image caption:

ਅਦਾਕਾਰ ਦਿਲੀਪ ਕੁਮਾਰ ਤੇ ਸਾਇਰਾ ਬਾਨੋ ਨੇ ਮਨਾਈ ਵਿਆਹ ਦੀ 51ਵੀਂ ਵਰੇ੍ਹਗੰਢ

ਮੁੰਬਈ :  ਬਾਲੀਵੁੱਡ ਦੇ ਮਸ਼ਹੂਰ ਤੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ ਕੱਲ੍ਹ ਆਪਣੇ ਵਿਆਹ ਦੀ 51ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਇਨ੍ਹਾਂ ਦੋਹਾਂ ਸਿਤਾਰਿਆਂ ਨੇ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪਿਆਰ ਅਤੇ ਅਰਦਾਸਾਂ ਲਈ ਧੰਨਵਾਦ ਕੀਤਾ। 73 ਸਾਲਾਂ ਸਾਇਰਾ ਨੇ ਦਿਲੀਪ ਕੁਮਾਰ ਦੇ ਅਧਿਕਾਰਿਕ ਟਵਿਟਰ ਅਕਾਊਂਟ ਤੋਂ ਲੱਖਾਂ ਫਾਲੋਅਰਜ਼ ਨੂੰ ਉਨ੍ਹਾਂ ਦੇ ਲਗਾਤਾਰ ਸਮਰਥਨ ਅਤੇ ਸ਼ੁੱਭਕਾਮਨਾਵਾਂ ਲਈ ਧੰਨਵਾਦ ਕੀਤਾ। ਟਵੀਟ &lsquoਚ ਲਿਖਿਆ, &rdquoਸਾਇਰਾ ਬਾਨੋ ਵਲੋਂ ਸੰਦੇਸ਼, ਸਾਡੇ ਵਿਆਹ ਦੀ 51ਵੀਂ ਵਰ੍ਹੇਗੰਢ &lsquoਤੇ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਅਤੇ ਲੱਖਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਦੁਆਵਾਂ ਅਤੇ ਪਿਆਰ ਲਈ ਧੰਨਵਾਦ ਦੇਣਾ ਚਾਹੁੰਦੇ ਹਾਂ।&rdquo
 
ਤਸਵੀਰਾਂ ਵਿੱਚ ਦਿਲੀਪ ਕੁਮਾਰ ਪਹਿਲਾਂ ਤੋਂ ਬੇਹਤਰ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ।ਜਿਸਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। ਡਿਹਾਈਡ੍ਰੇਸ਼ਨ ਅਤੇ ਯੂਰਿਨਰੀ ਇਨਫੈਕਸ਼ਨ ਦੀ ਸਮੱਸਿਆ ਦੇ ਚਲਦਿਆਂ ਉਨ੍ਹਾਂ ਨੂੰ ਮੰੁਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
 
ਦੱਸ ਦੇਈਏ ਕਿ ਪਾਲੀ ਹਿਲ ਦੀ ਇਹ ਪ੍ਰਾਪਰਟੀ ਹਾਲ ਹੀ ਵਿੱਚ ਲੰਬੀ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਮਿਲੀ ਹੈ।ਇਹ ਜਾਇਦਾਦ ਪਹਿਲਾਂ ਪਰਾਜਿਤਾ ਡਵੈਲਪਰਸ ਦੇ ਕੋਲ ਸੀ ।ਦਰਅਸਲ, ਸਾਲ 2006 ਵਿੱਚ ਦਿਲੀਪ ਕੁਮਾਰ ਨੇ ਮੰੁਬਈ ਦੀ ਰੀਅਲ ਐਸਟੇਟ ਫਰਮ ਪ੍ਰਾਜਿਤਾ ਡੈਵਲਪਮੈਂਟ ਵਿੱਚ 2412 ਸਕਵਾਇਰ ਗਜ ਵਿੱਚ ਫੈਲੇ ਬੰਗਲੇ ਦੇ ਡੈਵਲਪਮੈਂਟ ਦੇ ਲਈ ਕਰਾਰ ਕੀਤਾ ਸੀ। ਪਰ ਬਿਲਡਰ ਨੇ ਕੋਈ ਕੰਮ ਨਹੀਂ ਕੀਤਾ। ਇਸ ਤੋਂ ਦਿਲੀਪ ਕੁਮਾਰ ਨੇ ਬੰਗਲੇ ਨੂੰ ਬਿਲਡਰ ਤੋਂ ਵਾਪਿਸ ਲੈਣ ਦੀ ਮੰਗ ਕੀਤੀ ਸੀ। ਬਿਲਡਰ ਨੇ ਮਨ੍ਹਾ ਕੀਤਾ ਤਾਂ ਇਹ ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ।
 
ਸੁਪਰੀਮ ਕੋਰਟ ਨੇ ਦਿਲੀਪ ਕੁਮਾਰ ਨੂੰ ਪਾਲੀ ਹਿਲਜ਼ ਬੰਗਲੇ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਇੱਕ ਰੀਅਲ ਅਸਟੇਟ ਕੰਪਨੀ ਨੂੰ 20 ਕਰੋੜ ਰੁਪਏ ਦੇਣ ਦਾ ਆਦੇਸ਼ ਦਿੱਤਾ ਸੀ। 1966 ਉਹਨਾਂ ਦਾ ਵਿਆਹ ਅਦਾਕਾਰਾ ਸਾਇਰਾ ਬਾਨੋ ਨਾਲ਼ ਹੋਇਆ। ਉਸ ਸਮੇਂ ਦਿਲੀਪ ਕੁਮਾਰ ਦੀ ਉਮਰ 44 ਅਤੇ ਸ਼ਾਇਰਾ ਬਾਨੋ ਦੀ 22 ਸੀ।1980 ਵਿੱਚ ਕੁੱਝ ਸਮਾਂ ਲਈ ਆਸਮਾਂ ਨਾਲ਼ ਦੂਜਾ ਵਿਆਹ ਵੀ ਕੀਤਾ।ਸਾਲ 2000 ਤੋਂ ਉਹ ਰਾਜ ਸਭਾ ਦੇ ਮੈਂਬਰ ਹਨ।