image caption:

ਅਮਰੀਕਾ ਅਤੇ ਜਰਮਨੀ ਦੇ ਹਥਿਆਰ ਕਰ ਰਹੇ ਨੇ ਅੱਤਵਾਦੀਆਂ ਨੂੰ ਮਜ਼ਬੂਤ

ਨਵੀਂ ਦਿੱਲੀ-  ਅੱਤਵਾਦੀਆਂ ਦੇ ਜਮਦੇ ਪੈਰਾਂ  ਨੇ ਕਾਫੀ ਸਮੇਂ ਤੋਂ ਪੂਰੀ ਦੁਨੀਆ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਹੁਣ ਇਸ ਦੇ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ। ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਅਮਰੀਕਾ ਨੇ ਜੋ ਹਥਿਆਰ ਅਪਣੇ ਸਹਿਯੋਗੀ ਦੇਸ਼ਾਂ ਨੂੰ ਸਪਲਾਈ ਕੀਤੇ ਸਨ ਉਹ ਉਥੇ ਨਾ ਜਾ ਕੇ ਅੱਤਵਾਦੀਆਂ ਦੇ ਕੋਲ ਪਹੁੰਚ ਰਹੇ ਹਨ। ਦਰਅਸਲ, ਖਾੜੀ ਦੇ ਉਹ ਦੇਸ਼ ਜੋ ਅਮਰੀਕੀ ਸਹਿਯੋਗੀ ਹਨ, ਉਨ੍ਹਾਂ ਦੇ ਜ਼ਰੀਏ ਹੀ ਇਹ ਹਥਿਆਰ ਅੱਤਵਾਦੀਆਂ ਦੇ ਹੱਥਾਂ ਵਿਚ ਪੁੱਜੇ ਹਨ। ਰਿਪੋਰਟ ਵਿਚ ਇਸ ਦੇ ਪਿੱਛੇ ਸੰਯੁਕਤ ਰਾਸ਼ਟਰ ਅਮੀਰਾਤ ਦਾ ਹੱਥ ਦੱਸਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯਮਨ ਵਿਚ ਮੌਜੂਦ ਅੱਤਵਾਦੀ ਸੰਗਠਨਾਂ ਅਤੇ ਅਲਕਾਇਦਾ ਦੇ ਕੋਲ ਜਟਿਲ ਹਥਿਆਰ ਮੌਜੂਦ ਹਨ। ਇਨ੍ਹਾਂ ਦੀ ਬਦੌਲਤ Îਇਹ ਲਗਾਤਾਰ ਦੂਜੇ ਦੇਸ਼ਾਂ ਦੇ ਲਈ  ਖ਼ਤਰਾ ਬਣਦੇ ਜਾ ਰਹੇ ਹਨ। ਮਨੁੱਖੀ ਅਧਿਕਾਰ ਸੰਗਠਨਾਂ ਦਾ ਦੋਸ਼ ਹੈ ਕਿ  ਯਮਨ ਵਿਚ ਈਰਾਨ ਅਤੇ ਸਾਊਦੀ ਅਗਵਾਈ ਵਾਲਾ ਗਠਜੋੜ ਯੁੱਧ ਅਪਰਾਧਾਂ ਵਿਚ ਸ਼ਾਮਲ ਹੈ। ਦੋਵੇਂ ਧੜਿਆਂ 'ਤੇ ਬੰਦੀਆਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਹੈ।