image caption:

ਸੋਸ਼ਲ ਮੀਡੀਆ ਨਾਲ ਔਰਤਾਂ ਨੂੰ ਬਲੈਕਮੇਲ ਕਰਨ ਵਾਲੇ ਬੰਦੇ ਨੂੰ 24 ਸਾਲ ਕੈਦ ਦੀ ਸਜ਼ਾ

ਲਾਹੌਰ- ਪਾਕਿਸਤਾਨ ਦੀ ਇਕ ਅਦਾਲਤ ਨੇ 200 ਔਰਤਾਂ ਡਾਕਟਰਾਂ ਅਤੇ ਨਰਸਾਂ ਨੂੰ ਉਨ੍ਹਾਂ ਦੇ ਸੋਸ਼ਲ ਅਕਾਉਂਟ ਨਾਲ ਬਲੈਕਮੇਲ ਕਰ ਰਹੇ ਸਾਈਬਰ ਟੌਕਰ ਨੂੰ 24 ਸਾਲ ਕੈਦ ਦੀ ਸਜ਼ਾ ਦਿੱਤੀ ਹੈ। ਇਹ ਦੇਸ਼ ਦੇ ਇਤਿਹਾਸ ਵਿਚ ਸੋਸ਼ਲ ਮੀਡੀਆ ਅਪਰਾਧ ਦੇ ਜੁਰਮ ਵਿਚ ਕਿਸੇ ਨੂੰ ਦਿੱਤੀ ਗਈ ਸਭ ਤੋਂ ਵੱਡੀ ਸਜ਼ਾ ਹੈ।
ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਦੇ ਜੱਜ ਸੱਜਾਦ ਅਹਿਮਦ ਨੇ ਕੱਲ੍ਹ ਅਬਦੁਲ ਵਹਾਬ ਨੂੰ ਕੁਲ 24 ਸਾਲ ਦੀ ਸਜ਼ਾ ਸੁਣਾਈ ਅਤੇ ਉਸ ਉੱਤੇ 7 ਲੱਖ ਰੁਪਏ ਦਾ ਜੁਰਮਾਨਾ ਲਾਇਆ। ਜੱਜ ਨੇ ਵਾਹਬ ਨੂੰ ਇੱਕ ਕੇਸ ਵਿੱਚ 14 ਸਾਲ ਦੀ ਜੇਲ ਅਤੇ 500,000 ਰੁਪਏ ਦਾ ਜੁਰਮਾਨਾ ਲਾਇਆ। ਇਸ ਤੋਂ ਇਲਾਵਾ ਦੂਸਰੇ ਕੇਸ ਵਿੱਚ ਉਸ ''ਤੇ 7 ਸਾਲ ਕੈਦ ਦੀ ਸਜ਼ਾ ਅਤੇ 100,000 ਰੁਪਏ ਦਾ ਜੁਰਮਾਨਾ ਲਾਇਆ। ਫਿਰ ਤੀਸਰੇ ਕੇਸ ਵਿੱਚ ਉਸ ਨੂੰ ਤਿੰਨ ਸਾਲ ਜੇਲ ਦੀ ਸਜ਼ਾ ਅਤੇ 100,000 ਰੁਪਏ ਭਰਨ ਦੀ ਸਜ਼ਾ ਸੁਣਾਈ ਗਈ। ਸਭ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ।
ਵਰਨਣ ਯੋਗ ਹੈ ਕਿ ਇਹ ਮਾਮਲਾ ਸਾਲ 2015 ਵਿਚ ਸਾਹਮਣੇ ਆਇਆ ਸੀ ਜਿਸ ਦੌਰਾਨ ਲਾਹੌਰ ਦੇ ਸਰਕਾਰੀ ਟੀਚਿੰਗ ਹਸਪਤਾਲ ਦੀ ਮਹਿਲਾ ਡਾਕਟਰ ਅਤੇ ਨਰਸਾਂ ਸਣੇ ਤਕਰੀਬਨ 200 ਔਰਤਾਂ ਦਾ ਉਸ ਨੇ ਸ਼ੋਸ਼ਣ ਕੀਤਾ ਸੀ ਜਾਂ ਉਨ੍ਹਾਂ ਨੂੰ ਬਲੈਕਮੇਲ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਦੇ ਲਿਆਹ ਜ਼ਿਲੇ ਦੇ ਵਾਸੀ ਵਹਾਬ ਨੂੰ ਨਰਨ ਤੋਂ 2015 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਨੇ ਖੁਦ ਨੂੰ ਫੌਜੀ ਖੁਫੀਆ ਵਿਭਾਗ ਦਾ ਅਧਿਕਾਰੀ ਦੱਸਿਆ ਅਤੇ ਔਰਤਾਂ ਦੇ ਇਤਰਾਜ਼ ਯੋਗ ਫੋਟੋ ਫੇਸਬੁੱਕ ਅਕਾਉਂਟ ''ਤੇ ਪੋਸਟ ਕਰਨ ਦੀ ਧਮਕੀ ਦਿੱਤੀ, ਜਿਸ ਦੇ ਬਦਲੇ ਉਨ੍ਹਾਂ ਕੋਲੋਂ ਪੈਸੇ ਮੰਗਦਾ ਸੀ।