image caption: ਤਸਵੀਰ: ਕੀਰਤਨ ਦਰਬਾਰ ਉਪਰੰਤ ਕੀਰਤਨ ਦਰਬਾਰ ਵਿੱਚ ਭਾਗ ਲੈਣ ਵਾਲੇ ਬੱਚੇ, ਉਹਨਾਂ ਦੇ ਮਾਪੇ, ਸੇਵਾਦਾਰ ਅਤੇ ਗੁਰੂ ਘਰ ਦੇ ਹੋਰ ਸੇਵਾਦਾਰ

ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਿੰਘ ਸਭਾ ਡਰਬੀ ਵਿਖੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ

ਲੰਡਨ (ਪੰਜਾਬ ਟਾਈਮਜ਼) - ਬੀਤੇ ਦਿਨੀ 8 ਜਨਵਰੀ 2019 ਨੂੰ ਪਾਕਿਸਤਾਨੀ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਸਰਵਰ ਜਦੋਂ ਇੰਗਲੈਂਡ ਪਹੁੰਚੇ ਤਾਂ ਇਥੇ ਬੈਲਗ੍ਰੇਵ ਹੋਟਲ ਵਿਖੇ ਸਭ ਤੋਂ ਪਹਿਲੀ ਮੁਲਾਕਾਤ ਕਰਨ ਕਾਰ ਸੇਵਾ ਕਮੇਟੀ ਯੂ ਕੇ ਦੇ ਸੇਵਾਦਾਰ ਪਹੁੰਚੇ, ਜਿਹਨਾਂ ਵਿੱਚ ਜਥੇਦਾਰ ਅਵਤਾਰ ਸਿੰਘ ਸੰਘੇੜਾ, ਸ: ਰਾਜਿੰਦਰ ਸਿੰਘ ਪੁਰੇਵਾਲ, ਸ: ਬਲਬਿੰਦਰ ਸਿੰਘ ਨੰਨੂਆ, ਸ: ਸਤਨਾਮ ਸਿੰਘ, ਰਾਜਾ ਮਜ਼ਹਰ ਹੱਯਾਤ, ਸੋਲਿਸਟਰ ਨਸੀਮ ਅਹਿਮਦ, ਅਤੇ ਸੱਯਾਦ ਖਾਨ ਆਦਿ ਸ਼ਾਮਿਲ ਸਨ । ਸਭ ਤੋਂ ਪਹਿਲਾਂ ਗਵਰਨਰ ਹੁਣਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਸਰਕਾਰ ਦੁਆਰਾ ਕਰਤਾਰਪੁਰ ਲਾਂਘਾ (ਕੋਰੀਡੋਰ) ਬਨਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ ਗਿਆ ਤੇ ਦੱਸਿਆ ਕਿ ਇਸ ਸਾਲ 550ਵੇਂ ਪ੍ਰਕਾਸ਼ ਪੁਰਬ ਤੇ ਅਜਿਹਾ ਕਰਨ ਤੇ ਸਿੱਖ ਸੰਗਤਾਂ ਵਿੱਚ ਬਹੁਤ ਖੁਸ਼ੀ ਹੈ।
  ਕਾਰ ਸੇਵਾ ਕਮੇਟੀ ਯੂ ਕੇ ਦੇ ਸੇਵਾਦਾਰਾਂ ਨੇ ਉਹਨਾਂ ਨੂੰ ਦੱਸਿਆ ਕਿ ਅਸੀਂ 20 ਸਾਲਾਂ ਤੋਂ ਵੱਧ ਸਮੇਂ ਤੋਂ ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਧਾਰਮਿਕ ਅਸਥਾਨਾਂ ਗੁਰਦੁਆਰਿਆਂ ਦੀ ਸੇਵਾ ਕਰਵਾ ਰਹੇ ਹਾਂ । ਲੱਗ ਭੱਗ ਪਿਛਲੇ 35 ਸਾਲਾਂ ਤੋਂ ਹਰੇਕ ਸਾਲ ਅਸੀਂ ਯੂ ਕੇ ਦੀਆਂ ਸੰਗਤਾਂ ਨੂੰ ਇਹਨਾਂ ਇਤਿਹਾਸਕ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਲੈ ਕੇ ਜਾਂਦੇ ਹਾਂ । ਇਸ ਦੌਰਾਨ ਬਹੁਤ ਸਾਰੇ ਗੁਰਦੁਆਰਿਆਂ ਦੀ ਮੁਰੰਮਤ ਅਤੇ ਨਵੇਂ ਬਨਾਉਣ ਦੀ ਸੇਵਾ, ਕਾਰ ਸੇਵਾ ਕਮੇਟੀ ਯੂ ਕੇ ਵੱਲੋਂ ਕਰਵਾਈ ਗਈ ਹੈ ਤੇ ਕਈਆਂ ਦੀ ਸੇਵਾ ਕਰਵਾਈ ਜਾ ਰਹੀ ਹੈ ।
  ਅਸੀਂ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਪਹਿਲੇ ਗੁਰੂ ਜਿਹਨਾਂ ਨੂੰ ਬਹੁਤ ਸਾਰੇ ਮੁਸਲਮਾਨ ਵੀ ਬੜੇ ਸਤਿਕਾਰ ਦੀ ਨਜ਼ਰ ਨਾਲ ਪੀਰ ਮੰਨਦੇ ਹਨ, ਉਹਨਾਂ ਦਾ 550ਵਾਂ ਜਨਮ ਦਿਹਾੜਾ ਇਸ ਸਾਲ ਵਿੱਚ ਆ ਰਿਹਾ ਹੈ । ਇਸ ਮੁਕੱਦਸ ਮੌਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਪਾਕਿਸਤਾਨ ਸਰਕਾਰ, ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੇ ਨਾਲ ਸਲਾਹ ਮਸ਼ਵਰਾ ਕਰਕੇ ਇਸ ਪ੍ਰਕਾਸ਼ ਉਤਸਵ ਨੂੰ ਇਕ ਇਤਿਹਾਸਕ ਦਿਹਾੜਾ ਬਣਾਇਆ ਜਾਵੇ। ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਸਰਕਾਰ ਵੱਲੋਂ ਇਸ ਮੌਕੇ ਸਿੱਖ ਭਾਈਚਾਰੇ ਦੀ ਸਹੂਲਤ ਨੂੰ ਦੇਖਦਿਆਂ ਕੁਝ ਵਿਸ਼ੇਸ਼ ਕਦਮ ਉਠਾਏ ਜਾਣ ।
1) ਸਭ ਤੋਂ ਪਹਿਲਾਂ ਅਸੀਂ ਪਾਕਿਸਤਾਨ ਸਰਕਾਰ ਦੇ ਇਸ ਫ਼ੈਸਲੇ ਤੇ ਉਦਮ ਦੀ ਸ਼ਲਾਘਾ ਕਰਦੇ ਹਾਂ, ਜੋ ਕਰਤਾਰਪੁਰ ਵਿਖੇ ਲਾਂਘਾ (ਕੋਰੀਡੋਰ) ਬਣਾਇਆ ਜਾ ਰਿਹਾ ਹੈ । ਅਸੀਂ ਚਾਹੁੰਦੇ ਹਾਂ ਕਿ ਇਸ ਕੋਰੀਡੋਰ ਦੀ ਤਿਆਰੀ ਵਾਸਤੇ ਜੋ ਸਰਕਾਰ ਯਤਨ ਕਰ ਰਹੀ ਹੈ, ਉਸ ਲਈ ਹੋ ਰਹੀਆਂ ਮੀਟਿੰਗਾਂ ਵਿੱਚ ਸਮੇਂ ਸਮੇਂ ਤੇ ਕਾਰਸੇਵਾ ਕਮੇਟੀ ਨੂੰ ਵੀ ਸ਼ਾਮਿਲ ਕੀਤਾ ਜਾਵੇ ।
2) ਇਸ ਸਾਲ ਹਰੇਕ ਸਿੱਖ ਯਾਤਰੀ ਨੂੰ 15 ਦਿਨਾਂ ਤੋਂ ਵਧਾ ਕੇ 30 ਦਿਨਾਂ ਦਾ ਵੀਜ਼ਾ ਦਿੱਤਾ ਜਾਵੇ ।
3) ਇਸ ਸਾਲ ਸਿੱਖਾਂ ਨੂੰ ਇਹ ਯਾਤਰੀ ਵੀਜ਼ੇ ਜ਼ਿਆਦਾ ਗਿਣਤੀ ਵਿੱਚ ਦਿੱਤੇ ਜਾਣ ।
4) ਭਾਰਤ ਪਾਕਿਸਤਾਨ ਦੀ ਆਜ਼ਾਦੀ ਲਈ ਜੱਦੋ ਜਹਿਦ ਕਰਨ ਵਾਲੇ ਸ਼ਹੀਦ ਸ: ਭਗਤ ਸਿੰਘ ਦੇ ਘਰ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਮਤਾ ਪਾਸ ਕਰ ਚੁੱਕੀ ਹੈ, ਅਸੀਂ ਚਾਹੁੰਦੇ ਹਾਂ ਕਿ ਇਸ ਨਗਰ ਨੂੰ  ਜਾਣ ਵਾਲੀ ਸੜਕ ਉਤੇ ਯਾਦਗਾਰੀ ਦਰਵਾਜ਼ਾ ਬਨਾਉਣ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ ।
5) ਲਾਹੌਰ ਵਿਖੇ ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨਾਂ ਵਾਲੀ ਜਗ੍ਹਾ ਸਿੱਖ ਸੰਗਤਾਂ ਨੂੰ ਦਿੱਤੀ ਜਾਵੇ ਤਾਂ ਜੋ ਕਾਰ ਸੇਵਾ ਕਮੇਟੀ ਇਹਨਾਂ ਸਥਾਨਾਂ ਉਤੇ ਗੁਰਦੁਆਰੇ ਵਜੋਂ ਯਾਦਗਾਰੀ ਸਥਾਨ ਉਸਾਰ ਸਕੇ ।
6) ਉਹਨਾਂ ਨੂੰ ਇਹ ਵੀ ਦੱਸਿਆ ਕਿ ਗੁਰਪੁਰਬ ਦੀ ਖੁਸ਼ੀ ਵਿੱਚ ਭਾਰਤੀ ਪੰਜਾਬ ਤੋਂ ਕੁਝ ਸੇਵਾਦਾਰਾਂ ਨੇ ਇਥੇ ਗੁਰੂ ਘਰਾਂ ਵਿੱਚ ਫੁੱਲ ਬੂਟੇ, ਘਾਹ ਅਤੇ ਦਰਖਤ ਲਾਉਣ ਵਾਸਤੇ ਆਉਣਾ ਸੀ, ਪਰ ਉਹਨਾਂ ਨੂੰ ਅਜੇ ਤੱਕ ਵੀਜ਼ੇ ਨਹੀਂ ਮਿਲੇ, ਇਸ ਤਰ੍ਹਾਂ ਏਸ ਕੰਮ ਨੂੰ ਬਹੁਤ ਦੇਰ ਹੋ ਜਾਵੇਗੀ ।
  ਇਹ ਸਾਰੀਆਂ ਮੰਗਾਂ ਜਦੋਂ ਗਵਰਨਰ ਚੌਧਰੀ ਹੁਣਾਂ ਅੱਗੇ ਰੱਖੀਆਂ ਤਾਂ ਉਹਨਾਂ ਬੜੇ ਹੀ ਪਿਆਰ ਸਤਿਕਾਰ ਸਹਿਤ ਕਿਹਾ ਕਿ ਤਕਰੀਬਨ ਇਹ ਸਾਰੀਆਂ ਮੰਗਾਂ ਪਾਕਿਸਤਾਨ ਸਰਕਾਰ ਵੱਲੋਂ ਮੰਨ ਲਈਆਂ ਹਨ । ਉਹਨਾਂ ਕਿਹਾ ਮੈਂ ਆਪ ਗੁਰਪੁਰਬ ਮੌਕੇ ਵੱਧ ਤੋਂ ਵੱਧ ਸਮਾਂ ਉਥੇ ਹਾਜ਼ਰ ਰਹਾਂਗਾ ਤਾਂ ਜੋ ਇਹ ਦਿਹਾੜਾ ਇਕ ਇਤਿਹਾਸਕ ਬਣਾਇਆ ਜਾ ਸਕੇ । ਇਹਦੇ ਇਲਾਵਾ ਪੰਜਾਬ ਤੋਂ ਆਉਣ ਵਾਲੇ ਸੇਵਾਦਾਰਾਂ ਦੇ ਵੀਜ਼ਿਆਂ ਬਾਰੇ ਵੀ ਪਾਕਿਸਤਾਨ ਜਾ ਕੇ ਇਹ ਮਾਮਲਾ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ।