image caption:

ਗੁਰਦਾਸਪੁਰ ਜ਼ਿਮਨੀ ਚੋਣ : 55 ਫੀਸਦੀ ਤੋਂ ਵੀ ਘੱਟ ਹੋਈ ਪੋਲਿੰਗ

ਪੰਜਾਬ ਦੇ ਗੁਰਦਾਸਪੁਰ ਲੋਕਸਭਾ ਸੀਟ ਉੱਤੇ ਚੋਣ ਹੋਈ ਜਿਸਦਾ ਨਤੀਜਾ 15 ਅਕਤੂਬਰ ਨੂੰ ਆਵੇਗਾ। ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ। ਲੋਕ ਸਭਾ ਜ਼ਿਮਨੀ ਚੋਣ ਦੌਰਾਨ ਕਈ ਥਾਈਂ ਵੋਟਿੰਗ ਮਸ਼ੀਨਾਂ &lsquoਚ ਤਕਨੀਕੀ ਨੁਕਸ ਪੈਣ ਕਾਰਨ ਵੋਟਾਂ ਪੈਣ ਦਾ ਕੰਮ ਪ੍ਰਭਾਵਿਤ ਹੋਇਆ ਬੂਥਾਂ &lsquoਤ ਲੰਮੀਆਂ ਲਾਈਨਾਂ ਲੱਗੀਆਂ ਸਨ। ਪੋਲਿੰਗ ਖਤਮ ਹੋਣ ਤੱਕ ਲੱਗਭਗ 55 ਫੀਸਦੀ ਵੋਟਾਂ ਹੀ ਪਈਆਂ।ਸੁਜਾਨਪੁਰ ਦੇ ਬੂਥ ਨੰਬਰ 47 &lsquoਤੇ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਰੋਕ ਦਿੱਤੀ ਗਈ ਸੀ ਇਸੇ ਤਰ੍ਹਾਂ ਦੀਨਾਨਗਰ ਦੇ ਪਿੰਡ ਰਣਜੀਤ ਬਾਗ ਦੇ ਬੂਥ ਨੰਬਰ 127 &lsquoਤੇ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਰੁੱਕੀ।
 
ਇਹ ਚੋਣ ਉਪ ਚੋਣਾਂ ਦੇ ਨਤੀਜੇ ਰਾਜਨੀਤਕ ਦਲਾਂ ਲਈ ਕਾਫ਼ੀ ਅਹਮੀਅਤ ਰੱਖਦੇ ਹਨ। ਖਾਸਕਰ ਭਾਜਪਾ ਲਈ ਇਹ ਕਰੋ ਜਾਂ ਮਰੋ ਵਾਲੀ ਹਾਲਤ , ਕਿਉਂਕਿ ਇਨ੍ਹਾਂ ਚੋਣਾਂ ਨਾਲ ਹੀ 2019 ਦਾ ਰਸਤਾ ਸਾਫ਼ ਹੋਵੇਗਾ। ਜ਼ਿਮਨੀ ਚੋਣ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਵੱਲੋਂ ਉਤਸ਼ਾਹ ਅਤੇ ਦਿਲਚਸਪੀ ਨਹੀਂ ਦਿਖਾਈ ਗਈ ਅਤੇ ਘੱਟ ਗਿਣਤੀ ਵਿਚ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਿਸ ਕਰਕੇ 55 ਫੀਸਦੀ ਤੋਂ ਵੀ ਘੱਟ ਵੋਟ ਪਈ।ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਚੋਣ ਦੇ ਮੈਦਾਨ &lsquoਚ ਉਤਾਰੇ ਗਏ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਣ ਸਿੰਘ ਸਲਾਰੀਆ ਨੇ ਵੀ ਆਪਣੀ ਵੋਟ ਦੀ ਵਰਤੋਂ ਕੀਤੀ ਉਨ੍ਹਾਂ ਨੇ ਆਪਣੇ ਪਿੰਡ ਚੋਹਾਨਾ &lsquoਚ ਆਪਣੀ ਮਾਂ ਸੀਤੋ ਸਲਾਰੀਆ ਦੇ ਨਾਲ ਜਾ ਕੇ ਵੋਟ ਪਾਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੋਟ ਪਾਇਆ।ਜ਼ਿਕਰਯੋਗ ਹੈ ਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਦੀ ਸੀਟ &lsquoਤੇ ਬੁੱਧਵਾਰ ਨੂੰ ਉਪ ਚੋਣ ਲਈ ਲੋਕਾਂ ਵੱਲੋਂ ਵੋਟਾਂ ਪਾਈਆਂ ਗਈਆਂ ਪਰ ਲੋਕਾਂ ਵੱਲੋਂ ਇਸ ਚੋਣ ਲਈ ਨਾ ਤਾਂ ਉਤਸ਼ਾਹ ਦੇਖਣ ਨੂੰ ਮਿਲਿਆ , ਜਿਸ ਕਰਕੇ ਉਹ ਵੋਟ ਪਾਉਣ ਲਈ ਨਹੀਂ ਨਿਕਲੇ, ਜੋ ਇਕ ਦੋਵਾਂ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
 
ਚੋਣ ਦੁਅਰਾ ਕਈ ਥਾਵਾਂ &lsquoਤੇ ਕੁਝ ਝੜਪਾਂ ਦੀਆਂ ਖ਼ਬਰਾਂ ਵੀ ਆਈਆਂ ਸਨ ਤੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਪੋਲਿੰਗ ਬੂਥ ਦੇ ਅੰਦਰ ਪੁੱਜੇ। ਉਹਨਾਂ ਨੂੰ ਉਥੇ ਹੋਰ ਹੀ ਵਤੀਰੇ ਦਾ ਸਾਹਮਣਾ ਕਰਨਾ ਪਿਆ। ਖ਼ਬਰ ਅਨੁਸਾਰ ਕਾਂਗਰਸ ਦੇ ਚੋਣ ਏਜੰਟ ਰਾਜੇਸ਼ਵਰ ਸਿੰਘ ਨਾ ਕੇਵਲ ਆਪਣੀ ਜਗ੍ਹਾ ਤੋਂ ਉੱਠ ਕੇ ਵੋਟਿੰਗ ਮਸ਼ੀਨ ਕੋਲ ਜਾ ਖੜ੍ਹੇ ਸਨ ਸਗੋਂ ਉਹ ਹਰ ਵੋਟਰ &lsquoਤੇ ਨਿਗ੍ਹਾ ਰੱਖ ਰਹੇ ਸਨ ਕਿ ਕਿਸਨੇ ਕਿਸ ਨੂੰ ਵੋਟ ਪਾਈ। ਖਜੂਰੀਆ ਨੇ ਉਸ &lsquoਤੇ ਦੋਸ਼ ਲਗਾਇਆ ਕਿ ਰਾਜੇਸ਼ਵਰ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਤੇ ਉਹ ਨਿਯਮਾਂ ਦੇ ਖਿਲਾਫ ਜਾ ਰਿਹਾ ਸੀ ਬਾਅਦ ਖਜੂਰੀਆ ਨੇ ਚੋਣ ਕਮੀਸ਼ਨ ਨੂੰ ਬਕਾਇਦਾ ਇਕ ਚਿੱਠੀ ਲਿਖ ਰਾਜੇਸ਼ਵਰ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ।