image caption:

ਰੂਸੀ ਟਾਪੂ ਉੱਤੇ ਰਿੱਛ ਆਮ ਲੋਕਾਂ ਦੇ ਘਰਾਂ ਵਿੱਚ ਜਾ ਵੜੇ

ਮਾਸਕੋ,- ਗਲੋਬਲ ਵਾਰਮਿੰਗ ਕਾਰਨ ਰੂਸ ਦੇ ਪੂਰਬ ਉਤਰ ਵਿੱਚ ਨੋਵਾਇਆ ਜੇਮਲਿਆ ਟਾਪੂਆਂ ਵਿੱਚ ਕਈ ਘਰਾਂ ਅਤੇ ਇਮਾਰਤਾਂ 'ਚ ਹਿੰਸਕ ਪੋਲਰ ਬੀਅਰ ਵੜ ਜਾਣ ਕਾਰਨ ਉਥੋਂ ਦੇ ਲੋੋਕ ਦਹਿਸ਼ਤ 'ਚ ਹਨ, ਜਿਸ ਨੂੰ ਵੇਖਦਿਆਂ ਉਥੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ।
ਇਸ ਸੰਬੰਧ ਵਿੱਚ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਥੇ ਰਹਿੰਦੇ ਤਿੰਨ ਹਜ਼ਾਰ ਲੋਕਾਂ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਮਦਦ ਮੰਗੀ ਹੈ। ਰੂਸ ਪ੍ਰਸ਼ਾਸਨ ਨੇ ਇਸ ਦੀ ਜਾਂਚ ਲਈ ਇੱਕ ਕਮਿਸ਼ਨ ਭੇਜਿਆ ਹੈ। ਹਾਲੇ ਤੱਕ ਉਨ੍ਹਾਂ ਨੂੰ ਰਿੱਛਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਜਾਂਚ ਤੋਂ ਬਾਅਦ ਲੋੜ ਪੈਣ 'ਤੇ ਉਨ੍ਹਾਂ ਨੂੰ ਮਾਰੇ ਜਾਣ ਤੋਂ ਇਨਕਾਰ ਨਹੀਂ ਕੀਤਾ ਗਿਆ। ਸਥਾਨਕ ਅਧਿਕਾਰੀ ਅਲੈਗਜ਼ੈਂਡਰ ਮਿਨਾਯੇਵ ਨੇ ਕਿਹਾ, ਦਸੰਬਰ ਦੇ ਬਾਅਦ ਤੋਂ ਕਰੀਬ 52 ਪੋਲਰ ਬੀਅਰ ਇਸ ਟਾਪੂਆਂ ਦੇ ਗਰੁੱਪ ਵਿੱਚ ਲੋਕਾਂ ਦੇ ਮੁੱਖ ਰਿਹਾਇਸ਼ੀ ਇਲਾਕਿਆਂ 'ਚ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਕਈ ਰਿੱਛ ਹਿੰਸਕ ਸੁਭਾਅ ਦੇ ਸਨ ਅਤੇ ਛੇ ਤੋਂ 10 ਤੱਕ ਦੇ ਗਰੁੱਪਾਂ ਵਿੱਚ ਹਰ ਸਮੇਂ ਉਨ੍ਹਾਂ ਇਲਾਕਿਆਂ ਵਿੱਚ ਘੰੁਮਦੇ ਰਹਿੰਦੇ ਹਨ। ਇਸ ਕਾਰਨ ਲੋਕ ਘਰੋਂ ਨਿਕਲਣ ਤੋਂ ਡਰਦੇ ਹਨ। ਵਰਨਣ ਯੋਗ ਹੈ ਕਿ ਜਲਵਾਯੂ ਬਦਲਾਅ ਕਾਰਨ ਆਰਕਟਿਕ ਦੀ ਬਰਫ ਪਿਘਲਣ ਨਾਲ ਪੋਲਰ ਬੀਅਰ ਕਾਫੀ ਪ੍ਰਭਾਵਤ ਹਨ। ਰੂਸ 'ਚ ਉਨ੍ਹਾਂ ਨੂੰ ਸੰਕਟ ਗ੍ਰਸਤ ਜੀਵਾਂ ਦੀ ਸੂਚੀ 'ਚ ਰੱਖਿਆ ਗਿਆ ਹੈ। ਉਨ੍ਹਾਂ ਦਾ ਸ਼ਿਕਾਰ ਕਰਨ 'ਤੇ ਪਾਬੰਦੀ ਹੈ।