image caption:

ਜਾਗੋ ਕੱਢਦੇ ਸਮੇਂ ਗੋਲੀ ਚੱਲਣ ਕਾਰਨ ਫ਼ੋਟੋਗਰਾਫ਼ਰ ਦੀ ਮੌਤ

ਦਸੂਹਾ, -  ਨੇੜਲੇ ਪਿੰਡ ਹਰਦੋਬਲਾਂ ਵਿਚ ਇੱਕ ਵਿਆਹ ਸਮਾਗਮ ਮੌਕੇ ਕੱਢੀ ਗਈ ਜਾਗੋ ਦੌਰਾਨ ਅਚਾਨਕ ਚੱਲੀ ਗੋਲੀ ਕਾਰਨ ਫ਼ੋਟੋਗਰਾਫਰ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਕਮਲਜੀਤ ਸਿੰਘ ਵਾਸੀ ਮਨਸੂਰਪੁਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰਦੋਬਲਾਂ ਵਿਚ ਉਪਜੀਤ ਸਿੰਘ ਉਰਫ ਟੀਟੂ ਦੀ ਲੜਕੀ ਦਾ ਵਿਆਹ ਸੀ ਤੇ ਜਿਸ ਸਬੰਧੀ ਰਾਤ ਕਰੀਬ ਸਾਢੇ ਅੱਠ ਵਜੇ ਜਾਗੋ ਕੱਢੀ ਜਾ ਰਹੀ ਸੀ ਕਿ ਇੱਕ ਰਿਸ਼ਤੇਦਾਰ ਵਲੋਂ ਚਲਾਈ ਗੋਲੀ ਜਾਗੋ ਦੀ ਮੂਵੀ ਬਣਾ ਰਹੇ ਫ਼ੋਟੋਗਰਾਫਰ ਜਸਵਿੰਦਰ ਸਿੰਘ ਦੇ ਜਾ ਵੱਜੀ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਦਸੂਹਾ ਮੌਕੇ 'ਤੇ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ। ਇਸ ਘਟਨਾ ਮਗਰੋਂ ਫ਼ੋਟੋਗਰਾਫਰ ਐਸੋਸੀਏਸ਼ਨ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਨੇ ਹਸਪਤਾਲ ਵਿਚ ਰੋਸ ਮੁਜ਼ਾਹਰਾ ਕੀਤਾ ਤੇ ਦੋਸ਼ੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਦੀ ਮੰਗ ਕੀਤੀ। ਆਖਰੀ ਖਬਰਾਂ ਮਿਲਣ ਤੱਕ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਸੀ ਅਤੇ ਡੀਐਸਪੀ ਨੇ ਕਿਹਾ ਕਿ ਮਾਮਲਾ ਦਰਜ ਕਰਨ ਮਗਰੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।