image caption:

ਮੋਦੀ ਦੇ ਦੌਰ ਵਿਚ ਖਾੜ੍ਹੀ ਜਾਣ ਵਾਲੀ 80 ਫ਼ੀਸਦੀ ਔਰਤਾਂ 'ਚ ਆਈ ਕਮੀ

ਨਵੀਂ ਦਿੱਲੀ-  ਭਾਰਤੀ ਕਾਮਿਆਂ ਦੇ ਵਿਦੇਸ਼ ਜਾਣ ਦੇ ਮਾਮਲੇ ਵਿਚ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਕੁਝ ਹੈਰਾਨੀ ਜਨਕ ਬਦਲਾ ਆਏ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਖਾੜ੍ਹੀ ਦੇਸ਼ਾਂ ਵੱਲ ਮਹਿਲਾਵਾਂ ਦਾ ਜਾਣਾ 80 ਫ਼ੀਸਦੀ ਘੱਟ ਹੋ ਗਿਆ ਹੈ। ਗਲਤ ਜਾਣਕਾਰੀ ਵਾਲੀ ਔਰਤਾਂ ਦੀ ਗਿਣਤੀ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਤੱਕ 21 ਹਜ਼ਾਰ ਪ੍ਰਤੀ ਸਾਲ ਤੋਂ ਜ਼ਿਆਦਾ ਸੀ। ਮੋਦੀ ਸਰਕਾਰ ਨੇ ਮਹਿਲਾਵਾਂ ਦੀ ਤਸਕਰੀ ਰੋਕਣ ਲਈ  ਕਈ ਸਖ਼ਤ ਨਿਸਮ ਬਣਾਏ। ਇਸ ਨਾਲ 2017 ਵਿਚ ਸਿਰਫ 3883 ਔਰਤਾਂ ਘੱਟ ਕਰਨ ਦੇ ਲਈ ਖਾੜ੍ਹੀ ਜਾ ਸਕੀਆਂ। ਸਰਕਾਰ ਨੇ 30 ਸਾਲ ਤੋਂ ਘੱਟ ਉਮਰ ਦੀ ਔਰਤਾਂ ਦੇ Îਇਮੀਗਰੇਸ਼ਨ 'ਤੇ ਰੋਕ ਲਗਾ ਦਿੱਤੀ। ਹਾਲਾਂਕਿ ਨਰਸਾਂ ਦੇ ਮਾਮਲੇ ਵਿਚ ਇਹ ਉਮਰ ਮਿਆਦ ਨਹੀਂ ਰੱਖੀ ਗਈ ਹੈ। ਸਿੱਧੀ ਨਿਯੁਕਤੀ ਦੇਣ ਦੇ ਲਈ ਹਰੇਕ ਮਹਿਲਾ ਵਰਕਰ ਦੀ ਭਰਤੀ 'ਤੇ 2500 ਡਾਲਰ ਦੀ ਬੈਂਕ ਗਾਰੰਟ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਹੀ ਨਹੀਂ ਭਾਰਤੀ ਦੂਤਘਰ ਤੋਂ ਪ੍ਰਮਾਣ ਲੈਣ ਦੀ ਸ਼ਰਤ ਵੀ ਜੋੜ ਦਿੱਤੀ ਗਈ ਹੈ। ਅਗਸਤ 2016 ਦੇ ਬਾਅਦ ਤੋਂ ਈਸੀਆਰ ਪਾਸਪੋਰਟ ਵਾਲੀ ਮਹਿਲਾ ਵਰਕਰਾਂ ਦੇ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਸਿਰਫ ਛੇ ਸਰਕਾਰੀ ਏਜੰਸੀਆਂ ਦੇ ਮਾਰਫਤ ਹੀ ਵਿਦੇਸ਼ ਜਾ ਸਕਣਗੀਆਂ। ਇਨ੍ਹਾਂ ਬੰਦਸ਼ਾਂ 'ਤੇ ਸੰਸਦ ਦੀ ਵਿਦੇਸ਼ ਮੰਤਰਾਲੇ ਨਾਲ ਜੁੜੀ ਸੰਸਦੀ ਕਮੇਟੀ ਦਾ ਧਿਆਨ ਵੀ ਗਿਆ ਹੈ।