image caption:

ਸਨਮਾਨ ਵਾਪਸ ਕਰਨ ਲਈ ਤਿਆਰ ਹਾਂ : ਕੁਲਦੀਪ ਨਈਅਰ

ਉੱਘੇ ਕਾਲਮਨਵੀਸ ਕੁਲਦੀਪ ਨਈਅਰ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਅਤੇ ਉਹਨਾਂ ਦੀ ਤੁਲਣਾ ਸਿਰਸਾ ਦੇ ਡੇਰਾ ਮੁਖੀ ਨਾਲ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਨਈਅਰ ਵਰਗੇ ਫਿਰਕਾਪ੍ਰਸਤ ਲੋਕਾਂ ਨੇ ਅਤੀਤ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ, ਉਹ ਫਿਰਕਾਪ੍ਰਸਤ ਲਿਖਤਾਂ ਰਾਹੀਂ ਸਿੱਖ ਮਨੋਂ ਭਾਵਨਾਵਾਂ ਨੂੰ ਭੜਕਾ ਕੇ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਨੂੰ ਬਹੁਤ ਵੱਡੀ ਸੱਟ ਮਾਰ ਦਿਆਂ ਪੰਜਾਬ ਨੂੰ ਫਿਰ ਤੋਂ ਲਾਂਬੂ ਲਾਉਣਾ ਚਾਹੁੰਦਾ ਹੈ।&lsquoਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਵਜੋਂ ਸ਼੍ਰੋਮਣੀ ਕਮੇਟੀ ਤੋਂ ਸਨਮਾਨ ਲਿਆ ਸੀ। ਜੇਕਰ ਹੁਣ ਉਹ ਲਿਖਤੀ ਤੌਰ &lsquoਤੇ ਮੈਥੋਂ ਐਵਾਰਡ ਵਾਪਸ ਮੰਗਦੇ ਹਨ ਤਾਂ ਮੈਂ ਵਾਪਸ ਕਰ ਦੇਵਾਂਗਾ।&rsquo ਇਹ ਸ਼ਬਦ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਤੋਂ ਐਵਾਰਡ ਵਾਪਸ ਲਏ ਜਾਣ ਸਬੰਧੀ ਪੁੱਛੇ ਜਾਣ &lsquoਤੇ ਕੁਲਦੀਪ ਨਈਅਰ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।ਜੇਕਰ ਇਹ ਸੱਚ ਹੈ ਅਤੇ ਕੋਈ ਅਧਿਕਾਰਤ ਜਾਣਕਾਰੀ ਆਉਂਦੀ ਹੈ ਤਾਂ ਉਹ ਐਵਾਰਡ ਵਾਪਸ ਕਰ ਦੇਣਗੇ। ਕੁਲਦੀਪ ਨਈਅਰ ਨੇ ਕਿਹਾ ਕਿ ਤਾਜ਼ਾ ਕਿਸੇ ਵੀ ਵਿਵਾਦ ਬਾਰੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਕਿਸੇ ਨੁਮਾਇੰਦੇ ਨੇ ਕੋਈ ਗੱਲਬਾਤ ਨਹੀਂ ਕੀਤੀ। 
 
ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ। ਉਸ ਵੱਲੋਂ ਇਹ ਸਨਮਾਨ ਨਈਅਰ ਨੂੰ ਕਿਸ ਲਈ ਦਿੱਤਾ ਗਿਆ ਸੀ। ਇਸ ਸਬੰਧੀ ਕੁਲਦੀਪ ਨਈਅਰ ਕਹਿੰਦੇ ਹਨ ਕਿ, ਪੰਜਾਬੀ ਸੂਬੇ ਦੇ ਗਠਨ ਅਤੇ ਪੰਜਾਬੀਅਤ ਲਈ ਉਨ੍ਹਾਂ ਵੱਲੋਂ ਬਤੌਰ ਪੱਤਰਕਾਰ ਨਿਭਾਈ ਭੂਮਿਕਾ ਕਾਰਨ ਇਹ ਸਨਮਾਨ ਦਿੱਤਾ ਗਿਆ ਸੀ। ਇਸ ਸਨਮਾਨ ਉੱਤੇ ਕਈ ਵਿਅਕਤੀਆਂ ਵੱਲੋਂ ਸਵਾਲ ਚੁੱਕੇ ਜਾਣ ਬਾਰੇ ਜਦੋਂ ਨਈਅਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਹ ਸਨਮਾਨ ਸਿਰਫ਼ ਇਸ ਲਈ ਲਿਆ ਸੀ ਕਿਉਂਕਿ ਇਹ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੀ।
ਹਰਿਮੰਦਰ ਸਾਹਿਬ ਦਾ ਮੇਰੇ ਮਨ ਵਿੱਚ ਬਹੁਤ ਸਤਿਕਾਰ ਹੈ।
 
ਕੁਲਦੀਪ ਨਈਅਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੁਣ ਕੁਝ ਵੀ ਅਜਿਹਾ ਨਹੀਂ ਕੀਤਾ, ਜੋ ਇਤਰਾਜ਼ਯੋਗ ਹੋਵੇ। ਉਨ੍ਹਾਂ ਕਿਤੇ ਗੱਲ ਕਰਦਿਆਂ ਸਿਰਫ਼ ਇਹ ਕਿਹਾ ਸੀ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਹੁਣ ਜਰਨੈਲ ਸਿੰਘ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।