image caption:

ਨਿਊਜ਼ੀਲੈਂਡ ਵਿੱਚ ਪਾਸਪੋਰਟ ਬਣਵਾਉਣ ਦੀ ਫੀਸ ਵਧਣ ਲੱਗੀ

ਆਕਲੈਂਡ- ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਵੱਲੋਂ ਪਾਸਪੋਰਟ ਬਜਟ ਦੇ 110 ਮਿਲੀਅਨ ਡਾਲਰ ਦੇ ਘਾਟੇ ਨੂੰ ਪੂਰਾ ਕਰਨ ਲਈ ਪਾਸਪੋਰਟ ਬਣਾਉਣ ਦੀ ਫੀਸ ਵਿੱਚ ਵਾਧਾ ਕਰਨ ਦਾ ਐਲਾਨ ਹੋ ਗਿਆ ਹੈ, ਜੋ ਪਹਿਲੀ ਮਾਰਚ ਤੋਂ ਲਾਗੂ ਹੋ ਜਾਵੇਗਾ। ਵੱਡਿਆਂ ਦੇ ਪਾਸਪੋਰਟ ਦੀ ਫੀਸ ਇਸ ਵੇਲੇ 180 ਡਾਲਰ ਤੋਂ ਵਧ ਕੇ 191 ਡਾਲਰ (ਟੈਕਸ ਸਮੇਤ) ਹੋ ਜਾਵੇਗੀ, ਬੱਚਿਆਂ (16 ਸਾਲ ਤੋਂ ਘੱਟ) ਦੇ ਪਾਸਪੋਰਟ ਦੀ ਫੀਸ 105 ਡਾਲਰ ਤੋਂ ਵੱਧ ਕੇ 111 ਡਾਲਰ (ਟੈਕਸ ਸਮੇਤ) ਡਾਲਰ ਹੋ ਜਾਵੇਗੀ।
ਤਤਕਾਲ (ਅਰਜੈਂਟ) ਪਾਸਪੋਰਟ ਲਈ ਫੀਸ 382 ਡਾਲਰ (ਸਮੇਤ ਟੈਕਸ) ਹੋਵੇਗੀ, ਜਦ ਕਿ ਬੱਚਿਆਂ ਲਈ ਤਤਕਾਲ ਪਾਸਪੋਰਟ ਦੀ ਫੀਸ 302 ਡਾਲਰ (ਟੈਕਸ ਸਮੇਤ) ਹੋਵੇਗੀ। ਇਹ ਤਿੰਨ ਦਿਨ ਵਿੱਚ ਬਣ ਕੇ ਆ ਜਾਵੇਗਾ, ਜਦ ਕਿ ਆਮ ਹਾਲਤ ਵਿੱਚ ਪਾਸਪੋਰਟ 10 ਦਿਨਾਂ ਵਿੱਚ ਜਾਂ ਇਸ ਤੋਂ ਪਹਿਲਾਂ ਬਣ ਜਾਂਦਾ ਹੈ। ਨਿਊਜ਼ੀਲੈਂਡ, ਆਸਟਰੇਲੀਆ ਤੇ ਯੂ ਕੇ ਵਾਲਿਆਂ ਨੂੰ ਪਾਸਪੋਰਟ ਪੁੱਜਦਾ ਕਰਨ ਦੀ ਕੋਈ ਕੋਰੀਅਰ ਫੀਸ ਵੱਖਰੀ ਨਹੀਂ ਦੇਣੀ ਹੁੰਦੀ ਜਿਵੇਂ ਭਾਰਤੀ ਦੂਤਘਰ ਵਿੱਚ ਹੁੰਦਾ ਹੈ। ਪਾਸਪੋਰਟ ਵਿਭਾਗ ਨੇ ਤੀਹ ਨਵੰਬਰ 2015 ਤੋਂ ਪਾਸਪੋਰਟ ਦੀ ਮਿਆਦ ਪੰਜ ਸਾਲ ਤੋਂ ਵਧਾ ਕੇ 10 ਸਾਲ ਦੀ ਕਰ ਦਿੱਤੀ ਸੀ ਜਿਸ ਦੇ ਨਾਲ ਵਿਭਾਗ ਨੂੰ ਵਿੱਤੀ ਘਾਟੇ ਦਾ ਸ਼ਿਕਾਰ ਹੋਣਾ ਪਿਆ, ਜੋ ਫੀਸ ਪੰਜ ਸਾਲ ਬਾਅਦ ਆ ਜਾਣੀ ਸੀ, ਉਹ 10 ਸਾਲ 'ਤੇ ਜਾ ਪਈ। ਇਹ ਵਧੀਆ ਫੀਸਾਂ ਤਿੰਨ ਸਾਲ ਤੱਕ ਲਾਗੂ ਰਹਿਣਗੀਆਂ ਤੇ 2021 'ਚ ਦੁਬਾਰਾ ਨਜ਼ਰਸਾਨੀ ਕਰ ਕੇ ਵਧਾਈਆਂ ਜਾ ਸਕਣਗੀਆਂ।