image caption:

ਹਨੀਪ੍ਰੀਤ ਨੂੰ ਲੈ ਕੇ ਹਰਿਆਣਾ ਪੁਲਸ ਪੁੱਜੀ ਰਾਜਸਥਾਨ

ਸਿਰਸਾ :  ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੂੰ ਲੈ ਕੇ ਹਰਿਆਣਾ ਪੁਲਸ ਬੁੱਧਵਾਰ ਨੂੰ ਦੇਰ ਸ਼ਾਮ ਰਾਜਸਥਾਨ ਦੇ ਸ਼੍ਰੀਗੰਗਾਨਗਰ ਪੁੱਜੀ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਨੀਪ੍ਰੀਤ ਨੂੰ ਰਾਤ ਜਾਂ ਫਿਰ ਸਵੇਰ ਤੱਕ ਪੁਲਸ ਸਿਰਸਾ ਲੈ ਕੇ ਜਾ ਸਕਦੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ ਪੁਲਸ ਹਨੀਪ੍ਰੀਤ ਨੂੰ ਲੈ ਕੇ ਗੁਰੂਸਰ ਮੋੜਿਆ ਆਈ ਹੈ। ਪੰਚਕੂਲਾ ਪੁਲਸ ਦੀਆਂ ਕਰੀਬ ਅੱਧਾ ਦਰਜਨ ਗੱਡੀਆਂ ਨਾਲ ਹਨ। ਮੰਨਿਆ ਜਾ ਰਿਹਾ ਹੈ ਕਿ ਪੰਚਕੂਲਾ ਪੁਲਸ ਦੇ ਨਾਲ ਰਾਜਸਥਾਨ ਪੁਲਸ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਗ੍ਰਿਫਤਾਰ ਹੋਣ ਤੋਂ ਪਹਿਲਾਂ ਗੁਰੂਸਰ ਮੋੜਿਆ &lsquoਚ ਕੁਝ ਦਿਨ ਰੁਕੀ ਸੀ।
ਜਾਣਕਾਰੀ ਦੇ ਮੁਤਾਬਕ, ਫਰਾਰੀ ਦੇ ਦੌਰਾਨ ਹਨੀਪ੍ਰੀਤ ਦੇ ਉਦੈਪੁਰ ਵੀ ਰਹੀ ਸੀ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਪਿਛਲੇ ਇਕ ਹਫਤੇ &lsquoਤੋਂ ਪੁਲਸ ਰਿਮਾਂਡ &lsquoਤੇ ਹੈ। ਮੰਗਲਵਾਰ ਨੂੰ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ 6 ਦਿਨਾਂ ਦੀ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਕੋਰਟ &lsquoਚ ਪੇਸ਼ ਕੀਤਾ ਸੀ ਪੁਲਸ ਨੇ ਹਨੀਪ੍ਰੀਤ ਦਾ ਰਿਮਾਂਡ ਪੀਰੀਅਡ 9 ਦਿਨ ਤੱਕ ਵਧਾਉਣ ਲਈ ਕਿਹਾ ਸੀ, ਇਸ &lsquoਤੇ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਵਧਾਇਆ ਹੈ।