image caption:

ਰਾਹੁਲ ਗਾਂਧੀ ਦਾ ਦੁਬਈ 'ਚ ਭਾਰਤੀ ਕਾਮੇ ਨੂੰ ਸੁਨੇਹਾ, ਪਿੰਡ ਜਾਣ ਲੱਗਿਆਂ ਜ਼ਰਾ ਦਿੱਲੀ 'ਚ ਮਿਲ ਕੇ ਜਾਵੀਂ...

ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੋ ਦਿਨਾਂ ਲਈ ਦੁਬਈ ਗਏ ਹੋਏ ਹਨ। ਇੱਥੇ ਉਨ੍ਹਾਂ ਭਾਰਤੀ ਕਾਮਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ 2019 ਦੀਆਂ ਚੋਣਾਂ ਲਈ ਮੈਨੀਫੈਸਟੋ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਵੀ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕਰਨਗੇ। ਇਸ ਦੌਰਾਨ ਉਹ ਉੱਤਰ ਪ੍ਰਦੇਸ਼ ਤੋਂ ਇੱਕ ਕਾਮੇ ਦੀ ਸਮੱਸਿਆ ਸੁਣ ਉਸ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

ਇਸ ਤੋਂ ਬਾਅਦ ਰਾਹੁਲ ਨੇ ਕਾਮੇ ਨੂੰ ਕਿਹਾ ਕਿ ਜਦੋਂ ਉਹ ਦਿੱਲੀ ਤੋਂ ਹੋ ਕੇ ਆਪਣੇ ਪਿੰਡ ਵਾਪਸ ਜਾਣ ਤਾਂ ਉਨ੍ਹਾਂ ਨੂੰ ਮਿਲ ਕੇ ਜਾਣ। ਉਨ੍ਹਾਂ ਦੇ ਦਰਵਾਜ਼ੇ ਤੇ ਦਿਲ ਹਮੇਸ਼ਾ ਉਨ੍ਹਾਂ (ਕਾਮਿਆਂ) ਲਈ ਖੁੱਲ੍ਹੇ ਹਨ। ਜਿੱਥੇ ਵੀ ਉਨ੍ਹਾਂ ਨੂੰ ਮਦਦ ਚਾਹੀਦੀ ਹੋਏਗੀ, ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ। 2019 ਦੀਆਂ ਚੋਣਾਂ ਸਬੰਧੀ ਰਾਹੁਲ ਨੇ ਕਿਹਾ ਕਿ ਲੜਾਈ ਚਾਲੂ ਹੈ ਤੇ ਉਹ ਜਿੱਤਣਗੇ।

ਇੱਥੇ ਵੀ ਮੋਦੀ &rsquoਤੇ ਵਾਰ ਕਰਦਿਆਂ ਉਨ੍ਹਾਂ ਕਾਮਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਮਿਆਂ ਨੂੰ ਆਪਣੇ &lsquoਮਨ ਕੀ ਬਾਤ&rsquo ਕਹਿਣ ਨਹੀਂ, ਬਲਕਿ ਉਨ੍ਹਾਂ ਦੇ ਮਨ ਕੀ ਬਾਤ ਸੁਣਨ ਆਏ ਹਨ। ਜ਼ਿਕਰਯੋਗ ਹੈ ਕਿ ਦੁਬਈ ਹਵਾਈ ਅੱਡੇ ਪੁੱਜਣ &rsquoਤੇ ਪ੍ਰਵਾਸੀ ਭਾਰਤੀਆਂ ਨੇ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕੀਤਾ।