image caption:

ਦੁਬਈ 'ਚ ਭਾਰਤੀ ਮੂਲ ਦੇ 97 ਸਾਲਾ ਬਜ਼ੁਰਗ ਨੇ ਰੀਨਿਊ ਕਰਵਾਇਆ ਅਪਣਾ ਲਾਇਸੈਂਸ

ਦੁਬਈ-  ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਮੂਲ ਦੇ 97 ਸਾਲਾ ਬਜ਼ੁਰਗ ਨੇ ਚਾਰ ਸਾਲ ਦੇ ਲਈ ਅਪਣੇ ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਵਾਇਆ ਹੈ। ਟੀਐਚ ਡੀ ਮਹਿਤਾ ਦਾ ਜਨਮ 1922 ਵਿਚ ਹੋਇਆ ਸੀ। ਉਹ ਦੁਬਈ ਦੀ ਸੜਕਾਂ 'ਤੇ ਗੱਡੀ ਚਲਾਉਣ ਵਾਲਾ 90 ਸਾਲ ਤੋਂ ਜ਼ਿਆਦਾ ਉਮਰ ਦਾ ਪਹਿਲਾ ਵਿਅਕਤੀ ਹੈ। ਗਲ਼ਫ ਨਿਊਜ਼ ਮੁਤਾਬਕ ਸ਼ਨਿੱਚਰਵਾਰ ਨੂੰ ਖ਼ਬਰ ਦਿੱਤੀ  ਕਿ ਉਨ੍ਹਾਂ ਦਾ ਲਾਇਸੈਂਸ ਅਕਤੂਬਰ 2023 ਤੱਕ ਮਾਨਤਾ ਪ੍ਰਾਪਤ ਹੈ।ਇਹ ਦਿਲਚਸਪ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ 97 ਸਾਲਾ  ਪ੍ਰਤੀ ਪ੍ਰਿੰਸ ਫਿਲਿਪ ਨੇ ਸਵੇਛਾ ਤੋਂ ਅਪਣਾ ਲਾÎÂਸੈਂਸ ਵਾਪਸ ਕਰ ਦਿੱਤਾ ਹੈ। ਇਸ ਨਾਲ ਹਫਤਿਆਂ ਪਹਿਲਾਂ, ਉਹ  ਹਾਦਸੇ ਵਿਚ ਵਾਲ ਵਾਲ ਬਚ ਗਏ ਸਨ। ਇਸ ਹਾਦਸੇ ਵਿਚ ਦੋ ਮਹਿਲਾਵਾਂ ਜ਼ਖਮੀਆਂ ਹੋਈਆਂ ਸਨ। ਭਾਰਤੀ ਮੂਲ ਦੇ ਕੀਨੀਆਈ, ਮਹਿਤਾ ਇਕੱਲੇ ਰਹਿੰਦੇ ਹਨ। ਉਨ੍ਹਾਂ ਗੱਡੀ ਚਲਾਉਣ ਦੀ ਕੋਈ ਜਲਦੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਾਰਾਂ ਲੋਕਾਂ ਨੂੰ ਆਲਸੀ ਬਣਾਉਂਦੀਆਂ ਹਨ। ਉਨ੍ਹਾਂ ਪੈਦਲ ਚਲਦਾ ਪਸੰਦ ਹੈ ਅਤੇ ਕਈ ਵਾਰ ਤਾਂ ਉਹ ਚਾਰ ਘੰਟੇ ਤੱਕ ਪੈਦਲ ਚਲਦੇ ਹਨ। ਲੰਬੇ ਅਰਸੇ ਤੋਂ ਦੁਬਈ ਵਿਚ ਹੀ ਰਹਿ ਰਹੇ ਮਹਿਤਾ ਨੇ ਵਿਆਹ ਨਹੀਂ ਕਰਵਾਇਆ। ਉਨ੍ਹਾਂ ਨੇ ਪਿਛਲੀ ਵਾਰ 2004 ਵਿਚ ਗੱਡੀ  ਚਲਾਈ ਸੀ। ਹੁਣ ਉਹ ਸਫਰ ਕਰਨ ਦੇ ਲਈ ਜਨਤਕ ਟਰਾਂਸਪੋਰਟ ਦਾ Îਇਸਤੇਮਾਲ ਕਰਦੇ ਹਨ ਜਾਂ ਪੈਦਲ ਹੀ ਚਲ ਪੈਂਦੇ ਹਨ। ਮਹਿਤਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਕਿਸੇ ਨੂੰ ਨਾ ਕਹਿਣਾ ਕਿ ਇਹ ਮੇਰੀ ਤੰਦਰੁਸਤੀ ਅਤੇ ਲੰਬੀ ਜ਼ਿੰਦਗੀ ਦਾ ਰਾਜ਼ ਹੈ। ਮੈਂ ਨਾ ਸਿਗਰਟ ਪੈਂਦੀ ਹੈ ਅਤੇ ਨਾ ਹੀ ਸ਼ਰਾਬ ਨੂੰ ਹੱਥ ਲਾਉਂਦਾ ਹਾਂ। ਉਹ 1980 ਵਿਚ ਦੁਬਈ ਆਏ ਸਨ ਅਤੇ ਇੱਕ ਸਿਤਾਰਾ ਹੋਟਲ ਵਿਚ ਲੇਖਾਕਾਰ ਦੀ ਨੌਕਰੀ ਕਰਨ ਲੱਗੇ ਸਨ। ਇਸ ਹੋਟਲ ਵਿਚ 2002 ਤੱਕ ਕੰਮ  ਕੀਤਾ। ਉਸ ਸਾਲ ਨਿਯਮਤ ਤੌਰ 'ਤੇ ਕਰਮਚਾਰੀਆਂ ਦੇ ਪਿਛੋਕੜ ਦੀ ਜਾਂਚ ਦੌਰਾਨ ਉਨ੍ਹਾਂ ਦੀ ਉਮਰ ਦਾ ਖੁਲਾਸਾ ਹੋਇਆ ਅਤੇ ਉਨ੍ਰਾਂ ਅਸਤੀਫ਼ਾ ਦੇਣ ਲਈ ਕਿਹਾ ਗਿਆ ਹੈ।