image caption:

FIFA U-17 ਵਿਸ਼ਵ ਕੱਪ : ਸਪੇਨ ਨੇ ਨਾਈਜਰ ਨੂੰ 4-0 ਨਾਲ ਹਰਾਇਆ

ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ &lsquoਚ ਅਬੇਲ ਰੂਈਜ਼ ਦੇ 2 ਸ਼ਾਨਦਾਰ ਗੋਲਾਂ ਦੀ ਬਦੌਲਤ &lsquoਤੇ ਸਪੇਨ ਨੇ ਪਹਿਲੀ ਬਾਰ ਖੇਡ ਰਹੀ ਨਾਈਜਰ ਦੀ ਟੀਮ ਨੂੰ ਮੰਗਲਵਾਰ ਨੂੰ ਇੱਥੇ 4-0 ਨਾਲ ਹਰਾ ਕੇ ਟੂਰਨਾਮੈਂਟ ਦੇ ਪਲੇਆਫ &lsquoਚ ਪਹੁੰਚਣ &lsquoਚ ਆਪਣੀ ਉਮੀਦ ਕਾਇਮ ਰੱਖੀ। ਸਪੇਨ ਨੂੰ ਨੂੰ ਪਹਿਲੇ ਮੈਚ &lsquoਚ 3 ਬਾਰ ਦੇ ਚੈਂਪੀਅਨ ਬ੍ਰਾਜ਼ੀਲ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਨਾਈਜਰ ਨੇ ਉਤਰ ਕੋਰੀਆ ਨੂੰ 1-0 ਨਾਲ ਹਰਾਇਆ ਸੀ ਪਰ ਗਰੁੱਪ &lsquoਡੀ&rsquo ਦੇ ਇਸ ਮੁਕਾਬਲੇ &lsquoਚ ਸਪੇਨ ਨੇ ਨਾਈਜਰ ਨੂੰ ਦੂਸਰੇ ਉਲਟਫੇਰ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।ਨਾਈਜਰ ਦੇ ਹਿੱਸੇ &lsquoਚ ਵੀ 2 ਮੈਚਾਂ &lsquoਚ 3 ਅੰਕ ਹਨ ਪਰ ਉਹ ਗੋਲ ਔਸਤ &lsquoਚ ਪਿੱਛੇ ਹੋਣ ਕਾਰਨ ਗਰੁੱਪ &lsquoਚ ਤੀਜੇ ਸਥਾਨ &lsquoਤੇ ਹੈ। ਇਸ ਜਿੱਤ ਤੋਂ ਬਾਅਦ ਸਪੇਨ ਦੇ 2 ਮੈਚਾਂ &lsquoਚ 3 ਅੰਕ ਹੋ ਗਏ ਹਨ ਸਪੇਨ ਨੇ ਮੈਚ &lsquoਚ ਸ਼ੁਰੂਆਤ ਤੋਂ ਦਬਦਬਾ ਬਣਾਇਆ ਤੇ 21ਵੇਂ ਮਿੰਟ &lsquoਚ ਰੂਈਕਾ ਦੇ ਗੋਲ ਨਾਲ ਬੜ੍ਹਤ ਬਣਾ ਲਈ। ਰੂਈਜ ਨੇ 41ਵੇਂ ਮਿੰਟ &lsquoਚ ਆਪਣਾ ਤੇ ਟੀਮ ਦਾ ਦੂਸਰਾ ਗੋਲ ਕੀਤਾ।ਪਿਛਲੇ ਦਿਨ ਫ਼ੀਫ਼ਾ ਅੰਡਰ-17 ਵਿਸ਼ਵ ਕੱਪ &lsquoਚ ਇਕ ਬਾਰੀ ਫਿਰ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਨੂੰ ਟੂਰਨਾਮੈਂਟ ਦੇ ਦੂਸਰੇ ਮੈਚ &lsquoਚ ਕੋਲੰਬੀਆ ਹੱਥੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕਰੋੜਾਂ ਭਾਰਤੀ ਫੈਂਸ ਦੀਆਂ ਉਮੀਦਾਂ &lsquoਤੇ ਪਾਣੀ ਫਿਰ ਗਿਆ। ਇਸ ਹਾਰ ਦੇ ਨਾਲ ਭਾਰਤ ਦਾ ਨਾਕਆਊਟ &lsquoਚ ਪ੍ਰਵੇਸ਼ ਕਰਨਾ ਮੁਸ਼ਕਲ ਹੋ ਗਿਆ ਸੀ।ਮੈਚ ਦੇ ਪਹਿਲੇ ਹਾਫ਼ ਤੱਕ ਦੋਨਾਂ ਟੀਮਾਂ ਨੇ ਪੂਰਾ ਜ਼ੋਰ ਲਾਇਆ ਅਤੇ ਗੋਲ ਦਾਗਣ ਦੀ ਅਤੇ ਆਪਣੇ ਗੋਲ ਪੋਸਟ ਨੂੰ ਬਚਾਉਣ ਲਈ ਪੂਰੀ ਵਾਹ ਲਾਈ। 9:10 &lsquoਤੇ ਕੋਲੰਬੀਆ ਦੇ ਜੁਆਨ ਪੇਨਾਲੋਜ਼ਾ ਨੇ ਭਾਰਤ ਵਿਰੁੱਧ ਪਹਿਲਾ ਗੋਲ ਦਾਗਿਆ ਅਤੇ ਮੈਚ ਵਿਚ ਭਾਰਤ ਵਿਰੁੱਧ 1-0 ਨਾਲ ਬੜ੍ਹਤ ਬਣਾ ਲਈ।