image caption:

ਖਸ਼ੋਗੀ ਨੂੰ ਸਾਊਦੀ ਕਰਾਊਨ ਪ੍ਰਿੰਸ ਨੇ ਦਿੱਤੀ ਸੀ ਗੋਲੀ ਮਾਰਨ ਦੀ ਧਮਕੀ

ਵਾਸ਼ਿੰਗਟਨ- ਸਾਊਦੀ ਅਰਬ ਦੇ ਵਲੀ ਅਹਦ ਮੁਹੰਮਦ ਬਿਨ ਸਲਮਾਨ ਨੇ ਇੱਕ ਸੀਨੀਅਰ ਸਹਿਯੋਗੀ ਨੂੰ ਕਿਹਾ ਸੀ ਕਿ ਉਹ ਪੱਤਰਕਾਰ ਜਮਾਲ ਖਸ਼ੋਗੀ ਨੂੰ ਗੋਲੀ ਮਾਰ ਦੇਣਗੇ। ਨਿਊਯਾਰਕ ਟਾਈਮਸ ਵਿਚ ਅਮਰੀਕੀ ਖੁਫ਼ੀਆ ਵਿਭਾਗ ਦੇ ਹਵਾਲੇ ਤੋਂ ਪ੍ਰਕਾਸ਼ਤ ਖ਼ਬਰ ਵਿਚ ਕਿਹਾ ਗਿਆ ਕਿ ਵਲੀ ਅਹਦ ਨੇ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਘਰ ਵਿਚ ਖਸੋਗੀ ਦੀ ਹੱਤਿਆ ਤੋਂ ਕਰੀਬ ਇੱਕ ਸਾਲ ਪਹਿਲਾਂ ਇਹ ਗੱਲ ਕਹੀ ਸੀ। ਅਖ਼ਬਾਰ ਦੇ ਅਨੁਸਾਰ ਅਮਰੀਕੀ ਖੁਫ਼ੀਆ ਵਿਭਾਗ ਦਾ ਮੰਨਣਾ ਹੈ ਕਿ ਮੁਹੰਮਦ ਬਿਨ ਸਲਮਾਨ ਪੱਤਰਕਾਰ ਦੀ ਹੱਤਿਆ ਕਰਨੀ ਚਾਹੁੰਦੇ ਸਨ। ਮੁਢਲੇ ਦਿਨਾਂ ਵਿਚ ਖਸ਼ੋਗੀ ਦੀ ਗੁੰਮਸ਼ੁਦਗੀ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ  ਸਾਊਦੀ ਅਰਬ ਨੇ ਮੰਨਿਆ ਕਿ ਉਸ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਦੂਤਘਰ ਦੇ ਅੰਦਰ ਪੱਤਰਕਾਰ ਦੀ ਹੱਤਿਆ ਕਰ ਦਿੱਤੀ। ਲੇਕਿਨ ਸਾਊਦੀ ਅਰਬ ਨੇ ਇਸ ਨੂੰ ਅਪਣੇ ਅਧਿਕਾਰੀਆਂ ਦੁਆਰਾ ਬਿਨਾ ਕਿਸੇ ਆਦੇਸ਼ ਦੇ ਕੀਤਾ ਗਿਆ ਕੰਮ ਦੱਸਿਆ ਜਿਸ ਵਿਚ ਵਲੀ ਅਹਦ ਦੀ ਕੋਈ ਭੂਮਿਕਾ ਨਹੀਂ ਸੀ। ਅਖ਼ਬਾਰ ਦੇ ਅਨੁਸਾਰ ਅਮਰੀਕੀ ਖੁਫ਼ੀਆ ਏਜੰਸੀ ਦੁਆਰਾ ਆਮ ਤੌਰ 'ਤੇ ਦੁਨੀਆ ਭਰ ਦੇ ਸਾਰੇ ਨੇਤਾਵਾਂ ਦੇ ਸੰਵਾਦ ਨੂੰ ਰਿਕਾਰਡ ਕਰਕੇ ਰੱਖਿਆ ਜਾਂਦਾ ਹੈ। ਅਜਿਹੇ ਹੀ ਰਿਕਾਰਡ ਨਾਲ ਇਹ ਸੂਚਨਾ ਸਾਹਮਣੇ ਆਈ ਹੈ।
ਹਾਲਾਂਕਿ ਇਸ ਸੰਵਾਦ ਨੂੰ ਖਸ਼ੋਗੀ ਹੱਤਿਆ ਕਾਂਡ ਵਿਚ ਮੁਹੰਮਦ ਬਿਨ ਸਲਮਾਨ ਦੇ ਖ਼ਿਲਾਫ਼ ਠੋਸ ਸਬੂਤ ਲੱਭਣ ਦਾ ਦਬਾਅ ਖੁਫ਼ੀਆ ਵਿਭਾਗ 'ਤੇ ਵਧਣ ਤੋਂ ਬਾਅਦ ਹਾਲ ਹੀ ਵਿਚ ਟਰਾਂਸਕਰਾਈਬ ਕੀਤਾ ਗਿਆ ਹੈ। ਖ਼ਬਰ ਅਨੁਸਾਰ Îਇਹ ਸੰਵਾਦ ਬਿਨ ਸਲਮਾਨ ਅਤੇ ਉਨ੍ਹਾਂ ਦੇ ਸਹਿਯੋਗੀ ਤੁਰਕੀ ਅਲਦਾਖਿਲ ਦੇ ਵਿਚ ਸਤੰਬਰ 2017  ਦਾ ਹੈ।  ਗੌਰਤਲਬ ਹੈ ਕਿ ਦੋ ਅਕਤੂਬਰ, 2018 ਨੂੰ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਗਈ ਸੀ।