image caption:

ਚੋਣ ਕਮਿਸ਼ਨ ਦਾ ਨਵਾਂ ਹੁਕਮ: ਰਾਜ ਸਰਕਾਰਾਂ 20 ਫਰਵਰੀ ਤੱਕ ਬਦਲੀਆਂ, ਨਿਯੁਕਤੀਆਂ ਵਾਲਾ ਕੰਮ ਖਤਮ ਕਰਨ

ਚੰਡੀਗੜ੍ਹ- ਭਾਰਤ ਦੇ ਚੋਣ ਕਮਿਸ਼ਨ ਭਾਰਤ ਨੇ ਅੱਜ ਰਾਜ ਸਰਕਾਰਾਂ ਨੂੰ ਪੱਤਰ ਭੇਜ ਕੇ ਇਸ ਸਾਲ ਹੋ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਬਦਲੀਆਂ ਤੇ ਨਿਯੁਕਨਾਤੀਆਂ ਦਾ ਕੰਮ 20 ਫਰਵਰੀ ਤੱਕ ਮੁਕਾਉਣ ਨੂੰ ਕਹਿ ਦਿੱਤਾ ਹੈ। ਪਹਿਲਾਂ ਇਹ 28 ਫਰਵਰੀ ਤੱਕ ਕਰ ਲੈਣ ਨੂੰ ਕਿਹਾ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਤਾਜ਼ਾ ਪੱਤਰ ਰਹੀਂ ਚੋਣ ਕਮਿਸ਼ਨ ਨੇ ਸਾਰੇ ਰਾਜਾਂ ਦੀਆਂ ਸਰਕਾਰਾਂ ਨੂੰ ਬਦਲੀਆਂ ਅਤੇ ਨਿਯੁਕਤੀਆਂ ਦਾ ਕੰਮ 20 ਫਰਵਰੀ ਤੱਕ ਮੁਕੰਮਲ ਕਰਨ ਤੇ ਇਸ ਵਿੱਚ ਕੀਤੀ ਕਾਰਵਾਈ ਬਾਰੇ 25 ਫਰਵਰੀ ਤੱਕ ਚੋਣ ਕਮਿਸ਼ਨ ਨੂੰ ਦੱਸਣ ਲਈ ਕਹਿ ਦਿੱਤਾ ਹੈ। ਇਸ ਤੋਂ ਪਹਿਲਾਂ ਨੇ ਚੋਣ ਕਮਿਸ਼ਨ ਨੇ ਪਹਿਲਾਂ ਬਦਲੀਆਂ ਤੇ ਨਿਯੁਕਤੀਆਂ ਦੇ ਲਈ 28 ਫਰਵਰੀ ਦੀ ਤਰੀਕ ਤੈਅ ਕੀਤੀ ਸੀ ਤੇ ਇਸ ਬਾਰੇ ਕੀਤੀ ਕਾਰਵਾਈ ਤੋਂ ਚੋਣ ਕਮਿਸ਼ਨ ਨੂੰ ਮਾਰਚ ਦੇ ਪਹਿਲੇ ਹਫ਼ਤੇ ਵਿਚ ਸੂਚਿਤ ਕਰਨ ਨੂੰ ਕਿਹਾ ਸੀ। ਨਵੇਂ ਪੱਤਰ ਮੁਤਾਬਕ ਵੀਹ ਫਰਵਰੀ ਤੱਕ ਇਹ ਕੰਮ ਮੁੱਕ ਜਾਵੇ ਤਾਂ ਉਸ ਦੇ ਬਾਅਦ ਚੋਣਾਂ ਦਾ ਐਲਾਨ ਕਿਸੇ ਵਕਤ ਵੀ ਹੋ ਸਕਦਾ ਹੈ।