image caption:

ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਦੇ ਚੇਅਰਮੈਨ ਬਣੇ ਅਨੁਪਮ ਖੇਰ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐੱਫਟੀਆਈਆਈ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਗਜੇਂਦਰ ਚੌਹਾਨ ਦਾ ਸਥਾਨ ਲੈਣਗੇ। ਦੱਸ ਦੇਈਏ ਕਿ ਚੌਹਾਨ ਦੀ ਨਿਯੁਕਤੀ ਕਾਫ਼ੀ ਵਿਵਾਦਾਂ ਵਿਚ ਰਹੀ ਸੀ। ਗਜੇਂਦਰ ਚੌਹਾਨ ਨੇ ਅਨੁਪਮ ਖੇਰ ਨੂੰ ਚੇਅਰਮੈਨ ਬਣਾਏ ਜਾਣ &lsquoਤੇ ਖ਼ੁਸ਼ੀ ਜ਼ਾਹਿਰ ਕੀਤੀ ਹੈ।
 
ਅਨੁਪਮ ਖੇਰ ਦੀ ਪਤਨੀ ਅਤੇ ਭਾਜਪਾ ਸਾਂਸਦ ਕਿਰਨ ਖੇਰ ਨੇ ਇਸ ਫ਼ੈਸਲੇ &lsquoਤੇ ਖ਼ੁਸ਼ੀ ਜਤਾਈ ਹੈ। ਉਨ੍ਹਾਂ ਨੇ ਗੱਲਬਾਤ ਕਰਦੇ ਹੋੲਹੇ ਕਿਹਾ ਕਿ ਮੈਨੂੰ ਅਨੁਪਮ ਖੇਰ &lsquoਤੇ ਬਹੁਤ ਮਾਣ ਹੈ। ਉਹ ਚੰਗੀ ਤਰ੍ਹਾਂ ਇਸ ਭੂਮਿਕਾ ਨੂੰ ਨਿਭਾ ਸਕਣਗੇ। ਉਨ੍ਹਾਂ ਸਰਕਾਰ ਅਤੇ ਮੋਦੀ ਦਾ ਧੰਨਵਾਦ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਕੁਰਸੀ ਕੰਡਿਆਂ ਦੇ ਤਾਜ਼ ਦੇ ਬਰਾਬਰ ਹੁੰਦੀ ਹੈ।
 
ਦੱਸ ਦੇਈਏ ਕਿ ਹਾਲ ਹੀ ਵਿਚ ਸਰਕਾਰ ਨੇ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਹਿਲਾਨੀ ਨੂੰ ਹਟਾ ਕੇ ਪ੍ਰਸੁਨ ਜੋਸ਼ੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਨਿਹਲਾਨੀ ਵੀ ਲੰਬੇ ਸਮੇਂ ਤੋਂ ਵਿਵਾਦਾਂ ਵਿਚ ਬਣੇ ਹੋਏ ਸਨ। ਸੁਭਾਸ਼ ਘਈ, ਮਧੁਰ ਭੰਡਾਰਕਰ, ਅਸ਼ੋਕ ਪੰਡਿਤ ਸਮੇਤ ਕਈ ਡਾਇਰੈਕਟਰਜ਼ ਨੇ ਇਸ ਫ਼ੈਸਲੇ &lsquoਤੇ ਖ਼ੁਸ਼ੀ ਜਤਾਈ ਹੈ। ਸੁਭਾਸ਼ ਘਈ ਨੇ ਕਿਹਾ ਕਿ ਉਹ ਇਸ ਅਹੁਦੇ ਲਈ ਸਹੀ ਹਨ ਅਤੇ ਮੈਂ ਇਸ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੋ ਤੁਹਾਨੂੰ ਗਾਈਡ ਕਰੇ, ਉਹ ਚੰਗਾ ਹੋਣਾ ਚਾਹੀਦਾ ਹੈ। ਅਨੁਪਮ ਚੰਗੇ ਅਧਿਆਪਕ ਸਾਬਤ ਹੋਣਗੇ।
 
ਮਧੁਰ ਭੰਡਾਰਕਰ ਨੇ ਕਿਹਾ ਕਿ ਉਹ ਸਟੂਡੈਂਟਸ ਨੂੰ ਬਹੁਤ ਕੁਝ ਸਿਖਾਉਣਗੇ ਅਤੇ ਸੰਸਥਾਨ ਨੂੰ ਨਵੀਆਂ ਉਚਾਈਆਂ &lsquoਤੇ ਲੈ ਕੇ ਜਾ ਸਕਦੇ ਹਨ। ਉਹ ਇੰਡਸਟਰੀ ਵਿਚ 30-35 ਸਾਲ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਦੀ ਭਰੋਸੇਯੋਗਤਾ ਬਹੁਤ ਜ਼ਿਆਦਾ ਹੈ। ਲੋਕਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੋਈ ਕਿਸ ਪਾਰਟੀ ਵੱਲ ਝੁਕਾਅ ਰੱਖਦਾ ਹੈ, ਬਲਕਿ ਲੋਕਾਂ ਨੂੰ ਉਸ ਦਾ ਕੰਮ ਦੇਖਣਾ ਚਾਹੀਦਾ ਹੈ।
 
ਗਜੇਂਦਰ ਚੌਹਾਨ ਨੇ ਜੂਨ 2015 ਵਿਚ ਐੱਫਟੀਆਈਆਈ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਪਰ ਜੁਆਇਨਿੰਗ ਲੈਟਰ ਮਿਲਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੇ ਉਨ੍ਹਾਂ ਦੀ ਨਿਯੁਕਤੀ ਦੇ ਵਿਰੋਧ ਵਿਚ ਹੜਤਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੇ ਦੇਸ਼ ਵਿਆਪੀ ਅੰਦੋਲਨ ਨੇ ਉਦੋਂ ਰਾਜਨੀਤਕ ਰੰਗ ਲੈ ਲਿਆ ਜਦੋਂ ਐੱਫਟੀਆਈਆਈ ਕੈਂਪਸ ਵਿਚ ਆ ਕੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਹੜਤਾਲੀ ਵਿਦਿਆਰਥੀਆਂ ਨੂੰ ਮਿਲੇ ਸਨ।
 
ਰਾਹੁਲ ਨੇ ਵਫ਼ਦ ਦੇ ਨਾਲ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲ ਕੇ ਬਿਨਾਂ ਵਜ੍ਹਾ ਦੇਰੀ &lsquoਤੇ ਦਖ਼ਲ ਦੀ ਮੰਗ ਕੀਤੀ। ਛੇ ਮਹੀਨੇ ਤੱਕ ਜ਼ਬਰਦਸਤ ਵਾਦ ਵਿਵਾਦ ਤੋਂ ਬਾਅਦ ਅਦਾਕਾਰ ਗਜੇਂਦਰ ਚੌਹਾਨ ਦੇ ਕੰਮਕਾਜ ਸੰਭਾਲਿਆ। ਵਿਵਾਦ ਦੌਰਾਨ ਸਰਕਾਰ ਆਪਣੇ ਸਟੈਂਡ &lsquoਤੇ ਅੜੀ ਰਹੀ।