image caption:

ਵਿਧਾਇਕ ਦੀ ਸਿਫਾਰਸ਼ ਉੱਤੇ ਰਿਸ਼ਵਤ ਵਿੱਚ ਇੱਕ ਹਜ਼ਾਰ ਰੁਪਏ ਦੀ ਛੋਟ ਮਿਲ ਗਈ

ਫਿਲੌਰ- ਸਥਾਨਕ ਸਿਵਲ ਹਸਪਤਾਲ ਦੇ ਇੱਕ ਡਾਕਟਰ 'ਤੇ ਰਿਸ਼ਵਤ ਲੈਣ ਦਾ ਦੋਸ਼ ਲੱਗਾ ਗਿਆ ਹੈ, ਜਿਸ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ।
ਅਸ਼ਵਨੀ ਕੁਮਾਰ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਸੱਸ ਕੁਲਵਿੰਦਰ ਕੌਰ ਪਤਨੀ ਛਿੰਦਾ ਪਿੰਡ ਨਾਗਰਾ ਨੂੰ ਚੈਕਅਪ ਲਈ ਇਥੇ ਸਿਵਲ ਹਸਪਤਾਲ ਲਿਆਇਆ ਸੀ। ਚੈਕਅਪ ਤੋਂ ਬਾਅਦ ਹਰਨੀਆ ਦਾ ਆਪਰੇਸ਼ਨ ਕਰਨ ਲਈ ਸਿਵਲ ਹਸਪਤਾਲ ਫਿਲੌਰ ਦੇ ਡਾਕਟਰ ਉਪਿੰਦਰਜੀਤ ਸਿੰਘ ਨੇ 10 ਹਜ਼ਾਰ ਰੁਪਏ ਮੰਗੇ। ਅਸ਼ਵਨੀ ਕੁਮਾਰ ਨੇ ਭਗਤ ਪੂਰਨ ਸਿੰਘ ਬੀਮਾ ਯੋਜਨਾ ਦਾ ਕਾਰਡ ਦਿਖਾਇਆ। ਫਿਰ ਉਹ ਪੈਸੇ ਦੀ ਜ਼ਰੂਰਤ ਲਈ ਸਥਾਨਕ ਵਪਾਰੀ ਅਤੇ ਅਕਾਲੀ ਆਗੂ ਬੰਟੀ ਸਚਦੇਵਾ ਕੋਲ ਗਿਆ, ਜਿਸ ਨੂੰ ਸਾਰੀ ਗੱਲ ਦੱਸੀ। ਬੰਟੀ ਸਚਦੇਵਾ ਨੇ ਸਥਾਨਕ ਵਿਧਾਇਕ ਨਾਲ ਗੱਲ ਕੀਤੀ ਤਾਂ ਵਿਧਾਇਕ ਦੇ ਪੀ ਏ ਦੇ ਕਹਿਣ ਉੱਤੇ ਡਾਕਟਰ ਨੇ ਇੱਕ ਹਜ਼ਾਰ ਰੁਪਏ ਛੱਡ ਦਿੱਤੇ ਅਤੇ ਨੌਂ ਹਜ਼ਾਰ ਰੁਪਏ ਲੈ ਲਏ। ਅਸ਼ਵਨੀ ਦੇ ਇੱਕ ਸਾਥੀ ਨੇ ਡਾਕਟਰ ਨੂੰ ਪੈਸੇ ਦੇਣ ਵੇਲੇ ਵੀਡੀਓ ਬਣਾ ਲਈ, ਜਿਹੜੀ ਇਲਾਕੇ ਵਿੱਚ ਵਾਇਰਲ ਹੋ ਰਹੀ ਹੈ। ਇਸ ਬਾਰੇ ਐੱਸ ਐੱਮ ਓ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਮਰੀਜ਼ ਦੀ ਲਿਖਤੀ ਸ਼ਿਕਾਇਤ ਉਤੇ ਜਾਂਚ ਕੀਤੀ ਜਾਵੇਗੀ। ਡਾਕਟਰ ਉਪਿੰਦਰਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਕਿਸੇ ਕੋਲੋਂ ਕੋਈ ਪੈਸੇ ਨਹੀਂ ਲਏ।