image caption:

ਆਸਟ੍ਰੇਲੀਆ ਨੇਂ ਤੋੜਿਆ ਹਾਰ ਦਾ ਸਿਲਸਿਲਾ, ਭਾਰਤ ਨੂੰ ਦਿੱਤੀ ਮਾਤ

ਆਸਟ੍ਰੇਲੀਆ ਨੇ ਭਾਰਤ ਨੂੰ 3,T-20 ਮੈਚਾਂ ਦੀ ਸੀਰੀਜ਼ &lsquoਚ 1-1 ਦੀ ਬਰਾਬਰੀ &lsquoਤੇ ਰੋਕ ਲਿਆ ਹੈ। ਇਹ ਮੈਚ ਜਿੱਤ ਕੇ ਆਸਟ੍ਰੇਲੀਆ ਨੇ ਆਪਣਾ ਲਗਾਤਾਰ ਮੈਚ ਹਾਰਨ ਵਾਲਾ ਸਿਲਸਿਲਾ ਅਖ਼ੀਰ ਤੋੜ ਹੀ ਦਿੱਤਾ। ਆਸਟ੍ਰੇਲੀਆ ਨੇ ਇਹ ਮੈਚ ਜਿੱਤ ਕੇ ਇਸ ਲੜੀ ਨੂੰ ਜਿਉਂਦਾ ਰੱਖ ਲਿਆ ਹੈ।ਹੁਣ ਤੱਕ ਬਹਿਤਰੀਨ ਪ੍ਰਦਰਸ਼ਨ &lsquoਚ ਚੱਲ ਰਹੀ ਟੀਮ ਇੰਡੀਆ ਦੀ ਮਜ਼ਬੂਤ ਬੱਲੇਬਾਜ਼ੀ ਅੱਜ ਇੱਥੇ ਬਰਸਾਪਾਰਾ ਕ੍ਰਿਕਟ ਸਟੇਡੀਅਮ &lsquoਚ ਖੇਡੇ ਜਾ ਰਹੇ ਦੂਜੇ ਟੀ-20 ਮੈਚ ਵਿਚ ਆਸਟ੍ਰੇਲੀਆ ਦੇ ਸਾਹਮਣੇ ਅਸਫ਼ਲ ਰਹੀ ਤੇ ਆਸਟ੍ਰੇਲੀਆ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਆਸਟ੍ਰੇਲੀਆ ਹੁਣ ਇਸ ਤਿੰਨ ਮੈਚਾਂ ਦੀ ਲੜੀ &lsquoਚ 1-1 ਨਾਲ ਬਰਾਬਰੀ &lsquoਤੇ ਆ ਗਿਆ ਹੈ। ਇਸ ਮੈਚ ਵਿਚ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਭਾਰਤ ਨੂੰ 20 ਓਵਰਾਂ &lsquoਚ ਸਿਰਫ਼ 118 ਦੌੜਾਂ &lsquoਤੇ ਹੀ ਰੋਕ ਦਿੱਤਾ।
 
ਆਸਟ੍ਰੇਲੀਆ ਦੇ ਗੇਂਦਬਾਜ਼ ਜੈਸਨ ਬੇਹਰਨਡੋਰਫ ਨੇ ਭਾਰਤ ਦੀਆਂ 4 ਵਿਕਟਾਂ ਝਟਕਾਈਆਂ।ਭਾਰਤ ਨੇ ਪਹਿਲੇ ਹੀ ਓਵਰ &lsquoਚ ਰੋਹਿਤ ਸ਼ਰਮਾ (8) ਤੇ ਕਪਤਾਨ ਵਿਰਾਟ ਕੋਹਲੀ (0) ਦੀਆਂ ਵਿਕਟਾਂ ਗਵਾ ਲਈਆਂ। ਭਾਰਤ ਵਲੋਂ ਸਭ ਤੋਂ ਵੱਧ ਦੌੜਾਂ ਕੇਦਾਰ ਜਾਧਵ (27) ਨੇ ਬਣਾਈਆਂ, ਜਦਕਿ ਹਾਰਦਿਕ ਪਾਂਡਿਆ ਨੇ 25 ਦੌੜਾਂ ਬਣਾਈਆਂ। ਇਨ੍ਹਾਂ ਬੱਲੇਬਾਜ਼ਾਂ ਤੋਂ ਇਲਾਵਾ ਬਾਕੀ ਕੋਈ ਖ਼ਾਸ ਦੌੜਾਂ ਨਹੀਂ ਬਣਾ ਸਕੇ, ਮਨੀਸ਼ ਪਾਂਡੇ ਨੇ 6, ਸ਼ਿਖਰ ਧਵਨ ਨੇ 2, ਮਹਿੰਦਰ ਸਿੰਘ ਧੋਨੀ ਨੇ 13 ਤੇ ਭੁਵਨੇਸ਼ਵਰ ਕੁਮਾਰ ਨੇ 1 ਦੌੜ ਭਾਰਤ ਲਈ ਜੋੜੀ।ਆਸਟ੍ਰੇਲੀਆ ਦੇ ਐਡਮ ਜੰਪਾ ਨੇ 2, ਜਦਕਿ ਨਾਥਨ ਕਾਲਟਰ ਨਾਈਲ, ਐਾਡਰਿਊ ਟਾਈ ਤੇ ਮਰਕਸ ਸਨੋਏਨਿਸ ਨੇ 1-1 ਵਿਕਟ ਹਾਸਲ ਕੀਤੀ। ਆਸਟ੍ਰੇਲੀਆ ਦੀ ਸਲਾਮੀ ਜੋੜੀ ਕੁਝ ਖ਼ਾਸ ਨਹੀਂ ਕਰ ਸਕੀ ਤੇ ਸਲਾਮੀ ਬੱਲੇਬਾਜ਼ ਐਰਨ ਫਿੰਚ (8) ਤੇ ਡੇਵਿਡ ਵਾਰਨਰ (2) ਸਸਤੇ &lsquoਚ ਆਊਟ ਹੋ ਗਏ। ਇਨ੍ਹਾਂ ਤੋਂ ਬਾਅਦ ਕ੍ਰੀਜ਼ &lsquoਤੇ ਆਏ ਮੋਇਸਿਸ ਹੈਨਰੀਕੁਇਸ (62) ਤੇ ਟ੍ਰੈਵਿਸ ਹੈੱਡ (48) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਸਟ੍ਰੇਲੀਆ ਨੇ ਇਹ ਮੈਚ 15.3 ਓਵਰਾਂ &lsquoਚ 2 &lsquoਤੇ 122 ਦੌੜਾਂ ਬਣਾ ਕੇ ਜਿੱਤ ਲਿਆ। ਭਾਰਤ ਵਲੋਂ ਭੁਵਨੇਸ਼ਵਰ ਤੇ ਬੁਮਰਾਹ ਨੇ 1-1 ਵਿਕਟ ਹਾਸਲ ਕੀਤੀ। ਇਸ ਤਰ੍ਹਾਂ ਹੁਣ ਭਾਰਤ ਤੇ ਆਸਟੇ੍ਰਲੀਆ ਇਸ ਲੜੀ &lsquoਜ 1-1 ਨਾਲ ਬਰਾਬਰੀ &lsquoਤੇ ਹਨ।
 
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਕਿਹਾ ਕਿ ਦੂਜੇ ਟੀ-20 ਕੌਮਾਂਤਰੀ ਮੈਚ &lsquoਚ ਸਾਡੀ ਟੀਮ ਵਧੀਆ ਬੱਲੇਬਾਜ਼ੀ ਨਹੀਂ ਕਰ ਸਕੀ ਜਿਸ ਕਾਰਨ ਆਸਟਰੇਲੀਆ ਨੇ 8 ਵਿਕਟਾਂ ਨਾਲ ਹਰਾ ਦਿੱਤਾ। ਕੋਹਲੀ ਨੇ ਆਸਟਰੇਲੀਆ ਖਿਲਾਫ ਮੈਚ ਹਾਰਨ ਤੋਂ ਬਾਅਦ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਸਾਡੀ ਬੱਲੇਬਾਜ਼ੀ ਵਧੀਆ ਸੀ।ਸ਼ੁਰੂਆਤ &lsquoਚ ਮੁਸ਼ਕਲ ਹੋਈ। ਉਨ੍ਹਾਂ ਨੂੰ ਵੀ ਮੁਸ਼ਕਲ ਹੋਈ ਪਰ ਤਰੇਲ ਪੈ ਜਾਣ ਕਾਰਨ ਵਿਰੋਧੀ ਟੀਮ ਮੈਚ ਸਾਡੇ ਤੋਂ ਦੂਰ ਲੈ ਗਈ। ਜਦੋਂ ਹਾਲਾਤ ਸਾਡੇ ਹੱਕ &lsquoਚ ਨਹੀਂ ਹੁੰਦੇ ਤਾਂ ਮੈਦਾਨ &lsquoਤੇ 120 ਪ੍ਰਤੀਸ਼ਤ ਦੇਣਾ ਹੁੰਦਾ ਹੈ। ਇਹ ਰਵੱਈਆ ਮਹੱਤਵ ਰੱਖਦਾ ਹੈ ਤੇ ਟੀਮ ਇਸ ਨੂੰ ਅਪਣਾਉਦੀ ਹੈ। ਉਨ੍ਹਾਂ ਨੇ ਆਸਟਰੇਲੀਆ ਤੇਜ਼ ਗੇਂਦਬਾਜ਼ ਜੈਸਨ ਬੇਹਰਨਡੋਰਫ ਦੀ ਤਰੀਫ ਕੀਤੀ। ਆਸਟਰੇਲੀਆ ਗੇਂਦਬਾਜ਼ ਨੇ 4 ਓਵਰਾਂ &lsquoਚ 21 ਦੌੜਾਂ &lsquoਤੇ 4 ਵਿਕਟਾਂ ਹਾਸਲ ਕੀਤੀਆਂ। ਭਾਰਤ ਦਾ ਆਸਟ੍ਰੇਲੀਆ ਖਿਲਾਫ ਤੀਸਰਾ T-20 ਮੈਚ 13 ਅਕਤੂਬਰ ਨੂੰ ਹੈਦਰਾਬਾਦ ਵਿਖੇ ਹੈ ਜਿੱਥੇ ਇਸ ਲੜੀ ਦਾ ਫੈਂਸਲਾ ਹੋਵੇਗਾ।