image caption:

ਹੁਣ ਕੈਨੇਡਾ ਦੀਆਂ ਸੜਕਾਂ 'ਤੇ ਨਹੀਂ ਚਲਾ ਸਕੋਂਗੇ ਤੇਜ਼ ਰਫ਼ਤਾਰ ਗੱਡੀਆਂ, ਸਰਕਾਰ ਨੇ ਚੁੱਕੇ ਇਹ ਕਦਮ

ਬ੍ਰੈਂਪਟਨ: ਲਗਾਤਾਰ ਹੋ ਰਹੇ ਸੜਕ ਹਾਦਸਿਆਂ &rsquoਤੇ ਕਾਬੂ ਪਾਉਣ ਲਈ ਸਰਕਾਰ ਨੇ ਖ਼ਾਸ ਕਦਮ ਚੁੱਕੇ ਹਨ। ਇਸ ਦੇ ਤਹਿਤ ਸਕੂਲ ਜ਼ੋਨਸ ਵਿੱਚ ਫੋਟੋ ਰਾਡਾਰ ਲਾਉਣ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਹੈ। ਓਂਟਾਰੀਓ ਵਿੱਚ ਪਹਿਲਾ ਤੋਂ ਹੀ ਕਈ ਜਗ੍ਹਾ ਫੋਟੋ ਰਾਡਾਰ ਲਾਏ ਗਏ ਹਨ। ਹਾਲਾਂਕਿ, ਇਹ ਚੰਗੀ ਪਹਿਲਕਦਮੀ ਹੈ ਫਿਰ ਵੀ ਕਈ ਲੋਕ ਇਸ ਪ੍ਰਸਤਾਵ ਦੇ ਵਿਰੋਧ 'ਚ ਵੀ ਨਿੱਤਰ ਆਏ ਹਨ।

ਦਰਅਸਲ, ਬਰੈਂਪਟਨ ਸ਼ਹਿਰ ਦੀ ਵਾਰਡ ਨੰਬਰ ਇੱਕ ਅਤੇ ਪੰਜ ਦੀ ਕੌਂਸਲਰ ਰੋਵੇਨਾ ਸੈਨਟੋਸ ਨੇ ਦੱਸਿਆ ਕਿ ਮੁਹਿੰਮ ਦੌਰਾਨ ਉਨ੍ਹਾਂ ਨੂੰ ਸ਼ਹਿਰ ਵਿੱਚ ਵਧ ਰਹੀ ਸਪੀਡਿੰਗ ਬਾਰੇ ਦੱਸਿਆ ਗਿਆ ਸੀ। ਲੋਕਾਂ ਨੇ ਓਵਰ ਸਪੀਡਿੰਗ ਬਾਰੇ ਕਾਫੀ ਚਿੰਤਾ ਜ਼ਾਹਰ ਕੀਤੀ ਸੀ। ਓਂਟਾਰੀਓ ਸੂਬੇ ਦੇ ਕਈ ਇਲਾਕਿਆਂ ਵਿੱਚ ਪਹਿਲਾਂ ਤੋਂ ਹੀ ਫੋਟੋ ਰਾਡਾਰ ਲਾਏ ਗਏ ਹਨ। ਹਾਲਾਂਕਿ, ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਫੋਟੋ ਰਾਡਾਰ ਦਾ ਕੰਮ ਇੰਨਾ ਸਫਲ ਨਹੀਂ ਰਿਹਾ।

ਉੱਧਰ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਨਵੇਂ ਪ੍ਰਸਤਾਵ ਨਾਲ ਪੁਲਿਸ ਫੋਰਸ &rsquoਤੇ ਵੀ ਖ਼ਰਚੇ ਪੱਖੋਂ ਜ਼ੋਰ ਪਏਗਾ। ਇਸ ਵਿੱਚ ਫੰਡਿੰਗ ਲੱਗੇਗੀ ਤੇ ਹੋਰ ਅਧਿਕਾਰੀ ਤਾਇਨਾਤ ਕਰਨ ਦੀ ਲੋੜ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਫੋਟੋ ਰਾਡਾਰ ਇੱਕ ਅਜਿਹਾ ਕੈਮਰਾ ਹੁੰਦਾ ਜੋ ਤੇਜ਼ ਗਤੀ ਵਾਲੇ ਵਾਹਨਾਂ ਦੀ ਤਸਵੀਰ ਖਿੱਚ ਲੈਂਦਾ ਹੈ। ਇਸ ਦੀ ਮਦਦ ਨਾਲ ਤੇਜ਼ ਵਾਹਨਾਂ ਨੂੰ ਫੜਨ 'ਚ ਪੁਲਿਸ ਦੀ ਕਾਫੀ ਮਦਦ ਹੁੰਦੀ ਹੈ।