image caption:

3 ਲੱਖ ਨੌਜਵਾਨਾਂ ਨੂੰ ਜਪਾਨ ਭੇਜੇਗੀ ਮੋਦੀ ਸਰਕਾਰ

ਭਾਰਤ ਸਰਕਾਰ ਨੇ ਪਹਿਲਾਂ ਤੋਂ ਕੰਮ ਕਰ ਰਹੇ ਤਿੰਨ ਲੱਖ ਨੌਜਵਾਨਾਂ ਨੂੰ ਤਿੰਨ ਤੋਂ ਪੰਜ ਸਾਲ ਦੀ ਸਿਖਲਾਈ ਲਈ ਜਪਾਨ ਭੇਜਣ ਦਾ ਫੈਂਸਲਾ ਕੀਤਾ ਹੈ। ਭਾਰਤੀ ਤਕਨੀਕੀ ਇੰਟਰਨਸ ਦੇ ਹੁਨਰਾਂ ਦੀ ਸਿਖਲਾਈ ਦੇ ਕੰਮ ਦਾ ਬੋਝ ਹੁਣ ਜਪਾਨ ਚਲੇਗਾ। ਕੇਦਰੀ ਸਕਿਲ ਡਿਵੈਲਪਮੈਂਟ ਐਂਡ ਇੰਟਰਮੀਡੀਟੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੇ ਹੁਨਰ ਵਿਕਾਸ ਪ੍ਰੋਗਰਾਮ ਅਧੀਨ ਇਨ੍ਹਾਂ ਨੌਜਵਾਨਾਂ ਨੂੰ ਜਪਾਨ ਭੇਜਿਆ ਜਾਵੇਗਾ।
 
ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਜਪਾਨ ਦੇ ਵਿਚਕਾਰ ਤਕਨੀਕੀ ਇੰਟਰਨਸ ਸਿਖਲਾਈ ਪ੍ਰੋਗਰਾਮ (ਟੀ.ਆਈ.ਟੀ.ਪੀ.) ਦੇ ਸਹਿਯੋਗ ਦੇ ਸਮਝੌਤੇ (ਐੱਮ.ਓ.ਸੀ.) &lsquoਤੇ ਦਸਤਖ਼ਤ ਨੂੰ ਮਨਜ਼ੂਰੀ ਦਿੱਤੀ ਹੈ। ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ 3 ਦਿਨ ਦੀ ਟੋਕੀਓ ਯਾਤਰਾ ਦੌਰਾਨ ਇਸ ਮੋਕੇ &lsquoਤੇ ਦਸਤਖਤ ਹੋ ਸਕਦੇ ਹਨ। ਧਰਮਿੰਦਰ ਪ੍ਰਧਾਨ ਦੀ ਟੋਕੀਓ ਯਾਤਰਾ 16 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ।ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਟੀ.ਆਈ.ਟੀ.ਪੀ. ਤਹਿਤ 3 ਲੱਖ ਭਾਰਤੀ ਤਕਨੀਕੀ ਇੰਟਰਨਾ ਨੂੰ ਤਿੰਨ ਤੋਂ ਪੰਜ ਸਾਲ ਲਈ ਸਿਖਲਾਈ ਲਈ ਜਪਾਨ ਭੇਜਣਾ ਇੱਕ ਅਹਿਮ ਪ੍ਰੋਗਰਾਮ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਅਗਲੇ ਤਿੰਨ ਸਾਲਾਂ ਦੌਰਾਨ ਸਿਖਲਾਈ ਲਈ ਭੇਜਿਆ ਜਾਵੇਗਾ।
 
ਇਸ ਵਿਚ ਜਪਾਨ ਦਾ ਵੀ ਵਿੱਤੀ ਸਹਿਯੋਗ ਹੋਵੇਗਾ।ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਸ ਕਰਿਆਕ੍ਰਮ ਦੌਰਾਨ ਹਰ ਇਕ ਨੌਜਵਾਨ ਨੂੰ ਉਥੇ ਤਿੰਨ ਤੋਂ ਪੰਜ ਸਾਲ ਦੀ ਸਿਖਲਾਈ ਲਈ ਭੇਜਿਆ ਜਾਵੇਗਾ। ਇਹ ਨੌਜਵਾਨ ਜਪਾਨ ਦੇ ਵਾਤਾਵਰਣ ਪ੍ਰਣਾਲੀ ਲਈ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਉੱਥੇ ਦੀ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ।ਤਕਰੀਬਨ 50,000 ਲੋਕਾਂ ਨੂੰ ਜਪਾਨ ਵਿਚ ਨੋਕਰੀ ਵੀ ਮਿਲ ਸਕਦੀ ਹੈ। ਜਪਾਨੀ ਲੋੜਾਂ ਦੇ ਹਿਸਾਬ ਅਤੇ ਪਾਰਦਰਸ਼ੀ ਤਰੀਕੇ ਨਾਲ ਇਨ੍ਹਾਂ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ।