image caption:

ਦੂਜੇ ਗ੍ਰਹਿ ਤੋਂ ਹੋ ਰਹੀ ਗੱਲਬਾਤ ਦੀ ਕੋਸ਼ਿਸ਼, ਅਮਰੀਕਾ 'ਚ ਚਰਚਾ

ਚੰਡੀਗੜ੍ਹ: ਬ੍ਰਹਿਮੰਡ ਵਿੱਚ ਕੁਝ ਅਜੀਬ ਘਟਨਾਵਾਂ ਵਾਪਰ ਰਹੀਆਂ ਹਨ। ਅਮਰੀਕੀ ਮੀਡੀਆ &rsquoਚ ਛਾਈਆਂ ਖ਼ਬਰਾਂ ਮੁਤਾਬਕ ਲੱਖਾਂ-ਕਰੋੜਾਂ ਮੀਲ ਦੂਰੋਂ ਧਰਤੀ &rsquoਤੇ ਲਗਾਤਾਰ ਰੇਡੀਓ ਸਿਗਨਲ ਪਹੁੰਚ ਰਹੇ ਹਨ। ਵਿਗਿਆਨੀਆਂ ਨੇ ਦੂਜੀ ਵਾਰ ਅਜਿਹੇ ਰੇਡੀਓ ਸਿਗਨਲ ਰਿਕਾਰਡ ਕੀਤੇ ਹਨ। &lsquoਨੇਚਰ&rsquo ਨਾਂ ਦੀ ਅਖ਼ਬਾਰ ਨੇ ਇਸ ਨਾਲ ਸਬੰਧਤ ਜਾਣਕਾਰੀ ਜਨਤਕ ਕੀਤੀ ਜਿਸ ਨਾਲ ਏਲੀਅਨ ਲਾਈਫ ਦੀ ਗੱਲਬਾਤ ਦੁਬਾਰਾ ਸ਼ੁਰੂ ਹੋ ਗਈ ਹੈ।

ਯਾਦ ਰਹੇ ਕਿ ਸਿਏਟਲ ਵਿੱਚ ਅਮਰੀਕਨ ਐਸਟ੍ਰੋਨਾਮਿਕਲ ਸੁਸਾਇਟੀ ਦੀ 23ਵੀਂ ਬੈਠਕ ਵਿੱਚ ਵੀ ਇਸ ਖੋਜ ਨੂੰ ਪੇਸ਼ ਕੀਤਾ ਗਿਆ ਸੀ। ਇਹ ਰੇਡੀਓ ਤਰੰਗਾਂ ਮਹਿਜ਼ ਮਿਲੀਸੈਕਿੰਡ ਲੰਬੇ ਰੇਡੀਓ ਫਲੈਸ਼ ਹਨ ਤੇ ਇਸ ਤਰ੍ਹਾਂ ਦੀਆਂ ਰੇਡੀਓ ਤਰੰਗਾਂ ਬ੍ਰਹਿਮੰਡ ਵਿੱਚ ਕੋਈ ਵੱਡੀ ਗੱਲ ਨਹੀਂ ਪਰ ਇਹ ਸਿਰਫ ਦੂਜਾ ਸਿਗਨਲ ਹੈ ਜਿਸ ਨੂੰ ਦੂਜੀ ਵਾਰ ਦਰਜ ਕੀਤਾ ਗਿਆ ਹੈ। ਇਹ ਗੱਲ ਅੱਜ ਵੀ ਰਹੱਸ ਹੈ ਕਿ ਇਹ ਤਰੰਗਾਂ ਪੈਦਾ ਕਿਵੇਂ ਹੁੰਦੀਆਂ ਹਨ ਤੇ ਕਿੱਥੋਂ ਆਉਂਦੀਆਂ ਹਨ। ਇਸ ਤੋਂ ਲੱਗਦਾ ਹੈ ਕਿ ਧਰਤੀ ਤੋਂ ਉੱਨਤ ਸੱਭਿਅਤਾਵਾਂ ਵੀ ਬ੍ਰਹਿਮੰਡ ਵਿੱਚ ਮੌਜੂਦ ਹਨ।

ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦਾ ਸਿਗਨਲ ਰਿਕਾਰਡ ਕੀਤਾ ਗਿਆ ਸੀ ਜਿਸ ਨੂੰ FRB 121102 ਦਾ ਨਾਂ ਦਿੱਤਾ ਗਿਆ ਸੀ। ਇਹ 2015 ਵਿੱਚ Arecibo ਰੇਡੀਓ ਵੱਲੋਂ ਖੋਜਿਆ ਗਿਆ ਸੀ ਤੇ 2018 ਵਿੱਚ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਸ ਵਿੱਚ ਭਾਰੀ ਮਾਤਰਾ &rsquoਚ ਊਰਜਾ ਭਰਾ ਹੋਈ ਸੀ। ਹੁਣ ਨਵੇਂ ਸਿਗਨਲ ਨੂੰ FRB 180814.J0422+73 ਦਾ ਨਾਂ ਦਿੱਤਾ ਗਿਆ ਹੈ। 1.5 ਬਿਲੀਅਨ ਪ੍ਰਕਾਸ਼ ਸਾਲ ਦੂਰੀ ਤੋਂ ਇੱਕੋ ਲੋਕੇਸ਼ਨ ਤੋਂ ਇਹ ਸਿਗਨਲ ਛੇ ਵਾਰ ਰਿਕਾਰਡ ਕੀਤਾ ਗਿਆ ਹੈ।

ਹਾਲਾਂਕਿ ਹੁਣ ਦਰਜ ਕੀਤੇ ਇਹ ਰੇਡੀਓ ਸਿਗਨਲਸ ਤੋਂ ਵੀ ਇਨ੍ਹਾਂ ਨਾਲ ਸਬੰਧਤ ਰਹੱਸਾਂ ਬਾਰੇ ਪਤਾ ਨਹੀਂ ਚੱਲਦਾ ਪਰ ਇਸ ਨੂੰ ਰਿਕਾਰਡ ਕਰਨ ਵਾਲੇ ਖੋਜੀਆਂ ਨੂੰ ਲੱਗਦਾ ਹੈ ਕਿ ਜਲਦ ਹੀ ਅਜਿਹੀਆਂ ਹੋਰ ਤਰੰਗਾਂ ਰਿਕਾਰਡ ਕੀਤੀਆਂ ਜਾਣਗੀਆਂ। ਇਨ੍ਹਾਂ ਤੋਂ ਇਹ ਪਤਾ ਚੱਲੇਗਾ ਕਿ ਇਹ ਤਰੰਗਾਂ ਕਿੱਥੋਂ ਆ ਰਹੀਆਂ ਹਨ।