਾ ਚਿੱਟਾ, ਮਿਜ਼ੋਰਮ ਦਾ ਤਸਕਰ ਕਾਬੂ

ਜਲੰਧਰ: ਦੁਆਬੇ ਵਿੱਚ ਲਗਾਤਾਰ ਹੈਰੋਇਨ ਦੀ ਬਰਾਮਦਗੀ ਹੋ ਰਹੀ ਹੈ। ਜਲੰਧਰ ਦੇਹਾਤ ਪੁਲਿਸ ਨੇ ਅੱਜ ਮਿਜ਼ੋਰਮ ਦੇ ਵਿਅਕਤੀ ਨੂੰ ਤਿੰਨ ਕਿੱਲੋ ਤੋਂ ਵੱਧ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 15 ਕਰੋੜ ਤੋਂ ਵੱਧ ਬਣਦੀ ਹੈ।

ਪੁਲਿਸ ਮੁਤਾਬਕ ਇਬਰਾਹਿਮ ਨਾਂ ਦਾ ਮੁਲਜ਼ਮ ਮਿਜ਼ੋਰਮ ਦਾ ਰਹਿਣ ਵਾਲਾ ਹੈ ਤੇ ਦਿੱਲੀ ਤੋਂ ਚਿੱਟਾ ਲੈ ਕੇ ਆਇਆ ਸੀ। ਇਹ ਇਸ ਨੇ ਪੰਜਾਬ ਵਿੱਚ ਵੇਚਣਾ ਸੀ। ਜਦੋਂ ਮੁਲਜ਼ਮ ਇੱਕ ਪਿੱਠੂ ਬੈਗ ਵਿੱਚ ਚਿੱਟਾ ਲੈ ਕੇ ਆ ਰਿਹਾ ਸੀ ਤਾਂ ਉਸ ਨੂੰ ਪੁਲਿਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ।

ਜਲੰਧਰ ਦਿਹਾਤ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਅਸੀਂ ਮੁਲਜ਼ਮ ਨੂੰ ਰਿਮਾਂਡ 'ਤੇ ਲੈ ਲਿਆ ਹੈ, ਹੁਣ ਇਸ ਤੋਂ ਪੁੱਛਗਿਛ ਕਰਾਂਗੇ ਕਿ ਆਖਰ ਇਸ ਨੇ ਇਹ ਚਿੱਟਾ ਕਿਸ ਨੂੰ ਵੇਚਣਾ ਸੀ। ਇਸ ਨੇ ਜਿਸ ਤੋਂ ਚਿੱਟਾ ਲਿਆ ਸੀ ਉਸ ਔਰਤ 'ਤੇ ਵੀ ਐਫਆਈਆਰ ਦਰਜ ਕਰ ਲਈ ਗਈ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ।