image caption:

ਸਾਊਦੀ ਅਰਬ ‘ਚ ਗ਼ੁਲਾਮ ਬਣੀ ਪੰਜਾਬਣ ਲਈ ਸੁਸ਼ਮਾ ਨੇ ਵਧਾਇਆ ਮਦਦ ਦਾ ਹੱਥ

ਨਵੀਂ ਦਿੱਲੀ : ਪੈਸਾ ਕਮਾਉਣ ਦੇ ਲਾਲਚ ਵਿਚ ਵਿਦੇਸ਼ਾਂ ਵਿਚ ਜਾਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਬਹੁਤ ਸਾਰੇ ਲੋਕ ਇਸ ਚੱਕਰ ਵਿਚ ਆਪਣੇ ਆਪ ਨੂੰ ਕਿਸੇ ਨਾ ਕਿਸੇ ਮੁਸੀਬਤ ਵਿਚ ਫਸਾ ਲੈਂਦੇ ਹਨ। ਕੁਝ ਤਾਂ ਗ਼ਲਤ ਦਸਤਾਵੇਜ਼ਾਂ ਰਾਹੀਂ ਵਿਦੇਸ਼ਾਂ ਵਿਚ ਪਹੁੰਚ ਜਾਂਦੇ ਹਨ ਅਤੇ ਉਥੇ ਜਾ ਕੇ ਉਨ੍ਹਾਂ ਨੂੰ ਜੇਲ੍ਹ ਦੀ ਚੱਕੀ ਪੀਸਣੀ ਪੈ ਜਾਂਦੀ ਹੈ ਅਤੇ ਕੁਝ ਵਿਚਾਰੇ ਗਲ਼ਤ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ। ਅਜਿਹਾ ਹੀ ਕੁਝ ਗੋਰਾਇਆ ਦੀ ਇੱਕ ਲੜਕੀ ਨਾਲ ਹੋਇਆ ਹੈ।
 
ਗੋਰਾਇਆ ਦੇ ਪਿੰਡ ਬੋਪਾਰਾਏ ਦੀ ਰਹਿਣ ਵਾਲੀ ਇੱਕ ਲੜਕੀ ਰੀਨਾ ਚੰਗੇ ਭਵਿੱਖ ਦੀ ਖਾਤਿਰ ਸਾਊਦੀ ਅਰਬ &lsquoਚ ਗਈ ਸੀ ਪਰ ਇਸ ਸਮੇਂ ਉਸ ਦੀ ਜ਼ਿੰਦਗੀ ਕਾਫ਼ੀ ਬਦਤਰ ਬਣ ਚੁੱਕੀ ਹੈ। ਰੀਨਾ ਦਾ ਵਿਆਹ ਟਾਂਡਾ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ।
 
ਇਸ ਤੋਂ ਬਾਅਦ ਇਹ ਲੜਕੀ ਪਰਿਵਾਰ ਦੀ ਰੋਜ਼ੀ-ਰੋਟੀ ਲਈ ਇੱਕ ਸਾਲ ਪਹਿਲਾਂ ਉਹ ਏਜੰਟ ਦੇ ਜ਼ਰੀਏ ਸਾਊਦੀ ਅਰਬ &lsquoਚ ਗਈ ਸੀ, ਜਿੱਥੇ ਉਸ ਦੀ ਜ਼ਿੰਦਗੀ ਬਦਤਰ ਬਣ ਗਈ ਹੈ। ਵਟਸਐਪ ਜ਼ਰ੍ਹੀਏ ਇਕ ਵੀਡੀਓ ਬਣਾ ਕੇ ਉਸ ਨੇ ਸੰਗਰੂਰ ਦੇ ਸੰਸਦ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਸਾਊਦੀ ਅਰਬ &lsquoਚੋਂ ਕਢਵਾਉਣ ਲਈ ਉਸ ਦੀ ਮਦਦ ਕਰਨ।
 
ਇਹ ਵੀਡੀਓ ਸੋਸ਼ਲ ਮੀਡੀਆ &lsquoਤੇ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ ਦੇ ਦਵਾਦਮੀ ਨਾਂ ਦੇ ਸ਼ਹਿਰ &lsquoਚ ਫਸੀ ਇਸ ਲੜਕੀ ਦੀ ਮਦਦ ਕਰਨ ਲਈ ਆਪਣੇ ਹੱਥ ਵਧਾਏ ਹਨ। ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਇਸ ਲੜਕੀ ਦੀ ਮਦਦ ਕਰਨ ਦੀ ਗੱਲ ਆਖੀ ਹੈ।
 
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ &lsquoਚ ਇੰਡੀਅਨ ਅੰਬੈਂਸੀ ਨੂੰ ਲੜਕੀ ਤੱਕ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਕਿਹਾ, &rdquoਜਾਵੇਦ, ਪਲੀਜ਼ ਉਸ ਲੜਕੀ ਤੱਕ ਜਲਦੀ ਤੋਂ ਜਲਦੀ ਪਹੁੰਚੋ।&rdquo ਸੁਸ਼ਮਾ ਨੇ ਇਸ ਲੜਕੀ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
 
ਤੁਹਾਨੂੰ ਦੱਸ ਦਈਏ ਹਰ ਇੱਕ ਦਾ ਦਿਲ ਪਸੀਜ ਦੇਣ ਵਾਲੀ ਸਾਹਮਣੇ ਆਈ ਇਸ ਵੀਡੀਓ &lsquoਚ ਲੜਕੀ ਫੁੱਟ-ਫੁੱਟ ਰੋ ਰਹੀ ਹੈ। ਰੋਂਦੇ ਹੋਏ ਉਸ ਨੇ ਭਗਵੰਤ ਮਾਨ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਨੇ ਕਿਹਾ ਕਿ ਇਕ ਸਾਲ ਪਹਿਲਾਂ ਹੀ ਉਹ ਸਾਊਦੀ ਅਰਬ ਆਈ ਸੀ ਪਰ ਇੱਥੇ ਉਹ ਕਾਫ਼ੀ ਮੁਸੀਬਤ ਵਿਚ ਫਸ ਗਈ ਹੈ।
 
ਵੀਡੀਓ &lsquoਚ ਉਸ ਨੇ ਦੱਸਿਆ ਕਿ ਉਸ ਨੇ ਕਈ ਦਿਨਾਂ ਤੋਂ ਖਾਣਾ ਨਹੀਂ ਖਾਧਾ। ਉਸ ਨੂੰ ਇੱਥੇ ਮਾਲਕਾਂ ਵੱਲੋਂ ਬੰਦ ਕਮਰੇ &lsquoਚ ਰੱਖਿਆ ਜਾ ਰਿਹਾ ਹੈ ਅਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਨੇ ਵੀਡੀਓ &lsquoਚ ਕਿਹਾ ਕਿ ਉਸ ਦੀ ਮਾਂ ਬਹੁਤ ਹੀ ਬੀਮਾਰ ਹੈ ਅਤੇ ਉਸ ਦਾ ਆਪਰੇਸ਼ਨ ਹੋਣਾ ਹੈ। ਉਹ ਆਪਣੇ ਘਰ ਆਉਣਾ ਚਾਹੁੰਦੀ ਹੈ ਪਰ ਉਸ ਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਹੈ।