image caption:

ਅਮਰੀਕਾ ਵਿਚ ਫੜੀ ਗਈ ਡਰੱਗ ਦੀ ਸਭ ਤੋਂ ਵੱਡੀ ਖੇਪ, 6 ਕਾਬੂ

ਕੈਨਬਰਾ-  ਅਮਰੀਕੀ ਅਧਿਕਾਰੀਆਂ ਨੇ ਅਪਣੇ ਦੇਸ਼ ਦੀ ਧਰਤੀ 'ਤੇ ਡਰੱਗ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜਬਤ ਕੀਤੀ ਹੈ। 1.7 ਟਨ ਦੀ ਇਸ ਖੇਪ ਨੂੰ ਆਸਟ੍ਰੇਲੀਆ ਭੇਜਿਆ ਜਾ ਰਿਹਾ ਸੀ। ਇਹ ਬੇਹੱਦ ਕੀਮਤੀ ਦੱਸੀ ਜਾਂਦੀ ਹੈ। ਛੇ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਆਸਟ੍ਰੇਲੀਆਈ ਪੁਲਿਸ ਨੇ ਅਮਰੀਕੀ ਪੁਲਿਸ ਦੇ ਨਾਲ ਕੀਤੀ ਗਈ ਸਾਂਝੀ ਕਾਰਵਾਈ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ।
ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਹਵਾਲੇ ਤੋਂ ਸੀਐਨਐਨ ਨੇ ਦੱਸਿਆ ਕਿ ਨੌਂ ਜਨਵਰੀ ਨੂੰ ਮੈਂਥਫੇਟਾਮਾਈਨ ਦੇ ਨਾਲ ਕੋਕੀਨ ਅਤੇ ਹੈਰੋਇਨ ਵੀ ਜ਼ਬਤ ਕੀਤੀ ਗਈ ਸੀ। ਇਸੇ ਸਿਲਸਿਲੇ ਵਿਚ ਵੀਰਵਾਰ ਨੂੰ ਵਿਕਟੋਰੀਆ ਅਤੇ Îਨਿਊ ਸਾਊਥ ਵੇਲਸ ਤੋਂ ਅਮਰੀਕਾ ਨਿਵਾਸੀ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਕੌਮਾਂਤਰੀ ਤਸਕਰ ਗਿਰੋਹ ਚਲਾਉਂਦੇ ਸਨ। ਬੁਲਾਰੇ ਨੇ ਦੱਸਿਆ ਕਿ ਇਸ ਕਾਰਵਾਈ ਦੇ ਜ਼ਰੀਏ ਅਸੀਂ ਇਹ ਯਕੀਨੀ ਬਣਾਇਆ ਕਿ ਡਰੱਗ ਮਾਫ਼ੀਆ ਕੋਲੋਂ ਜਨਤਾ ਨੂੰ ਦਰਦ ਨਹੀਂ ਦੇਣ ਦੇਣਗੇ। ਆਸਟ੍ਰੇਲੀਆ ਵਿਚ ਅਮਰੀਕਾ ਦੇ ਕਾਰਜਵਾਹਕ ਰਾਜਦੂਤ ਜੇਮਸ ਨੇ ਕਿਹਾ ਕਿ ਇਹ Îਇਤਿਹਾਸਕ ਕਾਰਵਾਈ ਦੱਸਦੀ ਹੈ ਕਿ ਅਮਰੀਕਾ ਅਤੇ ਆਸਟ੍ਰੇਲੀਆ ਦੀ ਜਨਤਾ ਦੀ ਸੁਰੱਖਿਆ ਅਤੇ ਦੋਵੇਂ ਦੇਸ਼ਾਂ ਦੀ ਸਾਂਝੇਦਾਰੀ ਕਿੰਨੀ ਅਹਿਮ ਹੈ। ਦੋਵੇਂ ਦੇਸ਼ਾਂ ਦੇ ਅਧਿਕਾਰੀ  ਲੋਕਾਂ ਦੀ ਸੁਰੱਖਿਆ ਦੇ ਲਈ ਹਰ ਦਿਨ ਮਿਲ ਕੇ ਕੰਮ ਕਰਨਗੇ।