image caption:

ਬਿਲਡਰ ਨੇ ਫਲੈਟ ਬਹਾਨੇ ਦੋ ਜਣਿਆਂ ਤੋਂ 1.76 ਕਰੋੜ ਠੱਗੇ

ਪਾਣੀਪਤ- ਅੰਸਲ ਦੇ ਨੇੜੇ ਫਲੈਟ ਬਣਾ ਰਹੀ ਕੰਪਨੀ ਨੇ ਦੋ ਵਿਅਕਤੀਆਂ ਨਾਲ 1.76 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਦੋਵਾਂ ਨੇ 18 ਫਲੈਟ ਬੁਕ ਕਰਵਾ ਕੇ ਇਹ ਰਕਮ ਅਦਾ ਕੀਤੀ, ਪਰ ਨੌਂ ਸਾਲ ਪਿੱਛੋਂ ਵੀ ਫਲੈਟ ਦਾ ਕਬਜ਼ਾ ਨਹੀਂ ਮਿਲ ਸਕਿਆ। ਕੰਪਨੀ ਨੇ 2010 ਵਿੱਚ ਆਧਾਰ ਸ਼ਿਲਾ ਪ੍ਰੋਜੈਕਟ ਦੇ ਤਹਿਤ ਫਲੈਟ ਵੇਚੇ ਸਨ। ਫਿਰ ਪ੍ਰੋਜੈਕਟ ਨੂੰ ਬੰਦ ਕਰ ਲਿਆ ਤੇ 2013 ਵਿੱਚ ਸਪਲੈਂਡਰ ਗ੍ਰੇਂਡ ਦੇ ਨਾਂਅ ਤੋਂ ਫਲੈਟ ਬੁਕ ਕਰ ਕੇ ਲੋਕਾਂ ਤੋਂ ਰਾਸ਼ੀ ਲੈ ਲਈ। ਦੋਵਾਂ ਪੀੜਤਾਂ ਨੇ ਰੁਪਏ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਦੇ ਬਾਅਦ ਦੋਵਾਂ ਨੇ ਸਿਟੀ ਥਾਣੇ ਵਿੱਚ ਜਾਅਲਸਾਜ਼ੀ ਦੇ ਕੇਸ ਦਰਜ ਕਰਾਏ ਹਨ।
ਮਛਰੌਲੀ ਪਿੰਡ ਦੇ ਵਿਕਰਮ ਸਿੰਘ ਦਿੱਲੀ ਦੀ ਇੱਕ ਕੰਪਨੀ ਵਿੱਚ ਅਕਾਊਂਟੈਂਟ ਹਨ। ਉਨ੍ਹਾਂ ਨੇ ਸਿ਼ਕਾਇਤ ਕੀਤੀ ਸੀ ਕਿ 2013 ਵਿੱਚ ਸਪਲੈਂਡਰ ਲੈਂਡਬੇਸ ਲਿਮਟਿਡ, ਨਵੀਂ ਦਿੱਲੀ ਤੋਂ 15 ਰਿਹਾਇਸ਼ੀ ਫਲੈਟ ਬੁਕ ਕਰਵਾਏ ਸਨ। 12 ਫਰਵਰੀ 2013 ਤੋਂ 15 ਜੁਲਾਈ 2015 ਤੱਕ ਪੀੜਤ ਨੇ ਇੱਕ ਕਰੋੜ ਸੱਤਰ ਲੱਖ ਰੁਪਏ ਦੀ ਪੇਮੈਂਟ ਕੀਤੀ। ਵਿਕਰਮ ਨੂੰ ਪਤਾ ਲੱਗਾ ਕਿ ਇਹ ਪਲੈਟ ਸਪਲੈਂਡਰ ਆਧਾਰ ਸ਼ਿਲਾ ਦੇ ਨਾਂਅ 'ਤੇ 2010 ਵਿੱਚ ਹੀ ਕਈ ਲੋਕਾਂ ਨੂੰ ਅਲਾਟਮੈਂਟ ਕਰ ਕੇ ਬੁਕ ਕੀਤੇ ਹੋਏ ਹਨ। ਸਪਲੈਂਡਰ ਲੈਂਡਬੇਸ ਲਿਮਟਿਡ ਨੇ ਧੋਖਾਧੜੀ ਕੀਤੀ ਹੈ।