image caption:

ਸਲਮਾਨ ਖਾਨ ਦੇ ਮੁਆਫੀ ਮੰਗਣ ਤੋਂ ਬਾਅਦ ਹੀ ਸ਼ੋਅ ''ਚ ਪਰਤਾਂਗਾ : ਜ਼ੁਬੈਰ ਖਾਨ

ਰਿਐਲੀਟੀ ਸ਼ੋਅ ''ਬਿਗ-ਬੌਸ'' ਸੀਜ਼ਨ 11 ਵਿੱਚ ਸਭ ਤੋਂ ਪਹਿਲਾਂ ਬਾਹਰ ਕੱਢੇ ਜਾਣ ਵਾਲੇ ਕੰਟੈਸਟੈਂਟ ਜ਼ੁਬੈਰ ਖਾਨ ਨੇ ਸ਼ੋਅ ਵਿੱਚ ਵਾਪਸੀ ਕਰਨ ਲਈ ਸਲਮਾਨ ਖਾਨ ਤੋਂ ਮੁਆਫੀ ਮੰਗਣ ਦੀ ਸ਼ਰਤ ਰੱਖੀ ਹੈ।ਜ਼ੁਬੈਰ ਦਾ ਕਹਿਣਾ ਹੈ ਕਿ ਸਲਮਾਨ ਖਾਨ ਦੇ ਮੁਆਫੀ ਮੰਗਣ ''ਤੇ ਹੀ ਉਹ ਘਰ ਵਿੱਚ ਵਾਪਸੀ ਕਰਨਗੇ।
 
ਜ਼ੁਬੈਰ ਨੇ ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ੋਅ ਤੋਂ ਬਾਹਰ ਆਉਣ ਮਗਰੋਂ ਤੁਰੰਤ ਬਾਅਦ ਹੀ ਚੈਨਲ ਨੇ ਉਨ੍ਹਾਂ ਨੂੰ ਕਾਲ ਕਰਕੇ ਬੁਲਾਇਆ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੱਕ ਸਲਮਾਨ ਉਨ੍ਹਾਂ ਤੋਂ ਮੁਆਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਉਹ ਸ਼ੋਅ ਵਿੱਚ ਵਾਪਿਸ ਨਹੀਂ ਆਉਣਗੇ।
 
ਜ਼ੁਬੈਰ ਦਾ ਕਹਿਣਾ ਹੈ ਕਿ ਉਹ ਆਪਣੇ ਸੈਲਫ ਰਿਸਪੈਕਟ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਜ਼ੁਬੈਰ ਨੇ ਕਿਹਾ ਕਿ ਸਲਮਾਨ ਖਾਨ ਨੂੰ ਮੇਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਹ ਮੰਨ ਲੈਣ ਕਿ ਉਨ੍ਹਾਂ ਨੇ ਜੋ ਮੇਰੇ ਨਾਲ ਕੀਤਾ ਉਹ ਗਲਤ ਸੀ।
 
ਜ਼ੁਬੈਰ ਨੇ ਇਹ ਵੀ ਕਿਹਾ ਕਿ ਉਹ ਸ਼ੋਅ ਵਿੱਚ ਕੇਵਲ ਆਪਣੇ ਬੱਚਿਆਂ ਦੇ ਕਾਰਨ ਹੀ ਆਏ ਸਨ।ਬਿਗ-ਬੌਸ ਦੇ ਬਾਰੇ ਗੱਲਬਾਤ ਕਰਦੇ ਹੋਏ ਜ਼ੁਬੈਰ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਹ ਸ਼ੋਅ ਟੀ.ਵੀ ਦਾ ਸਭ ਤੋਂ ਵੱਡਾ ਰਿਐਲੀਟੀ ਸ਼ੋਅ ਹੋਵੇ ਪਰ ਇੱਥੇ ਬੇਰੋਜਗਾਰ ਹੋ ਕੇ ਆਉਣ ਵਾਲੇ ਕੰਟੈਸਟੈਂਟ ਦੇ ਕੋਲ ਵਿਵਾਦ ਖੜਾ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੁੰਦਾ।
 
ਦੱਸ ਦੇਈਏ ਕਿ ਸ਼ੋਅ ਦੀ ਸ਼ੁਰੂਆਤ ਤੋਂ ਹੀ ਜ਼ੁਬੈਰ ਖਾਨ ''ਬਿਗ -ਬੌਸ'' ਦੇ ਘਰ ਵਿੱਚ ਮਹਿਲਾਵਾਂ ਦੇ ਖਿਲਾਫ ਗਲਤ ਬਿਆਨ ਬਾਜੀ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਸਨ। ਵੀਕੈਂਡ ਦਾ ਵਾਰ ਐਪੀਸੋਡ ਵਿੱਚ ਸਲਮਾਨ ਨੇ ਉਨ੍ਹਾਂ ਦੇ ਵਰਤਾਓ ''ਤੇ ਕੜਾ ਇਤਰਾਜ਼ ਜਾਹਿਰ ਕੀਤਾ ਸੀ।
 
ਦੱਸ ਦੇਈਏ ਕਿ ਜ਼ੁਬੈਰ ਨੇ ਮੁੰਬਈ ਦੇ ਇੰਟੋਪ ਹਿਲ ਪੁਲਿਸ ਸਟੇਸ਼ਨ ਵਿੱਚ ਸਲਮਾਨ ਦੇ ਖਿਲਾਫ ਲਿਖਤੀ ਸ਼ਿਕਾਇਤ ਦਰਜ਼ ਕਰਵਾਈ ਹੈ। ਇਸ ਵਿੱਚ ਉਨ੍ਹਾਂ ਨੇ ਸਲਮਾਨ ''ਤੇ ਬਿਗ&ndashਬੌਸ ਵਿੱਚ ਵੀਕੈਂਡ ਵਾਰ ਦੇ ਦੌਰਾਨ ਧਮਕੀ ਦੇਣ ਦਾ ਦੋਸ਼ ''ਲਗਾਇਆ ਹੈ।ਜ਼ੁਬੈਰ ਦੀ ਸ਼ਿਕਾਇਤ &lsquoਤੇ ਮੁੰਬਈ ਦੇ ਲੋਨਾਵਲਾ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕੀਤੀ ਗਈ ਹੈ।
 
ਸਲਮਾਨ ਖਾਨ &lsquoਤੇ ਦੋਸ਼ ਹੈ ਕਿ ਉਨ੍ਹਾਂ ਨੇ ਸ਼ੋਅ ਦੌਰਾਨ ਜ਼ੁਬੈਰ ਖਾਨ ਨੂੰ ਬੁਰੀ ਤਰ੍ਹਾਂ ਧਮਕਾਇਆ ਅਤੇ ਕਿਹਾ ਕਿ ਬਾਹਰ ਨਿਕਲਣ &lsquoਤੇ ਉਸ ਨੂੰ ਫਿਲਮ ਇੰਡਸਟਰੀ ਵਿਚ ਕੋਈ ਵੀ ਕੰਮ ਨਹੀਂ ਮਿਲੇਗਾ।