image caption:

ਅਮਰੀਕਾ ਦੇ ਦੱਖਣ ਏਸ਼ੀਅਨ ਭਾਈਚਾਰੇ ਵਿੱਚ ਘਰੇਲੂ ਹਿੰਸਾ ਬਾਰੇ ਕਿਤਾਬ ਰਿਲੀਜ਼

ਵਾਸ਼ਿੰਗਟਨ - ਭਾਰਤੀ ਅਮਰੀਕਾ ਵਕੀਲ ਅਨੂ ਪੇਸ਼ਾਵਰੀਆ ਨੇ ਅਮਰੀਕਾ ਵਿੱਚ ਦੱਖਣ ਏਸ਼ੀਆਈ ਭਾਈਚਾਰੇ ਦੇ ਲੋਕਾਂ ਵਿੱਚ ਘਰੇਲੂ ਹਿੰਸਾ ਉੱਤੇ ਕਿਤਾਬ ਲਿਖੀ ਹੈ। ਪਿਛਲੇ ਹਫਤੇ ਸਾਨ ਫਰਾਂਸਿਸਕੋ ਵਿੱਚ &lsquoਨੇਵਰ ਅਗੇਨ' ਨਾਮਕ ਇਸ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ।
ਪੇਸ਼ਾਵਰੀਆ ਨੇ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਨਾਲ ਗੱਲਬਾਤ ਅਤੇ ਆਪਣੇ ਵਿਅਕਤੀਗਤ ਅਨੁਭਵਾਂ ਦੇ ਆਧਾਰ 'ਤੇ ਇਸ ਨੂੰ ਲਿਖਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਕਿਤਾਬਾਂ &lsquoਦ ਇਮੀਗ੍ਰੇਂਟ੍ਰਸ ਡ੍ਰੀਮ' ਅਤੇ &lsquoਲਾਈਵਸ ਆੱਨ ਦ ਬ੍ਰਿੰਕ' ਨੇ ਅਮਰੀਕਾ ਵਿੱਚ ਰਹਿੰਦੇ ਦੱਖਣ ਏਸ਼ੀਆਈ ਪਰਵਾਰਾਂ ਵਿੱਚ ਘਰੇਲੂ ਹਿੰਸਾ ਦੀ ਮੂਲ ਵਜ੍ਹਾ ਖਤਮ ਕਰਨ ਦੇ ਲਈ ਪਾਰਲੀਮੈਂਟ ਮੈਂਬਰਾਂ ਦਾ ਧਿਆਨ ਖਿੱਚਿਆ ਸੀ। ਪੇਸ਼ਾਵਰੀਆ ਨੇ ਦੱਸਿਆ ਕਿ ਭਾਵੇਂ ਅਮਰੀਕਾ ਦੀ ਘਰੇਲੂ ਹਿੰਸਾ ਦਾ ਸ਼ਿਕਾਰ ਭਾਰਤੀ ਤੇ ਦੱਖਣ ਏਸ਼ੀਆਈ ਔਰਤਾਂ 'ਤੇ ਕੌਮੀ ਪੱਧਰ 'ਤੇ ਕੋਈ ਅਧਿਐਨ ਨਹੀਂ ਹੋਇਆ, ਪਰ ਕੁਝ ਕਾਰਨ ਹਨ ਜਿਨ੍ਹਾਂ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਇਸ ਭਾਈਚਾਰੇ ਵਿੱਚ ਇਹ ਸਮੱਸਿਆ ਵਧੀ ਹੈ। ਉਨ੍ਹਾਂ ਨਾਲ ਗੱਲਬਾਤ ਦੇ ਆਧਾਰ 'ਤੇ ਮੈਂ ਪਾਇਆ ਕਿ ਸਾਰੇ ਕੇਸਾਂ ਵਿੱਚ ਔਰਤਾਂ ਖੁਦ ਨੂੰ ਲਾਚਾਰ ਮੰਨਦੀਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਵਿਆਹੁਤਾ ਰਿਸ਼ਤੇ ਦੀ ਅਸਫਲਤਾ 'ਤੇ ਦੇਸ਼ ਵਿੱਚ ਉਨ੍ਹਾਂ ਦਾ ਸਮਾਜ ਉਨ੍ਹਾਂ ਨੂੰ ਕੀ ਕਹੇਗਾ। ਜ਼ਿਆਦਾ ਔਰਤਾਂ ਇਸ ਬਾਰੇ ਮੂੰਹ ਖੋਲ੍ਹਣ ਦਾ ਵੀ ਸਾਹਸ ਨਹੀਂ ਦਿਖਾਉਂਦੀਆਂ ਅਤੇ ਕਿਸੇ ਪ੍ਰਕਾਰ ਦੀ ਕਾਨੂੰਨੀ ਸਹਾਇਤਾ ਲੈਣ ਤੋਂ ਵੀ ਗੁਰੇਜ਼ ਕਰਦੀਆਂ ਹਨ।