image caption:

ਹਸੀਨਾ-ਮਨਮੋਹਨ ਦੀਆਂ ਫੋਟੋ ਨਾਲ ਛੇੜਛਾੜ ਦੇ ਦੋਸ਼ੀਆਂ ਨੂੰ ਸੱਤ ਸਾਲ ਦੀ ਸਜ਼ਾ

ਢਾਕਾ,- ਬੰਗਲਾ ਦੇਸ਼ ਵਿੱਚ 35 ਸਾਲ ਦੇ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਦੇ ਦੋਸ਼ ਵਿਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਹੈ। ਸੱਜੇ ਪੱਖੀ ਗਰੁੱਪ ਨੇ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਅਸੰਤੁਸ਼ਟ ਲੋਕਾਂ ਦੀ ਅਵਾਜ਼ ਦਬਾਉਣ ਲਈ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੰਗਲਾ ਦੇਸ਼ ਸਾਈਬਰ ਟ੍ਰੀਬਿਊਨਲ ਦੇ ਇਕ ਜੱਜ ਨੇ ਮੁਨੀਰ ਹੁਸੈਨ ਨੂੰ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ ਹੈ। ਖਬਰਾਂ ਮੁਤਾਬਕ ਇਸ ਕੇਸ ਵਿਚ ਦੋ ਹੋਰ ਦੋਸ਼ੀ ਸਨ, ਪਰ ਦੋਸ਼ ਸਾਬਤ ਨਾ ਹੋਣ ਕਾਰਨ ਉਨ੍ਹਾਂ ਨੂੰ ਬਰੀ ਕਰ ਦਿਤਾ ਗਿਆ। ਫ਼ੈਸਲੇ ਮੁਤਾਬਕ ਮੁਨੀਰ &lsquoਮੁਨੀਰ ਟੈਲੀਕਾਮ'' ਨਾਮ ਦੀ ਦੁਕਾਨ ਚਲਾਉਂਦਾ ਸੀ ਅਤੇ ਸਾਲ 2013 ਵਿਚ ਉਸ ਨੇ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਸ਼ੇਖ ਹਸੀਨਾ, ਸਾਬਕਾ ਰਾਸ਼ਟਰਪਤੀ ਜਿੱਲੂਰ ਰਹਿਮਾਨ ਤੇ ਮਨਮੋਹਨ ਸਿੰਘ ਦੀਆਂ ਅਜਿਹੀ ਤਸਵੀਰਾਂ ਭੇਜੀਆਂ, ਜਿਨ੍ਹਾਂ ਨਾਲ ਛੇੜਛਾੜ ਕੀਤੀ ਗਈ ਸੀ। ਸੱਜੇ ਪੱਖੀ ਗਰੁੱਪਾਂ ਨੇ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਕਰਨ ਲਈ ਸਰਕਾਰ ਦੀ ਆਲੋਚਨਾ ਕੀਤੀ।